ਆਜ਼ਾਦੀ ਦਿਹਾੜੇ ਮੌਕੇ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਗਈ ਪਹਿਲਕਦਮੀ ਨੂੰ ਜਾਰੀ ਰਖਦਿਆਂ ਇਸ ਵਾਰ ਵੀ ਇਸੇ ਦਿਹਾੜੇ ਦੀ 76ਵੀਂ ਵਰ੍ਹੇਗੰਢ ਮੌਕੇ ਭਗਵੰਤ ਮਾਨ ਸਰਕਾਰ ਵੱਲੋਂ 76 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। 14 ਅਗਸਤ ਨੂੰ ਭਗਵੰਤ ਮਾਨ ਇਨ੍ਹਾਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਧੂਰੀ ਦੇੇ ਪਿੰਡ ਰਾਜੋਮਾਜਰਾ ਤੋਂ ਕਰਨਗੇ। ਸੂਬੇ ਵਿੱਚ ਹੁਣ ਤੱਕ 583 ਮੁਹੱਲਾ ਕਲੀਨਿਕ ਚੱਲ ਰਹੇ ਹਨ।
76 ਕਲੀਨਿਕਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਕੁੱਲ ਗਿਣਤੀ 659 ਹੋ ਜਾਏਗੀ। ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ 40 ਸਰਕਾਰੀ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਹੁਣ ਤੱਕ 35 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕ ਦਾ ਲਾਭ ਲੈ ਚੁੱਕੇ ਹਨ।
ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੀ.ਐਮ ਮਾਨ ਵੱਲੋਂ 14 ਅਗਸਤ ਨੂੰ ਸਮਰਪਿਤ ਸਾਰੇ ਆਮ ਆਦਮੀ ਕਲੀਨਿਕ ਆਈ.ਟੀ. ਬੇਸਡ ਹੋਣਗੇ। ਇਨ੍ਹਾਂ ਵਿੱਚ ਡਾਕਟਰ, ਰਜਿਸਟਰਾਰ ਅਤੇ ਫਾਰਮਾਸਿਸਟ ਕੋਲ 3 ਤਰ੍ਹਾਂ ਦੇ ਟੇਬਲੇਟਸ ਉਪਲਬਧ ਹੋਣਗੇ, ਜਿਨ੍ਹਾਂ ਰਾਹੀਂ ਸਮੁੱਚੇ ਮੈਡੀਕਲ ਰਿਕਾਰਡ ਨੂੰ ਡਿਜਿਟਲਾਈਜ਼ ਕੀਤਾ ਜਾ ਸਕੇਗਾ। ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਨਵੀਂ ਯੋਜਨਾ ਤਹਿਤ 550 ਹਾਊਸ ਸਰਜਨ 24 ਘੰਟੇ ਡਿਊਟੀ ‘ਤੇ ਰਹਿਣਗੇ।
ਪੰਜਾਬ ਸਰਕਾਰ ਨੇ ਉਨ੍ਹਾਂ ਦਾ ਮਾਣ ਭੱਤਾ 30,000 ਰੁਪਏ ਤੋਂ ਵਧਾ ਕੇ 70,000 ਰੁਪਏ ਕਰ ਦਿੱਤਾ ਹੈ। ਨਤੀਜੇ ਵਜੋਂ 300 ਡਾਕਟਰਾਂ ਨੇ ਹੜ੍ਹਾਂ ਦੌਰਾਨ ਵੀ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਮੂਸੇਵਾਲਾ ਦੀ ਮਾਂ ਦੇ ਮੈਸੇਜ ਨੇ ਪਾਇਆ ਸਸਪੈਂਸ, ਬੋਲੇ-‘…ਮੈਨੂੰ ਮਾਫ਼ ਕਰਨਾ’
ਮੰਤਰੀ ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ 272 ਡਾਕਟਰਾਂ ਦੀ ਸਪੈਸ਼ਲਿਸਟ ਸੇਵਾ ਲਈ ਨਿਯੁਕਤੀ ਕੀਤੀ ਸੀ, ਪਰ ਹੁਣ ਇਕ ਨਵੀਂ ਪਹਿਲਕਦਮੀ ਨਾਲ ਪੋਸਟ ਗ੍ਰੈਜੂਏਟ ਐਮ.ਡੀ.-ਐਮ.ਐਸ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਅਦਾਲਤ ਦੀਆਂ ਸ਼ਰਤਾਂ ਮੁਤਾਬਕ 100 ਫੀਸਦੀ ਨੌਕਰੀ ਦਿੱਤੀ ਜਾਵੇਗੀ, ਜਦੋਂ ਕਿ ਪਿਛਲੇ 15 ਸਾਲਾਂ ਤੋਂ ਨਾ ਤਾਂ ਉਨ੍ਹਾਂ ਤੋਂ ਬਾਂਡ ਦੇ ਪੈਸੇ ਲਏ ਗਏ ਅਤੇ ਨਾ ਹੀ ਉਸ ਨੂੰ ਨੌਕਰੀ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: