ਯੂਪੀ ਬੋਰਡ ਨੇ ਸ਼ਨੀਵਾਰ ਨੂੰ ਹਾਈ ਸਕੂਲ ਅਤੇ ਇੰਟਰਮੀਡੀਏਟ ਦੇ ਨਤੀਜੇ ਐਲਾਨੇ। ਕਰੀਬ 90 ਫੀਸਦੀ ਬੱਚੇ ਹਾਈ ਸਕੂਲ ਵਿੱਚ ਪਾਸ ਹੋਏ ਹਨ। ਵੱਡੀ ਗਿਣਤੀ ਬੱਚੇ 75 ਫੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ। ਇਸ ਵਾਰ 90 ਫੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਣ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਇਸੇ ਤਰ੍ਹਾਂ 93 ਫੀਸਦੀ ਤੋਂ ਵੱਧ ਨੰਬਰ ਲੈ ਕੇ ਪਾਸ ਹੋਏ ਵਿਦਿਆਰਥੀ ਦੀ ਖੁਸ਼ੀ ਗਮੀ ਵਿੱਚ ਬਦਲ ਗਈ ਹੈ। ਜਦੋਂ ਉਸ ਦੇ ਨੰਬਰ ਉਮੀਦ ਤੋਂ ਵੱਧ ਆਏ ਤਾਂ ਉਹ ਬੇਹੋਸ਼ ਹੋ ਗਿਆ। ਪਰਿਵਾਰ ਵਾਲਿਆਂ ਨੇ ਉਸ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਆਈ.ਸੀ.ਯੂ. ਵਿਚ ਭਰਤੀ ਕੀਤਾ ਗਿਆ ਹੈ।
ਪੱਲਵਪੁਰਮ ਦੇ ਸ਼ਿਵਨਗਰ ਵਾਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਡਾਕਖਾਨੇ ਵਿੱਚ ਠੇਕੇ ’ਤੇ ਪੋਸਟਮੈਨ ਵਜੋਂ ਕੰਮ ਕਰਦਾ ਹੈ। ਉਸ ਦੇ 16 ਸਾਲਾਂ ਬੇਟੇ ਅੰਸ਼ੁਲ ਕੁਮਾਰ ਨੇ ਇਸ ਸਾਲ ਮਹਾਰਿਸ਼ੀ ਦਯਾਨੰਦ ਇੰਟਰ ਕਾਲਜ, ਸ਼ਿਵ ਨਗਰ ਮੋਦੀਪੁਰਮ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਸ਼ਨੀਵਾਰ ਨੂੰ ਜਦੋਂ ਯੂਪੀ ਬੋਰਡ ਦੇ ਨਤੀਜੇ ਐਲਾਨੇ ਗਏ ਤਾਂ ਉਸ ਨੇ ਵੀ ਘਰ ਵਿੱਚ ਆਪਣੇ ਲੈਪਟਾਪ ‘ਤੇ ਆਪਣੇ ਨੰਬਰ ਚੈੱਕ ਕੀਤੇ।
ਪਿਤਾ ਸੁਨੀਲ ਕੁਮਾਰ ਅਤੇ ਮਾਤਾ ਗੀਤਾ ਰਾਣੀ ਨੇ ਦੱਸਿਆ ਕਿ ਅੰਸ਼ੁਲ ਨੇ ਨਤੀਜੇ ਵਿੱਚ 93.5 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇੰਨੇ ਨੰਬਰ ਵੇਖ ਕੇ ਉਹ ਵੀ ਹੈਰਾਨ ਰਹਿ ਗਿਆ। ਇਹ ਨੰਬਰ ਉਸ ਦੀਆਂ ਉਮੀਦਾਂ ਤੋਂ ਵੱਧ ਸਨ। ਨੰਬਰ ਦੇਖ ਕੇ ਉਹ ਬਹੁਤ ਖੁਸ਼ ਹੋਇਆ। ਫਿਰ ਅਚਾਨਕ ਉਹ ਬੇਹੋਸ਼ ਹੋ ਗਿਆ ਅਤੇ ਜ਼ਮੀਨ ‘ਤੇ ਡਿੱਗ ਪਿਆ। ਡਿੱਗਦੇ ਹੀ ਘਰ ‘ਚ ਹਫੜਾ-ਦਫੜੀ ਮਚ ਗਈ। ਪਹਿਲਾਂ ਉਸ ਨੂੰ ਹੋਸ਼ ਵਿਚ ਲਿਆਉਣ ਲਈ ਪਾਣੀ ਦੇ ਛਿੱਟੇ ਮਾਰੇ ਗਏ। ਕਾਫੀ ਰੌਲਾ ਪਾਉਣ ‘ਤੇ ਵੀ ਜਦੋਂ ਉਹ ਨਾ ਉਠਿਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ।
ਇਹ ਵੀ ਪੜ੍ਹੋ : ਵਿਆਹ ਦੀ ਵਰ੍ਹੇਗੰਢ ‘ਤੇ ਪਤੀ-ਪਤਨੀ ਦੀ ਗਈ ਜਾ.ਨ, ਐਕਟਿਵਾ ‘ਤੇ ਗੁਰੂ ਘਰ ਮੱਥਾ ਟੇਕਣ ਜਾ ਰਿਹਾ ਸੀ ਜੋੜਾ
ਉਨ੍ਹਾਂ ਨੂੰ ਪੱਲਵਪੁਰਮ ਫੇਜ਼-2 ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਾਂਚ ਤੋਂ ਬਾਅਦ ਵੀ ਹੋਸ਼ ਨਾ ਆਉਣ ਕਾਰਨ ਉਸ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। ਅੰਸ਼ੁਲ ਦੇ ਅਚਾਨਕ ਬੀਮਾਰ ਹੋਣ ਦੀ ਖਬਰ ਜਦੋਂ ਉਸ ਦੇ ਦੋਸਤਾਂ ਨੂੰ ਮਿਲੀ ਤਾਂ ਉਹ ਵੀ ਹਸਪਤਾਲ ਪਹੁੰਚ ਗਏ। ਉਸ ਦੇ ਨੰਬਰ ਅਤੇ ਬੀਮਾਰੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: