ਟੀਵੀ ਦੇ ਮਸ਼ਹੂਰ ਸਿਟਕਾਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪੁਰਾਣੇ ਰੋਸ਼ਨ ਸਿੰਘ ਸੋਢੀ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਢੀ ਉਰਫ ਗੁਰਚਰਨ ਸਿੰਘ ਲਾਪਤਾ ਹੈ। ਅਦਾਕਾਰ ਦੇ ਪਿਤਾ ਹਰਜੀਤ ਸਿੰਘ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਗੁਰਚਰਨ ਸਿੰਘ 22 ਅਪ੍ਰੈਲ ਤੋਂ ਲਾਪਤਾ ਹੈ। ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਸਾਰੇ ਦਸਤਾਵੇਜ਼ ਪੁਲਿਸ ਨੂੰ ਦੇ ਦਿੱਤੇ ਹਨ, ਤਾਂ ਜੋ ਉਹ ਗੁਰਚਰਨ ਨੂੰ ਲੱਭਣ ਵਿੱਚ ਮਦਦ ਕਰ ਸਕਣ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਉਹ ਗੁਰਚਰਨ ਨੂੰ ਜਲਦੀ ਤੋਂ ਜਲਦੀ ਲੱਭ ਲਵੇਗੀ।
ਹਰਜੀਤ ਸਿੰਘ ਨੇ ਕਿਹਾ- ਐੱਸਐੱਚਓ ਮੁੱਧੇ ਨੂੰ ਫੋਨ ਕੀਤਾ ਸੀ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਗੁਰਚਰਨ ਨੂੰ ਜਲਦੀ ਲੱਭ ਲੈਣਗੇ। ਮੈਨੂੰ ਉਮੀਦ ਹੈ ਕਿ ਗੁਰਚਰਨ ਠੀਕ ਹੈ ਅਤੇ ਉਹ ਖੁਸ਼ ਹੈ। ਉਹ ਹੁਣ ਜਿੱਥੇ ਵੀ ਹੈ, ਰੱਬ ਉਸ ਦੀ ਖੈਰ ਕਰੇ। ਖਬਰਾਂ ਮੁਤਾਬਕ ਗੁਰਚਰਨ ਦੀ ਮਾਂ ਕਾਫੀ ਸਮੇਂ ਤੋਂ ਬਿਮਾਰ ਹੈ। ਉਸ ਨੂੰ ਵੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਿਤਾ ਨੇ ਦੱਸਿਆ ਕਿ ਹੁਣ ਉਹ ਠੀਕ ਹੈ ਅਤੇ ਘਰ ਹੈ। ਆਰਾਮ ਕਰ ਰਹੀ ਹੈ।
ਪਰਿਵਾਰ ਇਸ ਵੇਲੇ ਗੁਰਚਰਨ ਲਈ ਚਿੰਤਤ ਹੈ ਪਰ ਹਰ ਕੋਈ ਪਾਜ਼ੀਟਿਵ ਸੋਚ ਨਾਲ ਚੱਲ ਰਿਹਾ ਹੈ। ਹਰ ਕਿਸੇ ਨੂੰ ਕਾਨੂੰਨ ਅਤੇ ਰੱਬ ਵਿੱਚ ਪੂਰਾ ਵਿਸ਼ਵਾਸ ਹੈ। ਗੁਰਚਰਨ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਪਾਲਮ ਪੁਲਿਸ ਸਟੇਸ਼ਨ ਦਿੱਲੀ ਵਿਖੇ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ 25 ਅਪ੍ਰੈਲ ਨੂੰ ਦਰਜ ਕਰਵਾਈ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਗੁਰਚਰਨ ਨੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾ ਕੇ ਹਰ ਘਰ ਵਿੱਚ ਆਪਣੀ ਪਛਾਣ ਬਣਾਈ ਸੀ। ਉਸ ਦੇ ਬੋਲਣ ਦੇ ਢੰਗ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਉਹ ਜਿਸ ਮਜ਼ਾਕੀਆ ਢੰਗ ਨਾਲ ਆਪਣੇ ਡਾਇਲਾਗ ਬੋਲਦਾ ਸੀ, ਉਸ ਦਾ ਹਰ ਕੋਈ ਫੈਨ ਹੈ। ਗੁਰਚਰਨ ਆਪਣੀ ਭੂਮਿਕਾ ਨਾਲ ਘਰ-ਘਰ ਵਿਚ ਮਸ਼ਹੂਰ ਹੋ ਗਿਆ। ਇੰਨਾ ਹੀ ਨਹੀਂ ਗੁਰਚਰਨ ਦੇ ਡਾਇਲਾਗਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਮੀਮ ਬਣਾਏ ਗਏ।
ਇਹ ਵੀ ਪੜ੍ਹੋ : ਰੋਟੀ-ਚੌਲ ਨਹੀਂ… ਮਹਿੰਗਾਈ ਲਈ ਪੈਟਰੋਲ-ਡੀਜ਼ਲ ਨੇ ਜ਼ਿਆਦਾ ਜ਼ਿੰਮੇਵਾਰ, ਇਹ ਹੈ ਵਜ੍ਹਾ
ਫਿਰ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਨੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਛੱਡ ਦਿੱਤਾ। ਸ਼ੋਅ ਦੇ ਨਾਲ ਹੀ ਉਸ ਨੇ ਇੰਡਸਟਰੀ ਨੂੰ ਵੀ ਅਲਵਿਦਾ ਕਹਿ ਦਿੱਤਾ। ਉਹ ਆਪਣੀ ਮਾਂ ਦੀ ਬੀਮਾਰੀ ਨੂੰ ਲੈ ਕੇ ਥੋੜ੍ਹਾ ਚਿੰਤਤ ਮਹਿਸੂਸ ਕਰਨ ਲੱਗਾ। ਮੁੰਬਈ ਛੱਡ ਕੇ ਪੰਜਾਬ ਆ ਵਸਿਆ। ਜਦੋਂ ਗੁਰਚਰਨ ਨੇ ਸ਼ੋਅ ਛੱਡਿਆ ਤਾਂ ਖਬਰ ਆਈ ਕਿ ਅਸਿਤ ਕੁਮਾਰ ਮੋਦੀ ਨੇ ਉਸ ਦੀ ਪੂਰੀ ਤਨਖਾਹ ਨਹੀਂ ਦਿੱਤੀ ਹੈ। ਉਸ ਨੇ ਬਹੁਤ ਸਾਰਾ ਪੈਸਾ ਰੋਕ ਲਿਆ ਹੈ। ਇਸ ਤੋਂ ਇਲਾਵਾ ਦੋਵਾਂ ਵਿਚਾਲੇ ਕੁਝ ਕ੍ਰਿਏਟਿਵ ਇਸ਼ੂਜ਼ ਵੀ ਪੈਦਾ ਹੋਏ, ਜਿਸ ਕਾਰਨ ਗੁਰਚਰਨ ਨੇ ਸ਼ੋਅ ਛੱਡ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: