ਜ਼ਿਲ੍ਹਾ ਖੰਨਾ ਦੇ ਕਸਬਾ ਦੋਰਾਹਾ ‘ਚ ਕੋਟਕ ਮਹਿੰਦਰਾ ਬੈਂਕ ਦੇ ਤਾਲੇ ਤੋੜੇ ਗਏ। ਇੱਥੇ ਬੀਤੀ ਰਾਤ ਚੋਰਾਂ ਨੇ ਬੈਂਕ ਵਿੱਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਚੋਰ ਨਕਦੀ ਤੱਕ ਨਹੀਂ ਪਹੁੰਚ ਸਕੇ। ਉਨ੍ਹਾਂ ਬੈਂਕ ਵਿੱਚੋਂ ਏਸੀ ਚੋਰੀ ਕਰ ਲਿਆ। ਏਟੀਐਮ ਨੂੰ ਉਖਾੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੇ ਅਤੇ ਉਥੋਂ ਭੱਜ ਗਏ। ਫਰਾਰ ਹੋਣ ਸਮੇਂ ਚੋਰ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਏ।
ਦੋਰਾਹਾ ਦੇ ਕੋਟਕ ਮਹਿੰਦਰਾ ਬੈਂਕ ਵਿੱਚ ਚੋਰੀ ਹੋਣ ਦੀ ਸੂਚਨਾ ਸਵੇਰੇ ਉਸ ਸਮੇਂ ਮਿਲੀ ਜਦੋਂ ਆਸ-ਪਾਸ ਦੇ ਲੋਕ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਆਏ। ਉਦੋਂ ਹੀ ਬੈਂਕ ਵਾਲਿਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਡੀਐਸਪੀ ਨਿਖਿਲ ਗਰਗ ਮੌਕੇ ’ਤੇ ਪੁੱਜੇ। ਡੀਐਸਪੀ ਨੇ ਦੱਸਿਆ ਕਿ ਸੀਸੀਟੀਵੀ ਰਾਹੀਂ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬਸਪਾ ਨੇ ਜਲੰਧਰ ਤੋਂ ਐਲਾਨਿਆ ਉਮੀਦਾਵਰ, ਐਡਵੋਕੇਟ ਬਲਵਿੰਦਰ ਕੁਮਾਰ ਨੂੰ ਉਤਾਰਿਆ ਚੋਣ ਮੈਦਾਨ ‘ਚ
ਇਸ ਘਟਨਾ ਦੌਰਾਨ ਬੈਂਕ ਪ੍ਰਬੰਧਕਾਂ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਇੱਕ ਪਾਸੇ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਸਮੇਂ ਖੁੱਲ੍ਹੇ ਰਹਿਣ ਵਾਲੇ ਏ.ਟੀ.ਐਮਜ਼ ‘ਤੇ ਸੁਰੱਖਿਆ ਗਾਰਡ ਤਾਇਨਾਤ ਕਰਨ ਦੀਆਂ ਹਦਾਇਤਾਂ ਹਨ, ਉੱਥੇ ਹੀ ਕੋਟਕ ਮਹਿੰਦਰਾ ਬੈਂਕ ਦੇ ਏ.ਟੀ.ਐਮ ‘ਤੇ ਕੋਈ ਸੁਰੱਖਿਆ ਗਾਰਡ ਨਹੀਂ ਸੀ | ਡੀਐਸਪੀ ਨਿਖਿਲ ਗਰਗ ਨੇ ਕਿਹਾ ਕਿ ਉਹ ਇਸ ਸਬੰਧੀ ਬੈਂਕ ਵਾਲਿਆਂ ਤੋਂ ਵੀ ਕਾਰਨ ਪੁੱਛਣਗੇ।
ਵੀਡੀਓ ਲਈ ਕਲਿੱਕ ਕਰੋ -: