Umpire Changes Wide Ball Decision: ਸਨਰਾਈਜ਼ਰਸ ਹੈਦਰਾਬਾਦ ਅਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ ਹੋਏ ਮੁਕਾਬਲੇ ਦੌਰਾਨ ਨਵਾਂ ਵਿਵਾਦ ਖੜ੍ਹਾ ਹੋ ਗਿਆ। ਧੋਨੀ ਦੇ ਕਹਿਣ ‘ਤੇ ਅੰਪਾਇਰ ਪੌਲ ਰੀਫੇਲ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਟਵਿੱਟਰ ‘ਤੇ ਇੱਕ ਨਵੀਂ ਬਹਿਸ ਛਿੜ ਗਈ । ਦੂਜੀ ਪਾਰੀ ਦੇ 19ਵੇਂ ਓਵਰ ਵਿੱਚ ਸ਼ਾਰਦੁਲ ਠਾਕੁਰ ਨੇ ਰਾਸ਼ਿਦ ਖਾਨ ਨੂੰ ਬਾਹਰ ਵੱਲ ਗੇਂਦ ਪਾਈ। ਰਾਸ਼ਿਦ ਖਾਨ ਨੇ ਬੱਲਾ ਘੁਮਾਇਆ, ਪਰ ਗੇਂਦ ਦੂਰ ਹੋਣ ਕਾਰਨ ਉਹ ਬੈਟ ‘ਤੇ ਨਹੀਂ ਆਈ । ਅੰਪਾਇਰ ਨੇ ਜਿਵੇਂ ਹੀ ਵਾਈਡ ਗੇਂਦ ਦੇਣ ਲਈ ਹੱਥ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਧੋਨੀ ਨਾਰਾਜ਼ ਨਜ਼ਰ ਆਏ । ਧੋਨੀ ਨੂੰ ਦੇਖ ਕੇ ਅੰਪਾਇਰ ਨੇ ਫੈਸਲਾ ਬਦਲ ਦਿੱਤਾ ਅਤੇ ਵਾਈਡ ਗੇਂਦ ਨਹੀਂ ਦਿੱਤੀ। ਅੰਪਾਇਰ ਦੇ ਇਸ ਰਵੱਈਏ ਨੂੰ ਦੇਖ ਕੇ ਡੇਵਿਡ ਵਾਰਨਰ ਵੀ ਹੈਰਾਨ ਰਹਿ ਗਏ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦਰਅਸਲ, 19ਵੇਂ ਓਵਰ ਵਿੱਚ ਅੰਪਾਇਰ ਪਾਲ ਰਿਫੇਲ ਦੇ ਫੈਸਲੇ ਤੋਂ ਧੋਨੀ ਬਹੁਤ ਨਾਰਾਜ਼ ਦਿਖਾਈ ਦਿੱਤੇ। ਇਹ ਘਟਨਾ ਉਦੋਂ ਵਾਪਰੀ ਜਦੋਂ 19ਵੇਂ ਓਵਰ ਦੀ ਦੂਜੀ ਗੇਂਦ ਸ਼ਾਰਦੁਲ ਨੇ ਆਫ ਸਟੰਪ ਦੇ ਬਾਹਰ ਰਸ਼ੀਦ ਖਾਨ ਨੂੰ ਦਿੱਤੀ, ਜਿਸ ‘ਤੇ ਅੰਪਾਇਰ ਰਿਫੇਲ ਨੇ ਪਹਿਲਾਂ ਹੱਥ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਵਿਕਟ ਦੇ ਪਿੱਛੇ ਖੜੇ ਧੋਨੀ ਅੰਪਾਇਰ ‘ਤੇ ਨਾਰਾਜ਼ ਨਜ਼ਰ ਆਏ । ਜਿਸ ਤੋਂ ਬਾਅਦ ਅੰਪਾਇਰ ਨੇ ਗੇਂਦ ਨੂੰ ਵਾਈਡ ਨਹੀਂ ਦਿੱਤਾ। ਇਸ ਘਟਨਾ ਤੋਂ ਬਾਅਦ ਟਵਿੱਟਰ ‘ਤੇ CSK ਪ੍ਰਸ਼ੰਸਕਾਂ ਅਤੇ ਹੈਦਰਾਬਾਦ ਦੇ ਪ੍ਰਸ਼ੰਸਕ ਭਿੜ ਗਏ । ਜਦੋਂ ਕਿਸੇ ਨੇ ਧੋਨੀ ਨੂੰ ਹੀਰੋ ਦੱਸਿਆ ਤਾਂ ਕਿਸੇ ਨੇ ਉਨ੍ਹਾਂ ਨੂੰ ਵਿਲੇਨ ਕਰਾਰ ਦੇ ਦਿੱਤਾ ।
ਜਦੋਂ ਐਮਐਸ ਧੋਨੀ ਨੇ ਟਵਿੱਟਰ ਉਪਭੋਗਤਾਵਾਂ ਨੂੰ ਟ੍ਰੋਲ ਕਰਨਾ ਸ਼ੁਰੂ ਕੀਤਾ, ਸੀਐਸਕੇ ਪ੍ਰਸ਼ੰਸਕ ਵੀ ਮੈਦਾਨ ਵਿੱਚ ਆ ਗਏ। ਉਨ੍ਹਾਂ ਨੇ ਧੋਨੀ ਦੇ ਫੈਸਲੇ ਦਾ ਸਮਰਥਨ ਕੀਤਾ । ਉਨ੍ਹਾਂ ਦਾ ਕਹਿਣਾ ਹੈ ਕਿ ਧੋਨੀ ਅੰਪਾਇਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਬੱਲੇਬਾਜ਼ ਨੇ ਸ਼ਾਟ ਖੇਡਣ ਦਾ ਲਾਲਚ ਦਿੰਦਾ ਸੀ। ਉਥੇ ਹੀ ਦੂਜੇ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਅੰਪਾਇਰ ਨੂੰ ਆਪਣਾ ਫੈਸਲਾ ਲੈਣਾ ਚਾਹੀਦਾ ਸੀ। ਜੇਕਰ ਧੋਨੀ ਵਿਰੋਧ ਵੀ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਉਹ ਫੈਸਲਾ ਦੇਣਾ ਪਿਆ ਜਿਸ ਲਈ ਉਹ ਤਿਆਰ ਸਨ।
ਦੱਸ ਦੇਈਏ ਕਿ ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਸ ਹੈਦਰਾਬਾਦ ਲਈ ਕੇਨ ਵਿਲੀਅਮਸਨ ਦੀ 57 ਦੌੜਾਂ (39 ਗੇਂਦਾਂ ਵਿੱਚ ਸੱਤ ਚੌਕੇ) ਦੀ ਅਰਧ ਸੈਂਕੜੇ ਵਾਲੀ ਪਾਰੀ ਵੀ ਕੰਮ ਨਾ ਆਈ। ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਹੀ ਬਣਾ ਸਕੀ । CSK ਲਈ ਕਰਨ ਸ਼ਰਮਾ ਅਤੇ ਡਵੇਨ ਬ੍ਰਾਵੋ ਨੇ ਦੋ-ਦੋ ਜਦਕਿ ਸੈਮ ਕੁਰੈਨ, ਜਡੇਜਾ ਅਤੇ ਸ਼ਾਰਦੁਲ ਠਾਕੁਰ ਨੇ 1-1 ਵਿਕਟ ਹਾਸਿਲ ਕੀਤੀ ।