ਜੀ-20 ਦੀ ਬੈਠਕ 9 ਤੋਂ 10 ਸਤੰਬਰ ਦਰਮਿਆਨ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਡਿਨਰ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਭਵਨ ਤੋਂ ਸੱਦਾ ਪੱਤਰ ਭੇਜਿਆ ਗਿਆ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਦੋਸ਼ ਲਗਾਇਆ ਕਿ ਸੱਦਾ ਪੱਤਰ ‘ਤੇ President of India ਦੀ ਬਜਾਏ President of Bharat ਲਿਖਿਆ ਗਿਆ ਹੈ।
ਕਾਂਗਰਸ ਨੇਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, ‘ਇਹ ਖ਼ਬਰ ਅਸਲ ਵਿੱਚ ਸੱਚ ਹੈ। ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਜੀ-20 ਡਿਨਰ ਲਈ ਸੱਦਾ ਭੇਜਿਆ ਹੈ। ਜਿਸ ਵਿੱਚ India ਦੀ ਥਾਂ Bharat ਲਿਖਿਆ ਹੋਇਆ ਹੈ। ਉਥੇ ਹੀ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਟਵੀਟ ਕਰਕੇ ਲਿਖਿਆ ‘ਭਾਰਤ ਮਾਤਾ ਦੀ ਜੈ’।
ਦੱਸ ਦੇਈਏ ਕਿ 28 ਵਿਰੋਧੀ ਪਾਰਟੀਆਂ ਨੇ ਗਠਜੋੜ ਕਰਕੇ ਇਸ ਦਾ ਨਾਂ I.N.D.I.A ਰਖਿਆ ਹੈ, ਇਸ ਨਾਮ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਗਠਜੋੜ ਦੀ ਪਹਿਲੀ ਮੀਟਿੰਗ 18 ਜੁਲਾਈ ਨੂੰ ਬੈਂਗਲੁਰੂ ਵਿੱਚ ਹੋਈ ਸੀ। ਇਸ ਵਿੱਚ ਗਠਜੋੜ ਦਾ ਨਾਮ INDIA (ਭਾਰਤੀ ਰਾਸ਼ਟਰੀ ਵਿਕਾਸ ਸੰਮਲਿਤ ਗਠਜੋੜ) ਰੱਖਿਆ ਗਿਆ ਸੀ। ਇਸ ਤੋਂ ਬਾਅਦ ਭਾਜਪਾ ਨੇ ਵਿਰੋਧੀ ਧਿਰ ‘ਤੇ ਹਮਲਾ ਬੋਲਿਆ। ਪੀਐਮ ਮੋਦੀ ਨੇ ਇਸ ਨੂੰ ਭਾਰਤ ਦੀ ਬਜਾਏ ਹੰਕਾਰੀ ਗਠਜੋੜ ਦਾ ਨਾਮ ਦਿੱਤਾ ਹੈ।
ਜੈਰਾਮ ਨੇ ਅੱਗੇ ਲਿਖਿਆ, ਸੰਵਿਧਾਨ ਦੀ ਧਾਰਾ 1 ਮੁਤਾਬਕ ਇੰਡੀਆ ਜਿਸ ਨੂੰ ਭਾਰਤ ਕਿਹਾ ਜਾਂਦਾ ਹੈ, ਰਾਜਾਂ ਦਾ ਸੰਘ ਹੋਵੇਗਾ, ਪਰ ਹੁਣ ਰਾਜਾਂ ਦੇ ਸੰਘ ‘ਤੇ ਵੀ ਹਮਲਾਹੋ ਰਿਹਾ ਹੈ। ਰਾਘਵ ਚੱਢਾ ਨੇ ਕਿਹਾ- ਭਾਜਪਾ ਨੇ India ਦੀ ਬਜਾਏ ਭਾਰਤ ਲਿਖ ਕੇ ਨਵੀਂ ਬਹਿਸ ਸ਼ੁਰੂ ਕੀਤੀ
ਰਾਘਵ ਚੱਢਾ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ, ਭਾਜਪਾ ਨੇ ਜੀ-20 ਸੰਮੇਲਨ ਦੇ ਸੱਦਾ ਪੱਤਰ ‘ਤੇ President of India ਦੀ ਬਜਾਏ President of Bharat ਲਿਖ ਕੇ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ। ਭਾਜਪਾ INDiA ਨੂੰ ਕਿਵੇਂ ਖਤਮ ਕਰ ਸਕਦੀ ਹੈ? ਦੇਸ਼ ਕਿਸੇ ਸਿਆਸੀ ਪਾਰਟੀ ਦਾ ਨਹੀਂ ਹੈ, ਇਹ 135 ਕਰੋੜ ਭਾਰਤੀਆਂ ਦਾ ਹੈ। ਸਾਡੀ ਰਾਸ਼ਟਰੀ ਪਛਾਣ ਭਾਜਪਾ ਦੀ ਨਿੱਜੀ ਜਾਇਦਾਦ ਨਹੀਂ ਹੈ ਜਿਸ ਨੂੰ ਉਹ ਆਪਣੀ ਇੱਛਾ ਮੁਤਾਬਕ ਬਦਲ ਸਕਦੀ ਹੈ।
ਜੈਰਾਮ ਰਮੇਸ਼ ਦੇ ਟਵੀਟ ਦੇ ਅੱਧੇ ਘੰਟੇ ਬਾਅਦ ਅਸਮ ਦੇ ਸੀਐਮ ਹੇਮੰਤ ਬਿਸਵਾ ਸਰਮਾ ਨੇ ਵੀ ਇੱਕ ਟਵੀਟ ਕੀਤਾ। ਜਿਸ ਵਿੱਚ ਉਨ੍ਹਾਂ ਲਿਖਿਆ, ਰਿਪਬਲਿਕ ਆਫ ਭਾਰਤ- ਖੁਸ਼ ਅਤੇ ਮਾਣ ਮਹਿਸੂਸ ਕਰ ਰਿਹਾ ਹੈ। ਸਾਡੀ ਸੱਭਿਅਤਾ ਤੇਜ਼ੀ ਨਾਲ ਅਮਰਤਾ ਵੱਲ ਵਧ ਰਹੀ ਹੈ।
ਇਹ ਵੀ ਪੜ੍ਹੋ : ਸਾਵਧਾਨ! ਦੇਸ਼ ‘ਚ ਵਿਕ ਰਹੀ ਨਕਲੀ ਲੀਵਰ ਦੀ ਦਵਾਈ, WHO ਨੇ ਕੀਤਾ ਅਲਰਟ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ INDIA ਨਾਂ ਦਾ ਗਠਜੋੜ ਬਣਾਉਣ ਤੋਂ ਬਾਅਦ ਉਹ ਦੇਸ਼ ਦਾ ਨਾਂ ਬਦਲ ਰਹੇ ਹਨ। ਜੇਕਰ ਕੱਲ੍ਹ INDIA ਗਠਜੋੜ ਨੇ ਮੀਟਿੰਗ ਕਰਕੇ ਆਪਣਾ ਨਾਂ ਭਾਰਤ ਰੱਖ ਲਿਆ ਤਾਂ ਇਹ ਭਾਰਤ ਦਾ ਨਾਂ ਬਦਲ ਦੇਣਗੇ ਤੇ ਕੀ ਇਹ ਭਾਰਤ ਦਾ ਨਾਂ ਬੀਜੇਪੀ ਰੱਖ ਦੇਣਗੇ।
ਕਾਂਗਰਸ ਨੇਤਾ ਪ੍ਰਮੋਦ ਤਿਵਾਰੀ ਨੇ ਕਿਹਾ, ਪੀਐਮ ਮੋਦੀ ਨੇ ‘ਮੇਕ ਇਨ ਇੰਡੀਆ’ ਵਰਗੇ ਨਾਮ ਦਿੱਤੇ ਸਨ। ਸਕਿੱਲ ਇੰਡੀਆ, ‘ਖੇਲੋ ਇੰਡੀਆ’… ਉਹ (ਭਾਜਪਾ) ‘ਇੰਡੀਆ’ ਸ਼ਬਦ ਤੋਂ ਡਰਦੇ ਹਨ, ਸੰਵਿਧਾਨ ਦਾ ਆਰਟੀਕਲ 1 ਕਹਿੰਦਾ ਹੈ ‘ਇੰਡੀਆ, ਦੈਟ ਇਜ਼ ਭਾਰਤ’… ਇਹ ਨਾਂ (ਇੰਡੀਆ) ਕਿਵੇਂ ਹਟਾਇਆ ਜਾ ਸਕਦਾ ਹੈ?
ਇਹ ਵੀ ਪੜ੍ਹੋ : ਗੁਰਦਾਸਪੁਰ : ਐਂਬੂਲੈਂਸ ਨੇ ਸਾਈਕਲ ਸਵਾਰ ਸਬਜ਼ੀ ਵਾਲੇ ਨੂੰ 50 ਫੁੱਟ ਤੱਕ ਘਸੀਟਿਆ, ਮੌਕੇ ‘ਤੇ ਮੌ.ਤ
ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ, ਉਨ੍ਹਾਂ ਨੂੰ ਹਰ ਚੀਜ਼ ਵਿੱਚ ਸਮੱਸਿਆ ਹੈ ਅਤੇ ਮੈਨੂੰ ਨਹੀਂ। ਮੈਂ ਇੱਕ ‘ਭਾਰਤੀ’ ਹਾਂ, ਮੇਰੇ ਦੇਸ਼ ਦਾ ਨਾਮ ‘ਭਾਰਤ’ ਹੀ ਰਹੇਗਾ। ਜੇ ਕਾਂਗਰਸ ਨੂੰ ਇਸ ਨਾਲ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਖੁਦ ਇਸ ਦਾ ਹੱਲ ਲੱਭਣਾ ਚਾਹੀਦਾ ਹੈ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ, ਭਾਰਤ ਨੂੰ ਕਹਿਣ ਜਾਂ ਲਿਖਣ ‘ਚ ਦਿੱਕਤ ਕਿਉਂ ਹੈ? ਤੁਸੀਂ ਸ਼ਰਮ ਕਿਉਂ ਮਹਿਸੂਸ ਕਰ ਰਹੇ ਹੋ? ਸਾਡੇ ਦੇਸ਼ ਨੂੰ ਪ੍ਰਾਚੀਨ ਕਾਲ ਤੋਂ ਭਾਰਤ ਕਿਹਾ ਜਾਂਦਾ ਰਿਹਾ ਹੈ ਅਤੇ ਸਾਡੇ ਸੰਵਿਧਾਨ ਵਿੱਚ ਵੀ ਇਸਦਾ ਜ਼ਿਕਰ ਕੀਤਾ ਗਿਆ ਹੈ। ਉਹ ਬਿਨਾਂ ਕਿਸੇ ਕਾਰਨ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…