ਚੰਡੀਗੜ੍ਹ ਦੇ ਹੱਲੋਮਾਜਰਾ ਵਿੱਚ ਘਰ ਵਿੱਚ ਵੜ ਕੇ ਔਰਤ ਦਾ ਕਤਲ ਕਰਨ ਦੇ ਮਾਮਲੇ ਵਿੱਚ ਵੱਡੀ ਗੱਲ ਸਾਹਮਣੇ ਆਈ ਹੈ। ਪਤੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਖੁਲਾਸਾ ਕੀਤਾ ਹੈ ਕਿ ਕਾਤਲ ਔਰਤ ਦਾ ਪ੍ਰੇਮੀ ਹੈ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਹੱਲੋਮਾਜਰਾ ਦੇ ਰਹਿਣ ਵਾਲੇ ਜਤਿੰਦਰ ਦੇ ਖਿਲਾਫ ਕਤਲ ਸਣੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਔਰਤ ਦੇ ਪਤੀ ਰਣਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਪਤਨੀ ਵਿਨੀਤਾ ਅਤੇ ਜਤਿੰਦਰ ਦੇ ਸੰਬੰਧ ਸਨ। ਉਸ ਦੀ ਗੈਰ-ਹਾਜ਼ਰੀ ਵਿੱਚ ਜਤਿੰਦਰ ਉਸਦੇ ਘਰ ਆਉਂਦਾ-ਜਾਂਦਾ ਸੀ। ਉਹ ਪੂਰੇ ਮਾਮਲੇ ਦਾ ਪਤਾ ਸੀ ਪਰ ਸ਼ਰਮਿੰਦਗੀ ਕਰਕੇ ਕਿਸੇ ਨਾਲ ਇਸਦਾ ਜ਼ਿਕਰ ਨਹੀਂ ਕੀਤਾ। ਹਾਲ ਹੀ ਵਿੱਚ ਉਸਦੀ ਪਤਨੀ ਅਤੇ ਦੋਸ਼ੀ ਜਤਿੰਦਰ ਦੇ ਵਿੱਚ ਝਗੜਾ ਹੋਇਆ ਸੀ। ਉਦੋਂ ਤੋਂ ਉਸਦੀ ਪਤਨੀ ਜਤਿੰਦਰ ਦਾ ਫੋਨ ਨਹੀਂ ਚੁੱਕ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਦੋਸ਼ੀ ਜਤਿੰਦਰ ਨੇ ਉਸ ਦੀ ਪਤਨੀ ਨੂੰ ਕਈ ਵਾਰ ਫੋਨ ‘ਤੇ ਧਮਕੀਆਂ ਦਿੱਤੀਆਂ ਅਤੇ ਰਾਹ ਵੀ ਰੋਕਿਆ। ਵੀਰਵਾਰ ਨੂੰ ਵੀ ਦੋਸ਼ੀ ਜਤਿੰਦਰ ਉਸਦੇ ਡਿਊਟੀ ‘ਤੇ ਜਾਣ ਤੋਂ ਬਾਅਦ ਘਰ ਪਹੁੰਚਿਆ। ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਇਸ ਤੋਂ ਬਾਅਦ ਉਸ ਨੇ ਚਾਕੂ ਮਾਰ ਕੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਜਤਿੰਦਰ ਮ੍ਰਿਤਕ ਔਰਤ ਨਾਲ ਫ਼ੋਨ ‘ਤੇ ਗੱਲ ਕਰਦਾ ਸੀ। ਕਾਲ ਡਿਟੇਲਸ ਵਿੱਚ ਔਰਤ ਦੇ ਨੰਬਰ ‘ਤੇ ਜਤਿੰਦਰ ਦੀਆਂ ਕਈ ਕਾਲਾਂ ਅਤੇ ਮਿਸਡ ਕਾਲਾਂ ਆਈਆਂ ਹੋਈਆਂ ਹਨ। ਸੈਕਟਰ -31 ਥਾਣੇ ਦੀ ਪੁਲਿਸ ਨੇ ਰਣਜੀਤ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਜਤਿੰਦਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਫਗਾਨ ਸਿੱਖਾਂ ‘ਤੇ ਸੰਕਟ, ਇਸਲਾਮ ਕਬੂਲ ਕਰਨਾ ਪਏਗਾ ਜਾਂ ਛੱਡਣਾ ਹੋਵੇਗਾ ਮੁਲਕ!
ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਹੱਲੋਮਾਜਰਾ ਵਿੱਚ ਘਰ ਵਿੱਚ ਦਾਖਲ ਹੋ ਕੇ ਔਰਤ ਦੇ ਢਿੱਡ ਵਿੱਚ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕਾ ਦੀ ਪਛਾਣ ਵਿਨੀਤਾ (31) ਵਜੋਂ ਹੋਈ ਹੈ। ਔਰਤ ਦਾ ਪਤੀ ਰਣਜੀਤ ਮੁਹਾਲੀ ਦੇ ਸਵਰਾਜ ਟਰੈਕਟਰ ਮੋਹਾਲੀ ਵਿੱਚ ਕੰਮ ਕਰਦਾ ਹੈ। ਉਸ ਦਾ ਇੱਕ ਬੇਟਾ ਵੀ ਹੈ ਸ਼ਿਕਾਇਤ ਤੋਂ ਬਾਅਦ ਪੁਲਿਸ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਸੀ।