ਦਿੱਲੀ ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ। ਸ਼ੁੱਕਰਵਾਰ ਸਵੇਰੇ ਏਅਰ ਕੁਆਲਿਟੀ ਇੰਡੈਕਸ (AQI) 472 ‘ਤੇ ਪਹੁੰਚ ਗਿਆ। ਪੂਰੀ ਦਿੱਲੀ ਨੂੰ ਸੰਘਣੀ ਧੁੰਦ ਨੇ ਢੱਕਿਆ ਹੋਇਆ ਹੈ। AQI ਹਵਾ ਦੀ ਗੁਣਵੱਤਾ ਦਾ ਮਾਪ ਹੈ, 450 ਤੋਂ ਉੱਪਰ ਇਸ ਨੂੰ ਬਹੁਤ ਗੰਭੀਰ ਮੰਨਿਆ ਜਾਂਦਾ ਹੈ, ਭਾਵ ਫੇਫੜਿਆਂ ਲਈ ਖ਼ਤਰਨਾਕ। ਵਧਦੇ ਪ੍ਰਦੂਸ਼ਣ ਕਾਰਨ ਨੋਇਡਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਲਈ ਆਨਲਾਈਨ ਕਲਾਸਾਂ ਲੈਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਪ੍ਰਾਇਮਰੀ ਸਕੂਲ ਸ਼ਨੀਵਾਰ ਤੋਂ ਬੰਦ ਰਹਿਣਗੇ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ‘ਚ ਇਹ ਐਲਾਨ ਕੀਤਾ।
ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਮਾਮਲੇ ਦੀ ਸੁਣਵਾਈ 10 ਨਵੰਬਰ ਨੂੰ ਹੋਵੇਗੀ। ਖਰਾਬ ਹਵਾ ਕਾਰਨ ਦਿੱਲੀ ‘ਚ ਗ੍ਰੈਪ ਦਾ ਚੌਥਾ ਪੜਾਅ ਲਾਗੂ ਹੋ ਗਿਆ ਹੈ। ਇਸ ਦੇ ਤਹਿਤ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਦਿੱਲੀ-ਐੱਨਸੀਆਰ ‘ਚ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ‘ਤੇ ਕੋਈ ਪਾਬੰਦੀ ਨਹੀਂ ਹੈ।
ਆਨੰਦ ਵਿਹਾਰ ਵਿੱਚ AQI 473, ਦਿੱਲੀ ਵਿੱਚ AQI 476, ਮੁੰਡਕਾ ਵਿੱਚ AQI 475, ਵਜ਼ੀਰਪੁਰ ਵਿੱਚ AQI 477, ਨਰੇਲਾ ਵਿੱਚ AQI 477, ਜਹਾਂਗੀਰਪੁਰੀ ਵਿੱਚ AQI 485, ਰੋਹਿਣੀ ਵਿੱਚ AQI 474, ਵਿਵੇਕ ਵਿਹਾਰ ਵਿੱਚ AQI 475, ਨਜ਼ਫਗੜ੍ਹ ਵਿੱਚ AQI 481, ਇੰਡੀਆ ਗੇਟ ‘ਤੇ AQI 448, IGI ਏਅਰਪੋਰਟ ‘ਤੇ AQI 453, ਅਸ਼ੋਕ ਵਿਹਾਰ ਵਿਆਚ AQI 471, ਸੋਨੀਆ ਵਿਹਾਰ ਵਿੱਚ AQI 473, ਅਲੀਪੁਰ ਵਿੱਚ AQI 476, ਆਈਟੀਓ ‘ਤੇ AQI 444, ਮੰਦਰ ਮਾਰਗ ‘ਤੇ AQI 374 ਦਰਜ ਹੋਇਆ ਹੈ। ਦੂਜੇ ਪਾਸੇ, ਦਿੱਲੀ ਯੂਨੀਵਰਸਿਟੀ (DU) ਦੇ ਕੋਲ 563 AQI ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਸੁਧੀਰ ਸੂਰੀ ਦੇ ਕਤਲ ਮਗਰੋਂ ਸ਼ਿਵ ਸੈਨਾ ਵੱਲੋਂ ਭਲਕੇ ‘ਪੰਜਾਬ ਬੰਦ’ ਦਾ ਐਲਾਨ
ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਕਰਕੇ ਜਲਦ ਆਡ ਈਵਨ ਫਾਰਮੂਲਾ ਲਾਗੂ ਕਰ ਸਕਦੀ ਹੈ। ਇਥੇ ਨਵੰਬਰ ਵਿੱਚ ਹੀ ਸੰਘਣਾ ਕੋਹਰਾ ਛਾਇਆ ਹੋਇਆ ਹੈ। ਸਰਕਾਰ ਨੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਡੀਜ਼ਲ ਵਾਹਨਾਂ ਨੂੰ ਛੋਟ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: