ਜੇ ਤੁਹਾਡਾ ਕਿਸੇ ਵੀ ਬੈਂਕ ‘ਚ ਖਾਤਾ ਹੈ ਤਾਂ ਇਹ ਅਹਿਮ ਖਬਰ ਹੈ। ਨਵਾਂ ਸਾਲ ਸ਼ੁਰੂ ਹੋਣ ਵਿਚ ਕੁਝ ਹੀ ਘੰਟੇ ਬਾਕੀ ਹਨ। ਕੱਲ੍ਹ ਤੋਂ ਸ਼ੁਰੂ ਹੋ ਰਹੇ ਨਵੇਂ ਸਾਲ ਨੂੰ ਲੈ ਕੇ ਬੈਂਕ ਖਾਤਾਧਾਰਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਹਨ। ਨਵਾਂ ਸਾਲ 2024 ਛੁੱਟੀਆਂ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਬੈਂਕਾਂ ਲਈ ਬੈਂਕ ਛੁੱਟੀਆਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਜਨਵਰੀ, 2024 ਵਿੱਚ ਬੈਂਕ ਕੁੱਲ 16 ਦਿਨਾਂ ਲਈ ਬੰਦ ਰਹਿਣਗੇ। ਤਿਉਹਾਰਾਂ ਦੇ ਦਿਨਾਂ ਤੋਂ ਇਲਾਵਾ ਵੀਕੈਂਡ ਦੀਆਂ ਛੁੱਟੀਆਂ ਵੀ ਇਸ ਵਿਚ ਸ਼ਾਮਲ ਹਨ।
ਅੱਜਕੱਲ੍ਹ ਬੈਂਕਿੰਗ ਦਾ ਜ਼ਿਆਦਾਤਰ ਕੰਮ ਘਰ ਬੈਠੇ ਹੀ ਕੀਤਾ ਜਾਂਦਾ ਹੈ ਪਰ ਫਿਰ ਵੀ ਕਈ ਕੰਮਾਂ ਲਈ ਸਾਨੂੰ ਬੈਂਕ ਦੀ ਸ਼ਾਖਾ ਵਿੱਚ ਜਾਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਬੈਂਕ ਛੁੱਟੀਆਂ ਬਾਰੇ ਜਾਣਨਾ ਜ਼ਰੂਰੀ ਹੈ, ਤਾਂ ਜੋ ਅਸੁਵਿਧਾ ਤੋਂ ਬਚਿਆ ਜਾ ਸਕੇ। ਆਓ ਜਾਣਦੇ ਹਾਂ ਕਿ ਜਨਵਰੀ 2024 ਵਿੱਚ ਕਿਹੜੇ ਰਾਜਾਂ ਵਿੱਚ ਬੈਂਕ ਕਦੋਂ-ਕਦੋਂ ਬੰਦ ਰਹਿਣਗੇ? ਇਸ ਲਈ, ਅਗਲੀਆਂ ਛੁੱਟੀਆਂ ਦੀ ਸੂਚੀ ਦੇ ਅਧਾਰ ‘ਤੇ ਤੁਸੀਂ ਆਪਣੇ ਬੈਂਕ ਨਾਲ ਜੁੜੇ ਕੰਮਕਾਜ ਨਿਪਟਾ ਲਓ, ਜਿਸ ਨਾਲ ਤੁਸੀਂ ਬਿਨਾਂ ਵਜ੍ਹਾ ਦਿੱਕਤ ਤੋਂ ਬਚ ਸਕੋ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਦੀ ਹਾਰਟ ਅਟੈਕ ਨਾਲ ਮੌ.ਤ, 3 ਸਾਲਾਂ ਬੱਚੀ ਦੇ ਸਿਰੋਂ ਉਠਿਆ ਪਿਓ ਦਾ ਸਾਇਆ
ਬੈਂਕ ਛੁੱਟੀਆਂ ਦੀ ਸੂਚੀ – ਜਨਵਰੀ 2024
1 ਜਨਵਰੀ- ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
7 ਜਨਵਰੀ – ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
11 ਜਨਵਰੀ- ਮਿਸ਼ਨਰੀ ਦਿਵਸ ਕਾਰਨ ਮਿਜ਼ੋਰਮ ਵਿੱਚ ਬੈਂਕ ਬੰਦ ਰਹਿਣਗੇ।
12 ਜਨਵਰੀ- ਪੱਛਮੀ ਬੰਗਾਲ ‘ਚ ਸਵਾਮੀ ਵਿਵੇਕਾਨੰਦ ਜਯੰਤੀ ਕਾਰਨ ਬੈਂਕ ਬੰਦ ਰਹਿਣਗੇ।
13 ਜਨਵਰੀ- ਮਹੀਨੇ ਦਾ ਦੂਜਾ ਸ਼ਨੀਵਾਰ ਅਤੇ ਲੋਹੜੀ ਕਾਰਨ ਬੈਂਕ ਛੁੱਟੀ।
14 ਜਨਵਰੀ- ਮਕਰ ਸੰਕ੍ਰਾਂਤੀ ਅਤੇ ਐਤਵਾਰ ਦੇ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
15 ਜਨਵਰੀ ਉੱਤਰਾਯਣ ਪੁਣਯਕਾਲ/ਮਕਰ ਸੰਕ੍ਰਾਂਤੀ/ਮਾਘੇ ਸੰਕ੍ਰਾਂਤੀ/ਪੋਂਗਲ/ਮਾਘ ਬਿਹੂ – ਬੈਂਗਲੁਰੂ, ਚੇਨਈ, ਗੰਗਟੋਕ, ਗੁਹਾਟੀ, ਹੈਦਰਾਬਾਦ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ
16 ਜਨਵਰੀ- ਪੱਛਮੀ ਬੰਗਾਲ, ਅਸਾਮ ਅਤੇ ਚੇਨਈ ਵਿੱਚ ਤੁਸੂ ਪੂਜਾ ਅਤੇ ਤਿਰੂਵੱਲੂਵਰ ਦਿਵਸ ਕਾਰਨ ਬੈਂਕ ਬੰਦ ਰਹਿਣਗੇ।
17 ਜਨਵਰੀ- ਗੁਰੂ ਗੋਬਿੰਦ ਸਿੰਘ ਜੈਅੰਤੀ ਕਾਰਨ ਪੰਜਾਬ ਸਮੇਤ ਕਈ ਸੂਬਿਆਂ ‘ਚ ਬੈਂਕਾਂ ‘ਚ ਛੁੱਟੀ ਰਹੇਗੀ।
20 ਜਨਵਰੀ-ਐਤਵਾਰ ਹਫ਼ਤਾਵਾਰੀ ਛੁੱਟੀ।
23 ਜਨਵਰੀ- ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ ਕਾਰਨ ਕਈ ਸੂਬਿਆਂ ‘ਚ ਬੈਂਕ ਬੰਦ ਰਹਿਣਗੇ।
25 ਜਨਵਰੀ- ਹਿਮਾਚਲ ਪ੍ਰਦੇਸ਼ ਰਾਜ ਦਿਵਸ, ਥਾਈ ਪੂਸਮ/ਮੁਹੰਮਦ ਹਜ਼ਰਤ ਅਲੀ ਦੇ ਜਨਮ ਦਿਨ ਕਾਰਨ ਹਿਮਾਚਲ, ਚੇਨਈ ਅਤੇ ਕਾਨਪੁਰ ਵਿੱਚ ਛੁੱਟੀ ਹੋਵੇਗੀ।
26 ਜਨਵਰੀ- ਗਣਤੰਤਰ ਦਿਵਸ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
27 ਜਨਵਰੀ – ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
28 ਜਨਵਰੀ- ਐਤਵਾਰ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
31 ਜਨਵਰੀ- ਆਸਾਮ ‘ਚ ਮੀ-ਡੈਮ-ਮੀ-ਫੀਸ ਕਾਰਨ ਛੁੱਟੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”