ਪੰਜਾਬ ਦੇ ਬਠਿੰਡਾ ‘ਚ ਸ਼ਨੀਵਾਰ ਦੁਪਹਿਰ ਨੂੰ ਜ਼ਿਲੇ ਦੇ ਵੱਖ-ਵੱਖ ਪਿੰਡਾਂ ‘ਚ ਪਏ ਭਾਰੀ ਗੜੇਮਾਰੀ ਤੋਂ ਇਲਾਵਾ ਪਿੰਡ ਕੋਠਾ ਗੁਰੂ ਕਾ ‘ਚ ਮੀਂਹ ਤੋਂ ਪਹਿਲਾਂ ਤੇਜ਼ ਹਨੇਰੀ ਦੇ ਨਾਲ-ਨਾਲ ਵਾਵਰੋਲਾ ਦੇਖਣ ਨੂੰ ਮਿਲਿਆ। ਜੋ ਇੱਕ ਪਾਈਪ ਵਰਗਾ ਰੂਪ ਬਣ ਕੇ ਬੱਦਲਾਂ ਤੱਕ ਪਹੁੰਚਿਆ। ਤੇਜ਼ ਤੂਫ਼ਾਨ ਨੇ ਪਿੰਡ ਕੋਠਾ ਗੁਰੂ ਕਾ ਵਿੱਚ ਇੱਕ ਸ਼ੈੱਡ ਦੀਆਂ ਕੰਧਾਂ ਨੂੰ ਤੋੜ ਦਿੱਤਾ ਅਤੇ ਟੀਨ ਦੀਆਂ ਛੱਤਾਂ ਨੂੰ ਢੱਕਣ ਵਾਲੀਆਂ ਚਾਦਰਾਂ ਵੀ ਤੋੜ ਦਿੱਤੀਆਂ।
ਪਿੰਡ ਕੋਠਾ ਗੁਰੂ ਕਾ ਤੋਂ ਮਿਲੇ ਪਾਣੀ ਦੇ ਵਾਵਰੋਲੇ ਦੀ ਵੀਡੀਓ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਾਵਰੋਲਾ ਗੋਲ ਚੱਕਰ ਬਣਾਉਂਦੇ ਹੋਏ ਅਸਮਾਨ ਵਿੱਚ ਚਲਾ ਗਿਆ ਸੀ। ਇਸ ਤੋਂ ਪਹਿਲਾਂ ਤੇਜ਼ ਹਨ੍ਹੇਰੀ ਵਾਂਗ ਆਇਆ ਅਤੇ ਦਰੱਖਤ ਤੋੜਨ ਤੋਂ ਇਲਾਵਾ ਕੰਧਾਂ ਵੀ ਢਾਹ ਦਿੱਤੀਆਂ। ਇਸ ਤਰ੍ਹਾਂ ਦਾ ਵਾਵਰੋਲਾ ਬਠਿੰਡਾ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।
ਇਸ ਨੂੰ ਲੈ ਕੇ ਲੋਕ ਵੱਖ-ਵੱਖ ਤਰੀਕਿਆਂ ਨਾਲ ਚਰਚਾ ਕਰ ਰਹੇ ਸਨ। ਪਿੰਡ ਵਾਸੀਆਂ ਮੁਤਾਬਕ ਪਿੰਡ ਕੋਠਾ ਗੁਰੂ ਕਾ ਵਿੱਚ ਜਿੱਥੇ ਲੋਕਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ, ਉਥੇ ਹੀ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ ਹਨ। ਜਾਂਚ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਉਕਤ ਵਾਵਰੋਲੇ ਅਤੇ ਤੇਜ਼ ਹਨੇਰੀ ਅਤੇ ਮੀਂਹ ਕਾਰਨ ਕਿੰਨੀ ਫਸਲ ਦਾ ਨੁਕਸਾਨ ਹੋਇਆ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦਾ ਵਾਵਰੋਲੇ ‘ਚ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਬੱਦਲ ਧਰਤੀ ਤੋਂ ਪਾਣੀ ਚੁੱਕ ਰਹੇ ਹਨ, ਇਹ ਪਾਣੀ ਭਾਫ਼ ਦੇ ਰੂਪ ‘ਚ ਬੱਦਲਾਂ ‘ਚ ਰਲ ਜਾਂਦਾ ਹੈ। ਇਹ ਪ੍ਰਕਿਰਿਆ ਉਸੇ ਤਰ੍ਹਾਂ ਵਾਪਰਦੀ ਹੈ ਜਿਵੇਂ ਬੱਦਲ ਬਣਦੇ ਹਨ। ਹਵਾ ਕਾਰਨ ਪਾਣੀ ਦਾ ਥੰਮ ਬਣਦਾ ਹੈ। ਇਹ ਕਿਰਿਆ ਉਦੋਂ ਹੁੰਦੀ ਹੈ ਜਦੋਂ ਅਸਮਾਨ ਵਿੱਚ ਸਰਗਰਮ ਬੱਦਲ ਬਣਦੇ ਹਨ। ਬੱਦਲ ਉਦੋਂ ਬਣਦੇ ਹਨ ਜਦੋਂ ਹਵਾ ਉਸ ਦਿਸ਼ਾ ਦੇ ਵਿਰੁੱਧ ਚਲਦੀ ਹੈ ਜਿਸ ਤੋਂ ਇਹ ਆ ਰਹੀ ਹੈ।
ਇਹ ਵੀ ਪੜ੍ਹੋ : ਅਨੰਤ ਅੰਬਾਨੀ ਨੇ ਆਪਣੇ ਪ੍ਰੀ-ਵੈਡਿੰਗ ‘ਚ ਦਿੱਤੀ ਸਪੀਚ, ਕਿਹਾ ਕੁਝ ਅਜਿਹਾ ਕਿ ਰੋ ਪਏ ਮੁਕੇਸ਼ ਅੰਬਾਨੀ
ਜਦੋਂ ਹਵਾ ਇੱਕ ਚੱਕਰ ਵਿੱਚ ਉੱਪਰ ਵੱਲ ਵਗਦੀ ਹੈ। ਜ਼ਿਆਦਾਤਰ ਅਜਿਹੇ ਵਾਵਰੋਲੇ ਸ਼ਕਤੀਸ਼ਾਲੀ ਨਹੀਂ ਹੁੰਦੇ, ਪਰ ਕਈ ਵਾਰ ਤੂਫਾਨ ਦਾ ਰੂਪ ਧਾਰ ਲੈਂਦੇ ਹਨ। ਇਹ ਸਿਰਫ 15 ਤੋਂ 20 ਮਿੰਟ ਤੱਕ ਚੱਲਦੇ ਹਨ। ਇਹ ਭਾਰਤ ਵਿੱਚ ਘੱਟ ਹੀ ਦੇਖੇ ਜਾਂਦੇ ਹੈ, ਪਰ ਇਹ ਇੱਕ ਕੁਦਰਤੀ ਵਰਤਾਰਾ ਹੈ ਅਤੇ ਜਦੋਂ ਜ਼ਿਆਦਾ ਨਮੀ ਹੁੰਦੀ ਹੈ ਤਾਂ ਦੇਖਿਆ ਜਾ ਸਕਦਾ ਹੈ।