ਅਮਰੀਕਾ ਦਾ ਦੱਖਣੀ ਰਾਜ ਟੈਕਸਾਸ ਨਵੇਂ ਲਿਟਲ ਇੰਡੀਆ ਵਜੋਂ ਉੱਭਰ ਰਿਹਾ ਹੈ। ਅਮਰੀਕਾ ਦੇ ਉੱਤਰੀ ਅਤੇ ਪੂਰਬੀ ਰਾਜਾਂ ਜਿਵੇਂ ਕਿ ਨਿਊਯਾਰਕ, ਵਾਸ਼ਿੰਗਟਨ, ਬੋਸਟਨ ਅਤੇ ਸ਼ਿਕਾਗੋ ਤੋਂ ਭਾਰਤੀਆਂ ਨੇ ਟੈਕਸਾਸ ਵਿੱਚ ਸੰਭਾਵਨਾਵਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿਰਫ਼ 10 ਸਾਲਾਂ ਵਿੱਚ ਇੱਥੇ ਭਾਰਤੀਆਂ ਦੀ ਆਬਾਦੀ ਦੁੱਗਣੀ ਹੋ ਗਈ ਹੈ। 2010 ਵਿੱਚ ਇੱਥੇ 2.30 ਲੱਖ ਭਾਰਤੀ ਸਨ, ਜੋ 2020 ਵਿੱਚ ਵੱਧ ਕੇ ਕਰੀਬ 4.50 ਲੱਖ ਹੋ ਗਏ ਹਨ।
ਦਬਦਬੇ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਟੈਕਸਾਸ ਦੇ ਕੁੱਲ ਕਾਰੋਬਾਰ ਦੇ 20 ਫੀਸਦੀ ਹਿੱਸੇ ‘ਤੇ ਭਾਰਤੀਆਂ ਦਾ ਕਬਜ਼ਾ ਹੈ। ਟੈਕਸਾਸ ਵਿੱਚ ਤਕਨਾਲੋਜੀ, ਸਕੂਲ, ਵਿੱਤ, ਸੱਭਿਆਚਾਰ ਅਤੇ ਇੱਥੋਂ ਤੱਕ ਕਿ ਰਾਜਨੀਤੀ ਵਿੱਚ ਵੀ ਭਾਰਤੀਆਂ ਦਾ ਦਬਦਬਾ ਵਧਿਆ ਹੈ।
ਟੈਕਸਾਸ ਵਿੱਚ ਰਹਿਣ ਵਾਲੇ ਲਗਭਗ ਸਾਰੇ ਭਾਰਤੀਆਂ ਕੋਲ ਕਾਲਜ ਦੀ ਪੜ੍ਹਾਈ ਹੈ। ਅੱਧੇ ਤੋਂ ਵੱਧ ਕੋਲ ਪੇਸ਼ੇਵਰ ਡਿਗਰੀਆਂ ਹਨ। ਟੈਕਸਾਸ ਦੇ ਚਾਰ ਸ਼ਹਿਰਾਂ ਕੋਲਿਨ, ਡੈਂਟਨ, ਡੱਲਾਸ ਅਤੇ ਟੈਰੈਂਟ ਵਿੱਚ ਭਾਰਤੀਆਂ ਦੀ ਉੱਥੇ ਕਾਰੋਬਾਰ ਵਿੱਚ 25 ਫੀਸਦੀ ਤੱਕ ਹਿੱਸੇਦਾਰੀ ਹੈ।
ਕਦੇ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਟੈਕਸਾਸ ਸੂਬੇ ਵਿੱਚ ਡੈਮੋਕ੍ਰੇਟਿਕ ਪਾਰਟੀ ਹੁਣ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਇੱਥੇ ਭਾਰਤੀਆਂ ਦੀ ਅਬਾਦੀ ਵਧਣਾ ਹੈ। ਡੈਮੋਕਰੇਟਿਕ ਪ੍ਰੇਸਟਨ ਕੁਲਕਰਨੀ ਹਿਊਸਟਨ ਵਿੱਚ ਆਪਣੀ ਪਕੜ ਮਜ਼ਬੂਤ ਕਰ ਰਹੇ ਹਨ। ਟੈਕਸਾਸ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ।
ਇੱਥੇ 40 ਇਲੈਕਟੋਰਲ ਵੋਟਾਂ ਵਿੱਚ ਰਿਪਬਲਿਕਨ ਅਤੇ ਡੈਮੋਕਰੇਟ ਦਾ ਵੋਟ ਸ਼ੇਅਰ 50:49 ਹੈ। ਟੈਕਸਾਸ ਦੇ ਮਹਿੰਦਰ ਜੁਨੇਜਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਪ੍ਰਵਾਸੀ ਇੱਥੇ ਹਰ ਖੇਤਰ ਵਿੱਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨਗੇ।
ਇਹ ਵੀ ਪੜ੍ਹੋ : ਹਾਈਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਨਾਲ ਬੁਝਿਆ ਘਰ ਦਾ ਇਕਲੌਤਾ ਚਿਰਾਗ, ਹਫ਼ਤੇ ਬਾਅਦ ਜਾਣਾ ਸੀ ਕੈਨੇਡਾ
ਇੰਸਟੀਚਿਊਟ ਫਾਰ ਅਰਬਨ ਪਾਲਿਸੀ ਮੁਤਾਬਕ ਟੈਕਸਾਸ ਵਿੱਚ ਸਭ ਤੋਂ ਵੱਧ ਭਾਰਤੀ ਡਾਇਸਪੋਰਾ ਦੀ ਔਸਤ ਆਮਦਨ 48.5 ਲੱਖ ਰੁਪਏ ਹੈ। 41 ਫੀਸਦੀ ਭਾਰਤੀਆਂ ਦੀ ਔਸਤ ਕਮਾਈ 1 ਕਰੋੜ 22 ਲੱਖ ਰੁਪਏ ਹੈ। ਗ੍ਰੀਨ ਕਾਰਡ ਭਾਰਤੀਆਂ ਦੀ ਚੌਥੀ ਸਭ ਤੋਂ ਵੱਡੀ ਆਬਾਦੀ ਡੈਲਾਸ ਫੋਰਟ, ਟੈਕਸਾਸ ਵਿੱਚ ਹੈ।
ਟੈਕਸਾਸ ਵਿੱਚ ਅੱਧੇ ਤੋਂ ਵੱਧ ਭਾਰਤੀ 3 ਖੇਤਰਾਂ ਵਿੱਚ ਹਨ- ਕੰਪਿਊਟਰ ਵਿਗਿਆਨ-STEM, ਮੈਨੇਜਮੈਂਟ ਅਤੇ ਸਿਹਤ ਸੰਭਾਲ। ਬਾਕੀ ਤਕਨਾਲੋਜੀ ਖੇਤਰ ਵਿੱਚ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2 ਸਾਲਾਂ ਵਿੱਚ ਭਾਰਤੀ 30 ਫੀਸਦੀ ਕਾਰੋਬਾਰ ‘ਤੇ ਕਬਜ਼ਾ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: