ਮੇਟਾ ਦੀ ਮਲਕੀਅਤ ਵਾਲੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੇ ਆਪਣੇ ਯੂਜ਼ਰਸ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਇੰਸਟਾਗ੍ਰਾਮ ਯੂਜ਼ਰਸ ਨੂੰ ਹੁਣ ਰੀਲ ਦੇਖਣ ਲਈ ਇੰਸਟਾਗ੍ਰਾਮ ਐਪ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਹੁਣ ਤੁਸੀਂ ਐਪ ਤੋਂ ਬਿਨਾਂ ਵੀ ਰੀਲ ਦੇਖ ਸਕੋਗੇ।
ਇੰਸਟਾਗ੍ਰਾਮ ਇਸ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਰਿਪੋਰਟ ਮੁਤਾਬਕ ਇਹ ਸਹੂਲਤ ਪਹਿਲਾਂ iOS ਯਾਨੀ ਆਈਫੋਨ ਯੂਜ਼ਰਸ ਨੂੰ ਮਿਲੇਗੀ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇੰਸਟਾਗ੍ਰਾਮ ਦੀਆਂ ਰੀਲਾਂ ਨੂੰ ਦੇਖਣ ਲਈ ਇੱਕ ਐਪ ਦੀ ਲੋੜ ਹੈ।
ਰਿਪੋਰਟ ਦੇ ਮੁਤਾਬਕ ਇੰਸਟਾਗ੍ਰਾਮ ਇੱਕ ਐਪ ਨੇਟਿਵ ਇੰਟਰਫੇਸ ‘ਤੇ ਕੰਮ ਕਰ ਰਿਹਾ ਹੈ ਜੋ ਐਪ ਕਲਿਪਸ ਦੇ ਜ਼ਰੀਏ ਕੰਮ ਕਰੇਗਾ। ਐਪ ਕਲਿੱਪ ਨੂੰ ਐਪਲ ਦੁਆਰਾ ਆਪਣੇ ਆਈਫੋਨ ਵਿੱਚ ਸਾਲ 2021 ਵਿੱਚ iOS 14 ਅਪਡੇਟ ਦੇ ਨਾਲ ਜੋੜਿਆ ਗਿਆ ਸੀ। ਐਪ ਕਲਿੱਪ ਉਸ ਪ੍ਰੀਵਿਊ ਵਾਂਗ ਹੁੰਦੇ ਹਨ ਜੋ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਦਿਖਾਈ ਦਿੰਦਾ ਹੈ। ਤੁਹਾਨੂੰ ਯਾਦ ਕਰਾ ਦੇਈਏ ਕਿ ਰੀਲ ਦੇ ਮੁਕਾਬਲੇਬਾਜ਼ TikTok ਐਪ ਕਲਿੱਪ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ।
Instagram Reels ਦੇ ਇਸ ਫੀਚਰ ਨੂੰ ਸਭ ਤੋਂ ਪਹਿਲਾਂ 9to5Mac ਦੁਆਰਾ ਰਿਪੋਰਟ ਕੀਤਾ ਗਿਆ ਸੀ। ਨਵਾਂ ਫੀਚਰ ਇੰਸਟਾਗ੍ਰਾਮ ਐਪ ਦੇ ਵਰਜ਼ਨ 319.0.2 ‘ਚ ਦੇਖਿਆ ਗਿਆ ਹੈ ਜੋ ਕਿ ਬੀਟਾ ਵਰਜ਼ਨ ਹੈ। ਇਸ ਦੀ ਟੈਸਟਿੰਗ ਟੈਸਟਫਲਾਈਟ ‘ਤੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ 5ਵੇਂ ਗੇੜ ਦੀ ਮੀਟਿੰਗ ਦਾ ਸੱਦਾ, ਬੋਲੇ- ‘ਗੱਲਬਾਤ ਰਾਹੀਂ ਕੱਢੋ ਹੱਲ’
ਜੇਕਰ ਅਸੀਂ ਇੱਕ ਮਿਸਾਲ ਦੇ ਨਾਲ ਨਵੇਂ ਫੀਚਰ ਨੂੰ ਸਮਝਦੇ ਹਾਂ, ਜੇਕਰ ਤੁਸੀਂ ਆਈਫੋਨ ਦੇ ਨਾਲ ਆਪਣੇ ਕਿਸੇ ਵੀ ਦੋਸਤ ਨੂੰ ਰੀਲ ਦਾ ਲਿੰਕ ਭੇਜਦੇ ਹੋ, ਤਾਂ ਉਹ ਇਸਨੂੰ ਇੰਸਟਾਗ੍ਰਾਮ ਐਪ ਖੋਲ੍ਹੇ ਬਿਨਾਂ ਦੇਖ ਸਕੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਰੀਲ ਦੇਖਣ ਲਈ ਇੰਸਟਾਗ੍ਰਾਮ ਅਕਾਊਂਟ ਦੀ ਲੋੜ ਨਹੀਂ ਹੋਵੇਗੀ।