ਫਤਿਹਗੜ੍ਹ ਸਾਹਿਬ ‘ਚ ਭਾਰੀ ਮੀਂਹ ਤੇ ਝੱਖੜ ਨੇ ਤਬਾਹੀ ਮਚਾਈ। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਅੱਜ ਇੱਥੇ ਇੱਕ ਵਿਸ਼ਾਲ ਰੈਲੀ ਕੀਤੀ ਗਈ। ਪਰ ਤੂਫ਼ਾਨ ਕਾਰਨ ਰੈਲੀ ਦੇ ਟੈਂਟ ਉਖੜ ਗਏ। ਤੇਜ਼ ਹਵਾ ਨੇ ਪੋਸਟਰ ਪਾੜ ਦਿੱਤੇ ਅਤੇ CM ਭਗਵੰਤ ਮਾਨ ਨੂੰ ਵੀ ਸਟੇਜ ਛੱਡਣੀ ਪਈ।
ਫਤਿਹਗੜ੍ਹ ਸਾਹਿਬ ਦੇ ਮਾਧੋਪੁਰ ਚੌਂਕ ਨੇੜੇ ਸ਼ਾਮ 4 ਵਜੇ ਦੇ ਕਰੀਬ ਸੀ.ਐਮ ਭਗਵੰਤ ਮਾਨ ਰੈਲੀ ‘ਚ ਪਹੁੰਚੇ। ਸੀ.ਐੱਮ. ਮਾਨ ਜਿਵੇਂ ਹੀ ਸਟੇਜ ‘ਤੇ ਬੈਠੇ ਤਾਂ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ। ਤੂਫ਼ਾਨ ਵੀ ਆਇਆ। ਤੂਫ਼ਾਨ ਨਾਲ ਟੈਂਟ ਉਖੜ ਗਿਆ। ਰੈਲੀ ਦੇ ਅੰਦਰ ਹੀ ਗੜੇਮਾਰੀ ਹੋਣ ਲੱਗ ਪਈ। ਸਟੇਜ ‘ਤੇ ਗੜੇ ਪੈਣੇ ਸ਼ੁਰੂ ਹੋ ਗਏ। ਸੀਐਮ ਮਾਨ ਸਮੇਤ ਸਾਰੇ ਹੀ ਸਟੇਜ ਤੋਂ ਚਲੇ ਗਏ। ਸਕਿਓਰਿਟੀ ਨੇ ਉਨ੍ਹਾਂ ਨੂੰ ਘੇਰ ਲਿਆ।
ਕਰੀਬ 15 ਮਿੰਟ ਤੱਕ ਭਾਰੀ ਮੀਂਹ ਅਤੇ ਗੜੇਮਾਰੀ ਜਾਰੀ ਰਹੀ। ਇਸ ਤੋਂ ਬਾਅਦ ਸਕਿਓਰਿਟੀ ਨੇ ਸਟੇਜ ਦੀ ਜਾਂਚ ਕੀਤੀ ਅਤੇ ਸੀਐਮ ਮਾਨ ਨੂੰ ਉੱਥੇ ਬਿਠਾਇਆ ਗਿਆ। ਫਿਰ ਮਾਨ ਨੇ ਕਰੀਬ 25 ਮਿੰਟ ਤਕ ਭਾਸ਼ਣ ਦਿੱਤਾ।
ਉਥੇ ਹੀ ਪਠਾਨਕੋਟ ‘ਚ ਵੀ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਸਮਾਗਮ ਦੌਰਾਨ ਹਨੇਰੀ ਕਾਰਨ ਪੰਡਾਲ ਢਹਿ ਗਿਆ। ਇਸ ਨਾਲ ਲੋਕਾਂ ਵਿਚ ਹਲਚਲ ਮਚ ਗਈ।
ਇਹ ਵੀ ਪੜ੍ਹੋ : ਕਾਲਜ ਬਾਹਰ ਹੋਏ ਝਗੜੇ ‘ਚ ਨਹੀਂ ਮਿਲਿਆ ਇਨਸਾਫ਼, ਤਿੰਨ ਭੈਣਾਂ ਦੇ ਇਕਲੌਤੇ ਭਰਾ ਨੇ ਮੁਕਾਈ ਜ਼ਿੰਦਗੀ
ਦੱਸ ਦੇਈਏ ਕਿ ਗੁਰਦਾਸਪੁਰ ‘ਚ ਵੀ ਹਨੇਰੀ ਦੇ ਨਾਲ ਬਾਰਿਸ਼ ਹੋਈ। ਕਪੂਰਥਲਾ ‘ਚ ਤੇਜ਼ ਹਨੇਰੀ ਤੋਂ ਬਾਅਦ ਕੁਝ ਸਮੇਂ ਲਈ ਮੀਂਹ ਪਿਆ। ਜਲੰਧਰ ‘ਚ ਵੀ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਹੈ। ਪਟਿਆਲਾ ਵਿੱਚ ਵੀ ਮੌਸਮ ਬਦਲ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: