ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੁੱਧ ਦਾ ਅੱਜ 7ਵਾਂ ਦਿਨ ਹੈ ਤੇ ਰੂਸ ਵੱਲੋਂ ਲਗਾਤਾਰ ਹਮਲਿਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਦੇ ਵਿਚ ਭਾਰਤ ਸਰਕਾਰ ਵੱਲੋਂ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਹਵਾਈ ਫੌਜ ਦਾ C-17 ਗਲੋਬਮਾਸਟਰ 200 ਭਾਰਤੀਆਂ ਨੂੰ ਲੈ ਕੇ ਅੱਜ ਰਾਤ 11 ਵਜੇ ਰੋਮਾਨੀਆ ਤੋਂ ਪਰਤੇਗਾ। ਪੋਲੈਂਡ ਤੇ ਹੰਗਰੀ ਤੋਂ ਦੋ ਜਹਾਜ਼ ਵੀਰਵਾਰ ਸਵੇਰੇ ਪਰਤਣਗੇ। 10 ਫਲਾਈਟਾਂ ਤੋਂ 2305 ਭਾਰਤੀਆਂ ਨੂੰ ਏਅਰਲਿਫਟ ਕੀਤਾ ਗਿਆ ਹੈ। ਦੂਜੇ ਪਾਸੇ ਹੰਗਰੀ ਦੇ ਬੁਡਾਪੇਸਟ ਤੋਂ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਸਪਾਈਸਜੈੱਟ ਦੀ ਫਲਾਈਟ ਅੱਜ ਸ਼ਾਮ 6.30 ਵਜੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪਹੁੰਚੇਗੀ।
ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ‘ਆਪ੍ਰੇਸ਼ਨ ਗੰਗਾ’ ਵਿਚ ਹਵਾਈ ਫੌਜ ਵੀ ਸ਼ਾਮਲ ਹੋ ਗਈ ਹੈ। ਹਵਾਈਫੌਜ ਦੇ ਦੋ ਟਰਾਂਸਪੋਰਟ ਜਹਾਜ਼ C-17 ਨੇ ਬੁੱਧਵਾਰ ਸਵੇਰੇ ਹਿੰਡਨ ਏਅਰਬੇਸ ਤੋਂ ਉਡਾਨ ਭਰੀ। ਹਵਾਈ ਫੌਜ ਦਾ ਇੱਕ ਜਹਾਜ਼ ਟੈਂਟ, ਕੰਬਲ ਤੇ ਹੋਰ ਮਨੁੱਖੀ ਸਹਾਇਤਾ ਸਮੱਗਰੀ ਲੈ ਕੇ ਹਿੰਡਨ ਏਅਰਬੇਸ ਤੋਂ ਰਵਾਨਾ ਹੋਇਆ।
ਇੰਡੀਅਨ ਏਅਰਪੋਰਟ ਦਾ ਕਹਿਣਾ ਹੈ ਕਿ ਭਾਰਤੀਆਂ ਨੂੰ ਕੱਢਣ ਲਈ ਰੋਜ਼ਾਨਾ 4 ਜਹਾਜ਼ ਉਡਾਏ ਜਾਣ ਦੀ ਤਿਆਰੀ ਹੈ। ਇਸ ਵਿਚ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਫਲਾਈਟ ਦਿੱਲੀ ਪਹੁੰਚੀ ਹੈ। ਇਸ ਨਾਲ 251 ਭਾਰਤੀਆਂ ਨੂੰ ਲਿਆਂਦਾ ਗਿਆ। ਕੇਂਦਰੀ ਮੰਤਰੀ ਡਾ. ਜੀਤੇਂਦਰ ਸਿੰਘ ਨੇ ਏਅਰਪੋਰਟ ਪਹਿਲਾ C-17 ਤੇ ਯਾਤਰੀਆਂ ਦਾ ਸਵਾਗਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਯੂ. ਪੀ. : ਟਿਕੈਤ ਨੇ ਵੋਟਾਂ ਦੀ ਗਿਣਤੀ ‘ਚ ਗੜਬੜੀ ਹੋਣ ਦੀ ਜਤਾਈ ਸ਼ੰਕਾ, ਬੋਲੇ ‘BJP ਕਰ ਸਕਦੀ ਬੇਇਮਾਨੀ’
ਉੱਤਰ ਪ੍ਰਦੇਸ਼ ਦੇ ਰਾਬਰਟਸਗੰਜ ਦੀ ਚੋਣ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਆਪ੍ਰੇਸ਼ਨ ਗੰਗਾ ਤਹਿਤ ਯੂਕਰੇਨ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਹਜ਼ਾਰਾਂ ਨਾਗਰਿਕਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਇਸ ਮਿਸ਼ਨ ਨੂੰ ਰਫਤਾਰ ਦੇਣ ਲਈ ਭਾਰਤ ਨੇ ਆਪਣੇ 4 ਮੰਤਰੀਆਂ ਨੂੰ ਭੇਜਿਆ ਹੈ। ਭਾਰਤੀਆਂ ਦੀ ਸੁਰੱਖਿਅਤ ਯਾਤਰਾ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।