ਸਾਊਥ ਕੋਰੀਆ ਵਿੱਚ ਇੱਕ ਰੋਬੋਟ ਨੇ ਇੱਕ ਬੰਦੇ ਦੀ ਜਾਨ ਲੈ ਲਈ। ਰੋਬੋਟ ਡੱਬੇ ਅਤੇ ਮਨੁੱਖ ਵਿੱਚ ਫਰਕ ਨਹੀਂ ਕਰ ਸਕਿਆ।ਦੱਖਣੀ ਕੋਰੀਆ ਦੀ ਇੱਕ ਨਿਊਜ਼ ਏਜੰਸੀ ਮੁਤਾਬਕ ਇਹ ਹਾਦਸਾ ਰੋਬੋਟਿਕ ਬਾਂਹ, ਚੀਜ਼ਾਂ ਨੂੰ ਫੜਨ ਲਈ ਹੱਥ ਵਰਗੇ ਯੰਤਰ ‘ਚ ਖਰਾਬੀ ਕਾਰਨ ਵਾਪਰਿਆ।
ਇਸ ਰੋਬੋਟਿਕ ਬਾਂਹ ਨੇ ਕੈਨ ਨੂੰ ਚੁੱਕ ਕੇ ਇੱਕ ਪੈਨਲ ‘ਤੇ ਰੱਖਣਾ ਸੀ, ਪਰ ਇਸ ਨੇ ਕੈਨ ਦੀ ਬਜਾਏ ਇੱਕ ਇਨਸਾਨ ਨੂੰ ਫੜ ਲਿਆ। ਰਿਪੋਰਟ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਰਮਚਾਰੀ ਰੋਬੋਟ ਦੇ ਸੈਂਸਰ ਆਪਰੇਸ਼ਨ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਰੋਬੋਟਿਕ ਆਰਮ ਨੇ ਕਰਮਚਾਰੀ ਨੂੰ ਡੱਬਾ ਸਮਝ ਕੇ ਫੜ ਲਿਆ ਅਤੇ ਆਟੋਮੈਟਿਕ ਪੈਨਲ ਵੱਲ ਧੱਕ ਦਿੱਤਾ। ਇਸ ਕਾਰਨ ਮੁਲਾਜ਼ਮ ਦਾ ਚਿਹਰਾ ਅਤੇ ਛਾਤੀ ਬੁਰੀ ਤਰ੍ਹਾਂ ਕੁਚਲੇ ਗਏ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਰਿਪੋਰਟ ਮੁਤਾਬਕ ਇਹ ਟੈਸਟ 6 ਨਵੰਬਰ ਨੂੰ ਹੋਣਾ ਸੀ ਪਰ ਰੋਬੋਟ ਦੇ ਸੈਂਸਰ ‘ਚ ਖਰਾਬੀ ਕਾਰਨ ਟੈਸਟ ਨੂੰ ਦੋ ਦਿਨਾਂ ਲਈ ਟਾਲ ਦਿੱਤਾ ਗਿਆ, ਜਿਸ ਤੋਂ ਬਾਅਦ 8 ਨਵੰਬਰ ਨੂੰ ਇਹ ਘਟਨਾ ਵਾਪਰੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗਲਤੀ ਕਿੱਥੇ ਹੋਈ ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਵੀਰਵਾਰ (9 ਨਵੰਬਰ) ਨੂੰ ਦੱਸਿਆ ਕਿ ਰੋਬੋਟ ‘ਚ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਹੁਣ ਲਾਪਰਵਾਹੀ ਲਈ ਸਾਈਟ ਦੇ ਸੁਰੱਖਿਆ ਪ੍ਰਬੰਧਕਾਂ ਦੇ ਖਿਲਾਫ ਜਾਂਚ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਮੰਦਰ ‘ਚ ਦਰਸ਼ਨਾਂ ਲਈ ਲੱਗੀ ਸੀ ਭੀੜ, ਅਚਾਨਕ ਖੰਭਿਆਂ ‘ਚ ਆਇਆ ਕਰੰਟ, ਭਗਦੜ ਨਾਲ ਕਈ ਫੱਟੜ
ਦੱਸ ਦੇਈਏ ਕਿ ਪਿਛਲੇ ਸਾਲ ਰੂਸ ਵਿੱਚ ਇੱਕ ਸ਼ਤਰੰਜ ਟੂਰਨਾਮੈਂਟ ਦੌਰਾਨ ਇੱਕ ਰੋਬੋਟ ਨੇ 7 ਸਾਲ ਦੇ ਕ੍ਰਿਸਟੋਫਰ ਦੀ ਉਂਗਲੀ ਤੋੜ ਦਿੱਤੀ ਸੀ। ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਨਜ਼ਰ ਆਇਆ ਕਿ ਰੋਬੋਟ ਕਰਨ ਤੋਂ ਪਹਿਲਾਂ ਕ੍ਰਿਸਟੋਫਰ ਰੋਬੋਟ ਦੇ ਚਾਲ ਚੱਲਣਤੋਂ ਪਹਿਲਾਂ ਆਪਣੀ ਚਾਲ ਚੱਲ ਰਿਹਾ ਹੈ। ਕੁਝ ਦੇਰ ਬਾਅਦ ਅਜਿਹਾ ਲੱਗਦਾ ਹੈ ਕਿ ਉਸ ਦੀ ਆਪਣੀ ਉਂਗਲੀਰੋਬੋਟ ਵਿੱਚ ਫਸ ਗਈ ਹ।ਇੰਨੇਵਿੱਚ ਕੋਲ ਖੜ੍ਹੇ ਕੁਝ ਲੋਕ ਮੁੰਡੇ ਦੀ ਉਂਗਲੀ ਨੂੰ ਰੋਬੋਟ ਤੋਂ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ : –