ਖਨੌਰੀ ਬਾਰਡਰ ‘ਤੇ ਕਿਸਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਸਾਂਸਦ ਰਵਨੀਤ ਬਿੱਟੂ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਸਾਰਿਆਂ ਨੂੰ ਪੰਜਾਬ ਲਈ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੋ ਭੈਣਾਂ ਦਾ ਭਰਾ 22 ਸਾਲਾਂ ਦਾ ਸ਼ੁਭਕਰਨ, ਜਿਸ ਦੀ ਮਾਂ ਵੀ ਹੈ ਨਹੀਂ ਤੇ ਦਾਦੀ ਨੇ ਪਾਲਿਆ। ਪਿਓ ਦੇ ਵੀ ਹਾਲਾਤ ਮਾੜੇ ਹਨ, ਉਹ ਪਰਿਵਾਰ ਨੂੰ ਮੁੜ ਨਹੀਂ ਮਿਲਣਾ, ਚਾਹੇ ਸਰਕਾਰਾਂ ਕਿੰਨਾ ਵੀ ਪੈਸਾ ਦੇ ਦੇਵੇ।
ਉਨ੍ਹਾਂ ਕਿਹਾ ਕਿਹਾ ਜਿਹੜੀ ਪੈਲੇਟ ਗਨ ਇਹ ਹੁਣ ਇਸਤੇਮਾਲ ਕਰ ਰਹੇ ਹਨ ਇਹ ਜੰਮੂ-ਕਸ਼ਮੀਰ ਦੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਚੁੱਕੀ ਹੈ। ਇਸੇ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਸ ਨੂੰ ਬੈਨ ਕੀਤਾ ਸੀ। ਉਹ ਸਾਰੇ ਸੂਬਿਆਂ ਨੂੰ, ਪੈਰਾਮਿਲਟਰੀ ਫੋਰਸਿਜ਼ ਨੂੰ ਵੰਡੀਆਂ ਗਈਆਂ। ਜਿਹੜੀਆਂ ਬੰਦੂਕਾਂ ਜੰਮੂ-ਕਸ਼ਮੀਰ ਜਿਥੇ ਅੱਤਵਾਦ ਸੀ ਸੁਪਰੀਮ ਕੋਰਟ ਨੇ ਉਥੇ ਬੰਦ ਕਰ ਦਿੱਤੀਆਂ ਉਹ ਹੁਣ ਪੰਜਾਬ ਲਈ ਵਰਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ, ਇਸ ਦਿਨ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ
ਐੱਮ.ਪੀ. ਬਿੱਟੂ ਨੇ ਕਿਹਾ ਕਿ ਕਿਸਾਨਾਂ ਨੇ ਬਿਲਕੁਲ ਸ਼ਾਂਤਮਈ ਅੱਗੇ ਵਧਣ ਦੀ ਗੱਲ ਕੀਤੀ ਪਰ ਉਨ੍ਹਾਂ ਨੂੰ ਰੋਕਣ ਲਈ ਹਰਿਆਣੇ ਦੀਆਂ ਫੋਰਸਾਂ ਪਿੱਛੇ ਕਰਕੇ ਦਿੱਲੀ ਦੀਆਂ ਫੋਰਸਾਂ ਲਾਈਆਂ ਗਈਆਂ। ਨਿਹੱਥਿਆਂ ‘ਤੇ ਬੰਦੂਕਾਂ ਚਲਾਉਂਦੇ ਏ। ਜੇ ਸਾਨੂੰ ਲੀਡਰਸ਼ਿਪ ਦਾ ਹੁਕਮ ਹੋਇਆ ਤਾਂ ਅਸੀਂ ਫਿਰ ਦਿੱਲੀ ਜਾ ਸਕਦੇ ਹਾਂ। ਅੱਜ ਦੇ ਹਾਲਾਤ ਵੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਪੰਜਾਬ ਦੇ ਅੰਦਰ ਵੜ ਕੇ ਕਿਸਾਨਾਂ ਦੇ ਟਰੈਕਟਰ ਭੰਨੇ ਗਏ ਤੇ ਅਸੀਂ ਬੇਵੱਸ ਹੋਏ ਪਏ ਹਾਂ। ਉਨ੍ਹਾਂ ਸਾਰੇ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਕਿ ਇਸ ਵੇਲੇ ਇੱਕ ਕਿਸਾਨ ਮਰਿਆ ਹੈ। ਸਾਰੀਆਂ ਜਥੇਬੰਦੀਆਂ ਆਪਸੀ ਝਗੜੇ ਛੱਡ ਕੇ ਇਕੱਠੇ ਹੋਵੋ ਤੇ ਮਸਲੇ ਦਾ ਹੱਲ ਕਰੋ। ਨਾਲ ਹੀ ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਸਿਆਸਤ ਦੀਆੰ ਗੱਲਾਂ ਛੱਡ ਕੇ ਪੰਜਾਬ ਦੀ ਗੱਲ ਕਰਨ ਲਈ ਕਿਹਾ।