ਪਾਕਿਸਤਾਨ ‘ਚ ਫੌਜ ਦੇ ਇਕ ਬੇਸ ਅਤੇ ਪੁਲਿਸ ਸਟੇਸ਼ਨ ‘ਤੇ ਵੱਡਾ ਅੱਤਵਾਦੀ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ‘ਚ 23 ਲੋਕ ਮਾਰੇ ਗਏ ਹਨ ਅਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਪਹਿਲਾਂ ਖਬਰ ਸੀ ਕਿ ਸਿਰਫ 4 ਲੋਕਾਂ ਦੀ ਮੌਤ ਹੋਈ ਹੈ ਪਰ ਹੁਣ ਇਹ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ।
ਇੱਕ ਨਿਊਜ਼ ਏਜੰਸੀ ਮੁਤਾਬਕ ਹਮਲੇ ਵੇਲੇ ਮਰਨ ਵਾਲੇ ਜ਼ਿਆਦਾਤਰ ਲੋਕ ਸੌਂ ਰਹੇ ਸਨ। ਇਨ੍ਹਾਂ ਸਾਰੇ ਲੋਕ ਆਮ ਕੱਪੜੇ ਪਾਏ ਹੋਏ ਸਨ ਅਤੇ ਫੌਜ ਦੇ ਪਹਿਰਾਵੇ ਵਿਚ ਨਹੀਂ ਸਨ। ਅਜਿਹੇ ‘ਚ ਇਹ ਕਹਿਣਾ ਮੁਸ਼ਕਿਲ ਹੈ ਕਿ ਹਮਲੇ ‘ਚ ਕਿੰਨੇ ਫੌਜੀ ਮਾਰੇ ਗਏ ਹਨ ਅਤੇ ਕਿੰਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਪਾਕਿਸਤਾਨੀ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਹਮਲਾ ਇੱਕ ਆਤਮਘਾਤੀ ਹਮਲਾਵਰ ਨੇ ਕੁਝ ਹੋਰ ਅੱਤਵਾਦੀਆਂ ਨਾਲ ਮਿਲ ਕੇ ਕੀਤਾ ਸੀ। ਆਤਮਘਾਤੀ ਹਮਲਾਵਰ ਵਿਸਫੋਟਕਾਂ ਨਾਲ ਭਰੀ ਗੱਡੀ ਨਾਲ ਥਾਣੇ ਦੇ ਅੰਦਰ ਵੜ ਗਿਆ। ਜਦੋਂ ਉਸ ਨੂੰ ਰੋਕਿਆ ਗਿਆ ਤਾਂ ਗੋਲੀਬਾਰੀ ਸ਼ੁਰੂ ਹੋ ਗਈ। ਇਸ ਹਮਲੇ ‘ਚ ਬੰਬਾਂ ਤੋਂ ਇਲਾਵਾ ਅੱਤਵਾਦੀਆਂ ਨੇ ਬੰਦੂਕਾਂ ਦੀ ਵੀ ਵਰਤੋਂ ਕੀਤੀ। ਫੌਜ ਅਤੇ ਪੁਲਿਸ ਇੰਨੇ ਵੱਡੇ ਹਮਲੇ ਲਈ ਤਿਆਰ ਨਹੀਂ ਸਨ, ਜਿਸ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ। ਅੱਤਵਾਦੀ ਹਮਲੇ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿਚ ਫੌਜ ਬੁਲਾਈ ਗਈ ਅਤੇ ਉਨ੍ਹਾਂ ਨੇ ਪੁਜ਼ੀਸ਼ਨਾਂ ਸੰਭਾਲ ਲਈਆਂ ਅਤੇ ਮੁਕਾਬਲਾ ਸ਼ੁਰੂ ਕਰ ਦਿੱਤਾ।
ਇਹ ਹਮਲਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਜ਼ਿਲੇ ਡੇਰਾ ਇਸਮਾਈਲ ਖਾਨ ‘ਚ ਹੋਇਆ। ਫਿਲਹਾਲ ਇਸ ਹਮਲੇ ਨੂੰ ਲੈ ਕੇ ਪਾਕਿਸਤਾਨੀ ਫੌਜ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨ ਦਾ ਪਾਕਿਸਤਾਨੀ ਤਾਲਿਬਾਨ ਨਾਲ ਕੋਈ ਸਬੰਧ ਹੈ ਜਾਂ ਨਹੀਂ। ਇਹ ਹਮਲਾ ਉਸ ਥਾਂ ‘ਤੇ ਹੋਇਆ ਜਿੱਥੇ ਨੇੜੇ ਹੀ ਪੁਲਿਸ ਸਟੇਸ਼ਨ ਅਤੇ ਫ਼ੌਜ ਦਾ ਅੱਡਾ ਸਥਿਤ ਹੈ।
ਇਹ ਵੀ ਪੜ੍ਹੋ : ਲਾੜੀ ਨੇ ਜੈਮਾਲਾ ‘ਤੇ ਸ਼.ਰਾਬੀ ਹਾਲਤ ‘ਚ ਲਾੜੇ ਨੂੰ ਵੇਖ ਵਿਆਹ ਤੋਂ ਕੀਤੀ ਨਾਂਹ, ਬਰਾਤੀਆਂ ਨੂੰ ਪਏ ਭੜਥੂ
ਪਾਕਿਸਤਾਨ ‘ਚ ਸਰਗਰਮ ਅੱਤਵਾਦੀ ਸੰਗਠਨ ਤਹਿਰੀਕ-ਏ-ਜੇਹਾਦ ਪਾਕਿਸਤਾਨ ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਵਿਸਫੋਟਕਾਂ ਨਾਲ ਭਰਿਆ ਇੱਕ ਵਾਹਨ ਥਾਣੇ ਦੇ ਗੇਟ ਨਾਲ ਟਕਰਾ ਗਿਆ। ਇਸ ਤੋਂ ਬਾਅਦ ਕੁਝ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਇਸ ਸਾਲ ਜਨਵਰੀ ‘ਚ ਪੇਸ਼ਾਵਰ ਦੀ ਇਕ ਮਸਜਿਦ ‘ਤੇ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿਚ 101 ਲੋਕ ਮਾਰੇ ਗਏ ਸਨ। ਪਿਛਲੇ ਕੁਝ ਮਹੀਨਿਆਂ ‘ਚ ਪਾਕਿਸਤਾਨ ‘ਚ ਪੁਲਿਸ ਸਟੇਸ਼ਨਾਂ ਅਤੇ ਫੌਜ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਹਮਲਿਆਂ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ : –