ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ। ਇਥੇ ਵੱਡੀ ਗਿਣਤੀ ਵਿਚ ਰਾਹੁਲ ਗਾਂਧੀ ਨੂੰ ਲੋਕ ਸੁਣਨ ਪਹੁੰਚੇ। ਇੱਥੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤਸਰ ਤੋਂ ਪਾਰਟੀ ਦੇ ਉਮੀਦਵਾਰ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਨੂੰ ਵੋਟਾਂ ਪਾਉਣ।
ਅੰਮ੍ਰਿਤਸਰ ਦੇ ਮੀਰਾਂਕੋਟ ‘ਚ ਹੋਈ ਜਨ ਸਭਾ ‘ਚ ਰਾਹੁਲ ਨੇ ਕਿਹਾ ਕਿ ਜਦੋਂ ਮੈਂ ਹਰਿਮੰਦਰ ਸਾਹਿਬ ਵਿੱਚ ਸੇਵਾ ਕੀਤੀ ਤਾਂ ਮੈਂ ਚੀਜ਼ਾਂ ਨੂੰ ਬਿਲਕੁਲ ਵੱਖਰੇ ਤਰੀਕੇ ਨਾਲ ਸਮਝਿਆ। ਮੈਨੂੰ ਸ਼ਾਂਤੀ ਮਿਲੀ ਅਤੇ ਮੈਂ ਸਮਝ ਲਿਆ ਕਿ ਇਹ ਸੁੰਦਰ ਧਰਮ ਹੈ। ਸਾਨੂੰ ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਨੂੰ ਗਲੋਬਲ ਸੈਂਟਰ ਬਣਾਉਣਾ ਚਾਹੀਦਾ ਹੈ। ਇਸ ਨੂੰ ਧਾਰਮਿਕ ਕੇਂਦਰ ਬਣਾਇਆ ਜਾਣਾ ਚਾਹੀਦਾ ਹੈ। ਇੱਥੇ ਜੋ ਸ਼ਾਂਤੀ ਮਿਲਦੀ ਹੈ, ਉਹ ਸਾਰੇ ਸੰਸਾਰ ਵਿੱਚ ਫੈਲ ਜਾਵੇ। ਮੈਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਜੋ ਵੀ ਕਰ ਸਕਦਾ ਹਾਂ, ਕਰਾਂਗਾ। ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਅੱਗੇ ਵਧਣਾ ਚਾਹੀਦਾ ਹੈ।
ਰਾਹੁਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਸਰਕਾਰੀ ਨੌਕਰੀਆਂ ਦੇਣ ਜਾ ਰਹੇ ਹਾਂ। ਭਾਰਤ ਵਿੱਚ ਅੱਜ 30 ਲੱਖ ਸਰਕਾਰੀ ਨੌਕਰੀਆਂ ਖਾਲੀ ਹਨ। ਪਹਿਲਾ ਕਦਮ ਤੁਹਾਨੂੰ ਉਹ ਨੌਕਰੀਆਂ ਸੌਂਪਣਾ ਹੋਵੇਗਾ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਦੀ ਪਹਿਲ, ਪੰਜਾਬ ਵਾਲੇ ਘਰ ਬੈਠੇ ਜਾਣ ਸਕਣਗੇ ਪੋਲਿੰਗ ਬੂਥ ‘ਤੇ ਕਿੰਨੀ ਐ ਭੀੜ, ਜਾਣੋ ਕਿਵੇਂ
ਰਾਹੁਲ ਨੇ ਕਿਹਾ ਕਿ ਇੰਡੀ ਗਠਜੋੜ ਸਰਕਾਰ ਕਿਸਾਨਾਂ ਨੂੰ ਐਮਐਸਪੀ ਦੇਣ ਜਾ ਰਹੀ ਹੈ। ਤੀਜਾ ਕੰਮ ਬੀਮਾ ਯੋਜਨਾ ਦਾ ਪੁਨਰਗਠਨ ਕਰਨਾ ਹੋਵੇਗਾ। ਇਸ ਕਾਰਨ ਕਿਸਾਨਾਂ ਦੇ ਨੁਕਸਾਨ ਦਾ ਪੈਸੇ 30 ਦਿਨਾਂ ਦੇ ਅੰਦਰ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਹੋ ਜਾਣਗੇ।
ਰਾਹੁਲ ਨੇ ਕਿਹਾ ਕਿ ਮੈਂ ਕਿਸਾਨਾਂ ਦੇ 3 ਸਵਾਲਾਂ ਦੇ ਜਵਾਬ ਦਿੰਦਾ ਹਾਂ। ਪਹਿਲੀ ਗੱਲ, ਜਿਵੇਂ ਯੂਪੀਏ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਸਨ। ਇਸੇ ਤਰ੍ਹਾਂ ਕਾਂਗਰਸ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਜਾ ਰਹੀ ਹੈ। ਦੂਜਾ, ਅਜਿਹਾ ਸਿਰਫ਼ ਇੱਕ ਵਾਰ ਨਹੀਂ ਹੋਵੇਗਾ, ਅਸੀਂ ਸਰਕਾਰ ਵਿੱਚ ਇੱਕ ਗਰੁੱਪ ਬਣਾਵਾਂਗੇ, ਜੋ ਕਿਸਾਨਾਂ ਦੀ ਵਿੱਤੀ ਸਥਿਤੀ ਦਾ ਅਧਿਐਨ ਕਰੇਗਾ। ਜਦੋਂ ਵੀ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀ ਲੋੜ ਹੋਵੇਗੀ, ਸਰਕਾਰ ਅਧਿਐਨ ਕਰਕੇ ਕਰਜ਼ਾ ਮੁਆਫ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: