ਅੱਜਕਲ ਵ੍ਹਾਟਸਐਪ ‘ਤੇ ਬਹੁਤ ਸਾਰੀਆਂ ਫਰਾਡ ਅਤੇ ਸਪੈਮ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਕਾਲਾਂ ਨੇ ਯੂਜ਼ਰਸ ਨੂੰ ਕਾਫੀ ਪਰੇਸ਼ਾਨ ਕੀਤਾ ਹੈ। ਜੇ ਤੁਸੀਂ ਵੀ ਵ੍ਹਾਟਸਐਪ ‘ਤੇ ਅਣਜਾਣ ਕਾਲਾਂ ਤੋਂ ਥੱਕ ਗਏ ਹੋ ਅਤੇ ਹੁਣ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਇੱਥੇ ਅਸੀਂ ਤੁਹਾਨੂੰ ਵ੍ਹਾਟਸਐਪ ‘ਤੇ ਉਪਲਬਧ ਇਕ ਵਿਸ਼ੇਸ਼ ਫੀਚਰ ਬਾਰੇ ਦੱਸ ਰਹੇ ਹਾਂ ਜਿਸ ਰਾਹੀਂ ਤੁਸੀਂ ਇਨ੍ਹਾਂ ਕਾਲਾਂ ਨੂੰ ਆਸਾਨੀ ਨਾਲ ਮਿਊਟ ਕਰ ਸਕੋਗੇ। ਤਾਂ ਆਓ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ WhatsApp ਦਾ ਇਹ ਸਾਈਲੈਂਸ ਫੀਚਰ ਕਿਵੇਂ ਕੰਮ ਕਰਦਾ ਹੈ:
ਸਾਈਲੈਂਸ ਅਨਨੋਨ ਕਾਲਰ ਫੀਚਰ ਤੁਹਾਨੂੰ ਅਣਜਾਣ ਅਤੇ ਸਪੈਮ ਕਾਲਾਂ ਤੋਂ ਬਚਾਉਣ ਲਈ ਤਿਆਰ ਕੀਤੀ ਗਈ ਹੈ। ਇਸ ਦਾ ਕੰਮ ਸਪੈਮ ਕਾਲਾਂ ਨੂੰ ਆਪਣੇ ਆਪ ਫਿਲਟਰ ਕਰਨਾ ਹੈ। ਇਸ ਵਿਸ਼ੇਸ਼ਤਾ ਦੇ ਚਾਲੂ ਹੋਣ ਤੋਂ ਬਾਅਦ ਤੁਹਾਨੂੰ ਕਾਲ ਨਹੀਂ ਆਏਗੀ, ਤੁਹਾਨੂੰ ਸਿਰਫ਼ ਇੱਕ ਨੋਟੀਫਿਕੇਸ਼ਨ ਮਿਲੇਗਾ ਜੋ ਤੁਹਾਡੇ ਕਾਲ ਲੌਗ ਵਿੱਚ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ : ਆਪ MLA ਸ਼ੀਤਲ ਅੰਗੁਰਾਲ ਜਾ ਰਹੇ BJP ‘ਚ? ਖੁਦ Live ਹੋ ਕੇ ਕਰ ਦਿੱਤਾ ਸਾਫ਼
ਵ੍ਹਾਟਸਐਪ ‘ਤੇ ਅਨਨੋਨ ਕਾਲਾਂ ਨੂੰ ਕਿਵੇਂ ਸਾਈਲੈਂਟ ਕਰਨਾ ਹੈ-
1. ਆਪਣੇ ਸਮਾਰਟਫੋਨ ‘ਚ WhatsApp ਖੋਲ੍ਹੋ।
2. ਸੈਟਿੰਗਸ ‘ਤੇ ਜਾਓ ਅਤੇ ਫਿਰ ਪ੍ਰਾਈਵੇਸੀ ‘ਤੇ ਟੈਪ ਕਰੋ।
3. ਪ੍ਰਾਈਵੇਸੀ ‘ਚ ਕਾਲ ਟੈਬ ਦਿੱਤੀ ਜਾਵੇਗੀ, ਇਸ ‘ਤੇ ਟੈਪ ਕਰੋ।
4. ਇੱਥੇ ਤੁਹਾਨੂੰ Silence Unknown Calls ਦਾ ਬਦਲ ਮਿਲੇਗਾ, ਇਸਨੂੰ ਚਾਲੂ ਕਰੋ।
ਵੀਡੀਓ ਲਈ ਕਲਿੱਕ ਕਰੋ -: