ਵਿਸ਼ਵ ਕੱਪ ਹੁਣ ਆਪਣੇ ਆਖਰੀ ਪੜਾਅ ‘ਤੇ ਹੈ। ਭਾਰਤ ਵਿੱਚ 46 ਦਿਨਾਂ ਦੇ ਇਸ ਵੱਡੇ ਟੂਰਨਾਮੈਂਟ ਵਿੱਚ 47 ਮੈਚ ਖੇਡੇ ਜਾ ਚੁੱਕੇ ਹਨ। ਹੁਣ ਆਖਰੀ ‘ਤੇ ਫਾਇਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਦੋ ਵਾਰ ਹੁਣ ਤੱਕ ਚੈਂਪੀਅਨ ਬਣਿਆ ਹੈ ਤੇ ਆਸਟ੍ਰੇਲੀਆ 5 ਵਾਰ ਖਿਤਾਬ ਜਿੱਤਣ ਵਿੱਚ ਸਫਲ ਹੋਇਆ ਹੈ। ਟੀਮ ਇੰਡੀਆ ਦੀ ਨਜ਼ਰ 12 ਸਾਲਾ ਬਾਅਦ ਜੇਤੂ ਬਣਨ ਦੀ ਕਗਾਰ ‘ਤੇ ਹੈ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ‘ਤੇ ਪੈਸਿਆਂ ਦੀ ਬਾਰਿਸ਼ ਹੋਵੇਗੀ। ਆਓ ਜਾਣਦੇ ਹਾਂ ਕਿ ਕਿਸ ਟੀਮ ਨੂੰ ਕਿੰਨੇ ਪੈਸੇ ਮਿਲਣਗੇ?
ਮਿਲੀ ਜਾਣਕਾਰੀ ਮੁਤਾਬਕ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ICC ਨੇ ਐਲਾਨ ਕੀਤਾ ਸੀ ਕਿ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਪੈਸੇ ਦਿੱਤੇ ਜਾਣਗੇ ਜੋ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਹੈ, ਉਸਨੂੰ ਅਲੱਗ ਪ੍ਰਾਈਜ਼ ਮਨੀ ਮਿਲੇਗੀ। ਉੱਥੇ ਹੀ ਜੋ ਟੀਮ ਟੂਰਨਾਮੈਂਟ ਦੀ ਜੇਤੂ ਬਣੇਗੀ, ਉਸਨੂੰ ਸਭ ਤੋਂ ਵੱਧ ਪੈਸੇ ਦਿੱਤੇ ਜਾਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਕਰੀਬ 33 ਕਰੋੜ 17 ਲੱਖ ਰੁਪਏ ਮਿਲਣਗੇ। ਉੱਥੇ ਹੀ ਫਾਇਨਲ ਵਿੱਚ ਹਾਰਨ ਵਾਲੀ ਟੀਮ ਨੂੰ ਕਰੀਬ 16 ਕਰੋੜ 58 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗਰੁੱਪ ਸਟੇਜ ਦੇ ਬਾਅਦ ਹੋਣ ਵਾਲੀ ਟੀਮ ਨੂੰ ਇੱਕ ਲੱਖ ਡਾਲਰ(ਕਰੀਬ 83 ਲੱਖ ਰੁਪਏ) ਮਿਲਣਗੇ।
ਖਾਸ ਗੱਲ ਇਹ ਹੈ ਕਿ ਟੂਰਨਾਮੈਂਟ ਵਿੱਚ ਹਰੇਕ ਮੈਚ ਜਿੱਤਣ ਵਾਲੀ ਟੀਮ ਨੂੰ ਵਾਧੂ 40 ਹਜ਼ਾਰ ਡਾਲਰ ਯਾਨੀ ਕਰੀਬ 33 ਲੱਖ ਰੁਪਏ ਮਿਲਣਗੇ। ਉੱਥੇ ਹੀ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀਆਂ ਦੋਵੇਂ ਟੀਮਾਂ ਨੂੰ 8 ਲੱਖ ਡਾਲਰ(ਲਗਭਗ 6.63 ਕਰੋੜ ਰੁਪਏ) ਮਿਲਣਗੇ। ਉੱਥੇ ਹੀ ਗਰੁੱਪ ਸਟੇਜ ਵਿੱਚੋਂ ਬਾਹਰ ਹੋਣ ਵਾਲਿਆਂ 6 ਟੀਮਾਂ ਪਾਕਿਸਤਾਨ, ਅਫਗਾਨਿਸਤਾਨ, ਇੰਗਲੈਂਡ, ਸ਼੍ਰੀਲੰਕਾ, ਬੰਗਲਾਦੇਸ਼ ਤੇ ਨੀਦਰਲੈਂਡ ਨੂੰ ਵੀ ਪੈਸੇ ਮਿਲੇ ਹਨ। ਇਨ੍ਹਾਂ 6 ਟੀਮਾਂ ਨੂੰ 83.29 ਲੱਖ ਰੁਪਏ ਮਿਲਣਗੇ।
ਵੀਡੀਓ ਲਈ ਕਲਿੱਕ ਕਰੋ : –