ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਸਾਹਮਣੇ ਆਈ, ਜਿਸ ‘ਚ ਕਿਹਾ ਗਿਆ ਕਿ ਕਿੰਗ ਕੋਹਲੀ ਇੰਸਟਾਗ੍ਰਾਮ ‘ਤੇ ਇਕ ਪੋਸਟ ਲਈ 11.45 ਕਰੋੜ ਰੁਪਏ ਲੈਂਦੇ ਸਨ। ਹਾਲਾਂਕਿ ਇਸ ਖਬਰ ਦੇ ਵਾਇਰਲ ਹੋਣ ਤੋਂ ਇਕ ਦਿਨ ਬਾਅਦ ਵਿਰਾਟ ਨੇ ਆਪਣੀ ਚੁੱਪੀ ਤੋੜ ਦਿੱਤੀ। ਕੋਹਲੀ ਨੇ ਟਵੀਟ ਕਰਕੇ ਇਸ ਰਿਪੋਰਟ ਨੂੰ ਝੂਠਾ ਦੱਸਿਆ ਹੈ।
ਵਿਰਾਟ ਕੋਹਲੀ ਨੇ ਟਵੀਟ ਕੀਤਾ, ‘ਹਾਲਾਂਕਿ ਮੈਂ ਜ਼ਿੰਦਗੀ ‘ਚ ਜੋ ਵੀ ਮਿਲਿਆ ਉਸ ਲਈ ਮੈਂ ਸ਼ੁਕਰਗੁਜ਼ਾਰ ਅਤੇ ਰਿਣੀ ਹਾਂ, ਪਰ ਸੋਸ਼ਲ ਮੀਡੀਆ ‘ਤੇ ਮੇਰੀ ਕਮਾਈ ਨੂੰ ਲੈ ਕੇ ਜੋ ਖਬਰਾਂ ਚੱਲ ਰਹੀਆਂ ਹਨ, ਉਹ ਸੱਚ ਨਹੀਂ ਹਨ।’ Hopper HQ ਦੀ ਤਾਜ਼ਾ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਕ੍ਰਿਕਟਰ ਹਨ।
ਇਹ ਵੀ ਪੜ੍ਹੋ : PM ਮੋਦੀ ਦਾ ਸਾਗਰ ਦੌਰਾ ਅੱਜ, 100 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮੰਦਰ ਦਾ ਕਰਨਗੇ ਭੂਮੀ ਪੂਜਨ
ਰਿਪੋਰਟ ਮੁਤਾਬਕ ਜੇਕਰ ਅਸੀਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇੰਸਟਾਗ੍ਰਾਮ ‘ਤੇ ਇਕ ਪੋਸਟ ਤੋਂ ਸਭ ਤੋਂ ਵੱਧ ਕਮਾਈ ਕਰਨ ਦੇ ਮਾਮਲੇ ‘ਚ ਰੋਨਾਲਡੋ ਅਤੇ ਮੇਸੀ ਨੰਬਰ-1 ਅਤੇ ਨੰਬਰ-2 ‘ਤੇ ਹਨ। ਜਦਕਿ ਸੇਲੇਨਾ ਗੋਮੇਜ਼ ਤੀਜੇ ਨੰਬਰ ‘ਤੇ ਹੈ। ਇਸ ਸੂਚੀ ਵਿੱਚ ਵਿਰਾਟ ਤੋਂ ਬਾਅਦ ਦੂਜਾ ਭਾਰਤੀ ਨਾਮ ਪ੍ਰਿਅੰਕਾ ਚੋਪੜਾ ਦਾ ਹੈ। ਇਸ ਸੂਚੀ ‘ਚ ਪ੍ਰਿਅੰਕਾ ਚੋਪੜਾ 29ਵੇਂ ਨੰਬਰ ‘ਤੇ ਹੈ। ਪ੍ਰਿਅੰਕਾ ਚੋਪੜਾ ਦੀ ਇੱਕ ਇੰਸਟਾਗ੍ਰਾਮ ਪੋਸਟ ਦੀ ਕੀਮਤ ਲਗਭਗ 4.4 ਕਰੋੜ ਰੁਪਏ ਹੈ।
ਰਿਪੋਰਟ ਮੁਤਾਬਕ ਇੰਸਟਾਗ੍ਰਾਮ ‘ਤੇ ਇਕ ਪੋਸਟ ਤੋਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਐਥਲੀਟਾਂ ‘ਚ ਸਿਰਫ ਦੋ ਕ੍ਰਿਕਟਰ ਹੀ ਸ਼ਾਮਲ ਹਨ। ਵਿਰਾਟ ਤੋਂ ਇਲਾਵਾ ਇਸ ਲਿਸਟ ‘ਚ ਏਬੀ ਡਿਵਿਲੀਅਰਸ ਦਾ ਨਾਂ ਵੀ ਸ਼ਾਮਲ ਹੈ। ਐਥਲੀਟਾਂ ਦੀ ਸੂਚੀ ‘ਚ ਏਬੀ ਡਿਵਿਲੀਅਰਸ 22ਵੇਂ ਸਥਾਨ ‘ਤੇ ਹਨ। ਏਬੀ ਡਿਵਿਲੀਅਰਸ ਦੀ ਇੱਕ ਇੰਸਟਾਗ੍ਰਾਮ ਪੋਸਟ ਦੀ ਕੀਮਤ ਲਗਭਗ 1 ਕਰੋੜ ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -: