ਕੌਮਾਂਤਰੀ ਕੌਫੀ ਹਾਊਸ ਚੇਨ ਸਟਾਰਬੱਕਸ ਦੇ ਆਊਟਲੈਟਸ ਤੁਹਾਨੂੰ ਹਰ ਵੱਡੇ ਸ਼ਹਿਰ ਵਿਚ ਦੇਖਣ ਨੂੰ ਮਿਲਣਗੇ। ਸਟਾਰਬੱਕਸ ਦੀ ਕੌਫੀ ਦੇ ਲੋਕ ਦੀਵਾਨੇ ਵੀ ਹਨ ਪਰ ਕੀ ਸਟਾਰਬੱਕਸ ਤੋਂ ਜਿੰਨਾ ਖੁਸ਼ ਗਾਹਕ ਹਨ,ਓਨਾ ਹੀ ਖੁਸ਼ ਉਨ੍ਹਾਂ ਦੇ ਮੁਲਾਜ਼ਮ ਵੀ ਹਨ। ਹਾਲਾਂਕਿ ਹੁਣੇ ਜਿਹੇ ਘਟਨਾਕ੍ਰਮ ਨੂੰ ਦੇਖਣ ਦੇ ਬਾਅਦ ਅਜਿਹਾ ਤਾਂ ਬਿਲਕੁਲ ਵੀ ਨਹੀਂ ਹੈ।
ਹੁਣ ਜਿਹੇ ਸਟਾਰਬੱਕਸ ਤੋਂ ਕੱਢੀ ਗਈ ਇਕ ਮਹਿਲਾ ਮੁਲਾਜ਼ਮ ਨੇ ਕੰਪਨੀ ਤੋਂ ਬਦਲਾ ਲੈਣ ਲਈ ਕੁਝ ਅਜਿਹਾ ਕੀਤਾ ਜਿਸਨੂੰ ਸੁਣਨਦੇ ਬਾਅਦ ਤੁਸੀਂ ਹੈਰਾ ਹੋ ਜਾਓਗੇ ਕਿ ਭਲਾ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਸਟਾਰਬੱਕਸ ਵਿਚ ਕੰਮ ਕਰਨ ਤੇ ਫਿਰ ਆਪਣੀ ਨੌਕਰੀ ਗੁਆਉਣ ਦੇ ਬਾਅਦ ਇਸ ਮਹਿਲਾ ਨੇ ਕੰਪਨੀ ਦੀ ਡ੍ਰਿੰਕਸ ਰੈਸਿਪੀ ਨੂੰ ਲੀਕ ਕਰ ਦਿੱਤਾ।
ਇਹ ਵੀ ਪੜ੍ਹੋ : ਰਾਘਵ ਚੱਢਾ ਸਸਪੈਂਸ਼ਨ ਕੇਸ, SC ਨੇ ਸਕੱਤਰੇਤ ਤੋਂ ਮੰਗਿਆ ਜਵਾਬ, ਦਿੱਲੀ ਸਰਵਿਸ ਬਿੱਲ ‘ਤੇ 5 ਫਰਜ਼ੀ ਸਾਈਨ ਕਰਾਉਣ ਦਾ ਦੋਸ਼
ਹੁਣ ਇਸ ਮੁਲਾਜ਼ਮ ਦੀ ਸੋਸ਼ਲ ਮੀਡੀਆ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਗਿਆ ਕਿ ਸਟਾਰਬੱਕਸ ਦੇ ਮੁਲਜ਼ਮ ‘ਤੇ ਪੋਸਟ ਕਰ ਦਿੱਤਾ। ਤੁਹਾਡਾ ਸਵਾਗਤ ਹੈ। ਫੋਟੋਆਂ ਵਿਚ ਆਈਸਡ ਸ਼ੇਕਨ ਐਕਸਪ੍ਰੇਸੋ ਤੋਂ ਲੈਕੇ ਮੋਚਾ ਫ੍ਰੈਪੋਕਿਨੋ ਤੱਕ ਰੈਸਿਪੀ ਨੂੰ ਕਿਵੇਂ ਬਣਇਆ ਜਾਂਦਾ ਹੈ,ਇਹ ਦਿਖਾਇਆ ਗਿਆ ਸੀ। ਇਸ ਵਿਚ ਜਿਹੜੀਆਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ, ਉਹ ਵੀ ਮੁਲਾਜ਼ਮ ਨੇ ਡਿਟੇਲ ਵਿਚ ਦੱਸਿਆ ਹੋਇਆ ਸੀ।