ਕਾਰ ਸੇਵਾ ਸੰਪਰਦਾ ਦੇ ਮੁਖੀ ਬਾਬਾ ਸੇਵਾ ਸਿੰਘ ਵੱਲੋਂ ਚਲਾਏ ਜਾ ਰਹੇ ਨਿਸ਼ਾਨ-ਏ-ਸਿੱਖ ਇੰਸਟੀਚਿਊਟ ਆਫ਼ ਸਾਇੰਸ ਐਂਡ ਟ੍ਰੇਨਿੰਗ, ਖਡੂਰ ਸਾਹਿਬ ਦੇ ਐਨਡੀਏ ਵਿੰਗ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੇ ਲਿਖਤੀ ਟੈਸਟਿੰਗ ਅਤੇ SSB ਪ੍ਰੀਖਿਆ ਪਾਸ ਕਰਕੇ ਐਨਡੀਏ ਪ੍ਰੀਖਿਆ ਵਿੱਚ ਦੇਸ਼ ‘ਚੋਂ ਸੱਤਵਾਂ ਰੈਂਕ ਹਾਸਲ ਕੀਤਾ ਹੈ।
ਐਨਡੀਏ ਵਿੰਗ ਦੇ ਡਾਇਰੈਕਟਰ ਮੇਜਰ ਜਨਰਲ ਬਲਵਿੰਦਰ ਸਿੰਘ (ਵੀਐਸਐਮ) ਨੇ ਕਿਹਾ ਕਿ ਉਹ ਇਸ ਸਾਲ ਜੁਲਾਈ ਤੋਂ ਆਪਣੀ ਟ੍ਰੇਨਿੰਗ ਸ਼ੁਰੂ ਕਰੇਗਾ। ਮੇਜਰ ਜਨਰਲ ਬਲਵਿੰਦਰ ਸਿੰਘ ਨੇ ਕਿਹਾ ਕਿ ਸਹਿਜਪ੍ਰੀਤ ਨੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਉਹ ਸੰਸਥਾ ਦਾ 8ਵੀਂ ਜਮਾਤ ਦਾ ਵਿਦਿਆਰਥੀ ਹੈ। ਹੁਣ ਤੱਕ ਨਿਸ਼ਾਨ-ਏ-ਸਿੱਖੀ ਦੇ 22 ਵਿਦਿਆਰਥੀ ਫੌਜ ਵਿੱਚ ਚੁਣੇ ਜਾ ਚੁੱਕੇ ਹਨ ਅਤੇ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਹਨ। ਬਾਬਾ ਸੇਵਾ ਸਿੰਘ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਇਮਾਨਦਾਰੀ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : 27 ਲੱਖ ਰੁ. ਦੇ ਨਕਲੀ ਨੋਟ ਛਾਪਣ ਵਾਲੇ ਪਤੀ-ਪਤਨੀ ਕਾਬੂ, ਨਾਕਾਬਦੀ ਦੌਰਾਨ ਖੁੱਲ੍ਹੀ ਦੋਹਾਂ ਦੀ ਪੋਲ
ਗਰੁੱਪ ਕੈਪਟਨ ਬਲਜੀਤ ਸਿੰਘ ਨੇ ਦੱਸਿਆ ਕਿ ਨਿਸ਼ਾਨ-ਏ-ਸਿੱਖੀ ਵੱਲੋਂ ਆਉਣ ਵਾਲੇ ਸੈਸ਼ਨ ਵਿੱਚ ਲੜਕੀਆਂ ਲਈ ਵੀ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ। ਸੰਸਥਾ ਦੇ ਹੋਰ ਵਿਦਿਆਰਥੀ ਜਿਨ੍ਹਾਂ ਨੇ ਐਨਡੀਏ ਵਿੱਚ ਜ਼ਿਕਰਯੋਗ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ ਉਨ੍ਹਾਂ ਵਿੱਚ ਧਰਵਿੰਦਰ ਸਿੰਘ (148), ਸਿਦਕਪ੍ਰੀਤ ਸਿੰਘ (381) ਅਤੇ ਬਲਰੂਪ ਸਿੰਘ (458) ਹਨ। ਬਾਬਾ ਸੇਵਾ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਉੱਜਵਲ ਭਵਿੱਖ ਲਈ ਅਸ਼ੀਰਵਾਦ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: