ਅਫਿਗਸਾਤਨ ਵਿੱਚ ਤਾਲਿਬਾਨ ਦੀ ਸਰਕਾਰ ਨੇ ਨਵਾਂ ਫਰਮਾਨ ਜਾਰੀ ਕਰਦੇ ਹੋਏ ਰਾਜਧਾਨੀ ਕਾਬੁਲ ਦੇ ਪਾਰਕਾਂ ਵਿੱਚ ਇਕੱਠੇ ਤੇ ਇੱਕ ਹੀ ਦਿਨ ਵਿੱਚ ਮਰਦਾਂ ਤੇ ਔਰਤਾਂ ਦੇ ਜਾਣ ‘ਤੇ ਪਾਬੰਦੀ ਲਾ ਦਿੱਤੀ ਹੈ।
ਨਵੇਂ ਤੁਗਲਕੀ ਫਰਮਾਨ ਅਧੀਨ ਹੁਣ ਹਫਤੇ ਵਿੱਚ 3 ਦਿਨ ਸਿਰਫ ਔਰਤਾਂ ਤੇ ਬਾਕੀ 4 ਦਿਨ ਮਰਦਾਂ ਨੂੰ ਪਾਰਕ ਅੰਦਰ ਆਉਣ ਦੀ ਇਜਾਜ਼ਤ ਹੋਵੇਗੀ। ਦੂਜੇ ਪਾਸੇ ਔਰਤਾਂ ਨੂੰ ਆਪਣੇ ਤਿੰਨ ਦਿਨਾਂ ਵਿੱਚ ਹਿਜਾਬ ਪਹਿਨਣਾ ਜ਼ਰੂਰੀ ਹੋਵੇਗਾ।
ਲਗਭਗ 7 ਮਹੀਨੇ ਪਹਿਲਾਂ ਬੰਦੂਕ ਦੇ ਦਮ ‘ਤੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਵਾਲੇ ਤਾਲਿਬਾਨੀ ਪ੍ਰਸ਼ਾਸਨ ਵੱਲੋਂ ਆਏ ਦਿਨ ਨਵੇਂ ਮਹਿਲਾ ਵਿਰੋਧੀ ਤੇ ਸੌੜੀ ਸੋਚ ਵਾਲੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਇਸ ਵਾਰ ਤਾਲਿਬਾਨ ਦੇ ਸੰਸਕ੍ਰਿਤੀ ਮੰਤਰਾਲਾ ਨੇ ਫਰਮਾਨ ਜਾਰੀ ਕੀਤਾ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪਬਲਿਕ ਪਾਰਕਾਂ ਵਿੱਚ ਔਰਤਾਂ ਤੇ ਮਰਦ ਇਕੱਠੇ ਨਹੀਂ ਜਾ ਸਕਣਗੇ।
ਤਾਲਿਬਾਨ ਨੇ ਪਬਲਿਕ ਪਾਰਕਾਂ ਵਿੱਚ ਔਰਤਾਂ ਤੇ ਮਰਦਾਂ ਦੀ ਐਂਟਰੀ ਲਈ ਵੱਖ-ਵੱਖ ਦਿਨ ਤੈਅ ਕੀਤੇ ਹਨ। ਯਾਨੀ ਔਰਤਾਂ ਦੇ ਤੈਅ ਦਿਨਾਂ ਵਿੱਚ ਮਰਦਾਂ ਦੀ ਐਂਟਰੀ ਬੈਨ ਹੋਵੇਗੀ ਤੇ ਮਰਦਾਂ ਲਈ ਤੈਅ ਕੀਤੇ ਗਏ ਦਿਨਾਂ ਵਿੱਚ ਔਰਤਾਂ ਦੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਫਰਮਾਨ ਮੁਤਾਬਕ ਰਾਜਧਾਨੀ ਕਾਬੁਲ ਦੇ ਪਬਲਿਕ ਪਾਰਕਾਂ ਵਿੱਚ ਔਰਤਾਂ ਹਿਜਾਬ ਨਾਲ ਸਿਰਫ ਐਤਵਾਰ, ਸੋਮਵਾਰ ਤੇ ਮੰਗਲਵਾਰ ਨੂੰ ਹੀ ਜਾ ਸਕਣਗੀਆਂ, ਜਦਕਿ ਮਰਦ ਸ਼ਹਿਰ ਦੇ ਕਿਸੇ ਵੀ ਪਾਰਕ ਵਿੱਚ ਸਿਰਫ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਜਾ ਸਕਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਔਰਤ ਨੇ ਤੈਅ ਕੀਤੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਵੀ ਕਿਸੇ ਨੂੰ ਨਹੀਂ ਹੋਵੇਗੀ। ਦੱਸ ਦੇਈਏ ਕਿ ਤਾਲਿਬਾਨ ਨੇ 2021 ਤੋਂ ਲੈ ਕੇ ਹੁਣ ਤੱਕ 9ਵੀਂ ਤੋਂ 12ਵੀਂ ਕਲਾਸ ਵਿੱਚ ਪੜ੍ਹਣ ਵਾਲੀਆਂ ਬੱਚੀਆਂ ਦੇ ਸਕੂਲ ਬੰਦ ਹਨ। ਦੂਜੇ ਪਾਸੇ ਕੁੜੀਆਂ ਤੇ ਮੁੰਡਿਆਂ ਦੇ ਨਾਲ ਇੱਕੋ ਹੀ ਕਲਾਸ ਵਿੱਚ ਪੜ੍ਹਣ ‘ਤੇ ਵੀ ਪਾਬੰਦੀ ਲਾਈ ਹੋਈ ਹੈ।