ਪਾਕਿਸਤਾਨ ‘ਚ ਇਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ। ਇਸ ਵਾਰ ਅੱਤਵਾਦੀਆਂ ਨੇ ਕਰਾਚੀ ਸਥਿਤ ਪੁਲਿਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਹੈ। ਸੂਤਰਾਂ ਮੁਤਾਬਕ ਛੇ ਦੇ ਕਰੀਬ ਫਿਦਾਈਨ ਇਮਾਰਤ ਵਿੱਚ ਦਾਖ਼ਲ ਹੋਏ ਅਤੇ ਪੁਲਿਸ ਮੁਖੀ ਅਤੇ ਕਈ ਹੋਰਨਾਂ ਨੂੰ ਬੰਧਕ ਬਣਾ ਲਿਆ। ਇਸ ਦੇ ਨਾਲ ਹੀ ਇੱਥੇ ਜ਼ਬਰਦਸਤ ਗੋਲੀਬਾਰੀ ਵੀ ਹੋ ਰਹੀ ਹੈ। ਅਜਿਹੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਇਹ ਪੁਲਿਸ ਹੈੱਡਕੁਆਰਟਰ ਕਰਾਚੀ ਸ਼ਹਿਰ ਦੇ ਸ਼ਰੀਆ ਫੈਸਲ ਵਿੱਚ ਸਥਿਤ ਹੈ। ਪਾਕਿਸਤਾਨ ਦੇ ਨਿਊਜ਼ ਚੈਨਲ ਨੇ ਦਾਅਵਾ ਕੀਤਾ ਹੈ ਕਿ ਇਮਾਰਤ ਦੇ ਅੰਦਰ 8 ਤੋਂ 10 ਅੱਤਵਾਦੀ ਹੋ ਸਕਦੇ ਹਨ। ਇਸ ਤੋਂ ਇਲਾਵਾ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਮੌਕੇ ‘ਤੇ ਪਹੁੰਚੀ ਪੁਲਸ ਫੋਰਸ ਪਹੁੰਚ ਗਈ ਹੈ ਅਤੇ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਤੁਰਕੀ ਭੂਚਾਲ ਤੋਂ ਬਚੇ ਪਰਿਵਾਰ ਦੇ 7 ਜੀਅ ਆਏ ਅੱਗ ਦੀ ਲਪੇਟ ‘ਚ, ਮੌਤ ਨੇ ਦੂਜੇ ਸ਼ਹਿਰ ਤੱਕ ਕੀਤਾ ਪਿੱਛਾ
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਪਹਿਲਾਂ ਪੁਲਿਸ ਹੈੱਡਕੁਆਰਟਰ ‘ਤੇ ਛੇ ਤੋਂ ਵੱਧ ਹੱਥਗੋਲੇ ਸੁੱਟੇ। ਇਸ ਤੋਂ ਬਾਅਦ ਸਾਰੇ ਅੰਦਰ ਦਾਖਲ ਹੋਏ। ਮਾਮਲੇ ਦੀ ਸੂਚਨਾ ਮਿਲਦੇ ਹੀ ਪਾਕਿਸਤਾਨ ਦੀ ਕਵਿੱਕ ਰਿਸਪਾਂਸ ਫੋਰਸ ਮੌਕੇ ‘ਤੇ ਪਹੁੰਚ ਗਈ। ਅੱਤਵਾਦੀਆਂ ਤੋਂ ਮੋਰਚਾ ਸੰਭਾਲਣ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਉਥੋਂ ਕੱਢਣ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਸੂਬੇ ਦੇ ਮੁੱਖ ਮੰਤਰੀ ਵੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: