ਲੁਧਿਆਣਾ ਵਿੱਚ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧ ਗਈਆਂ ਹਨ। ਜ਼ਿਲ੍ਹੇ ਦੇ ਮਲਹਾਰ ਰੋਡ ‘ਤੇ ਸਥਿਤ ਬਰੂਨ ਐਂਡ ਬੀਅਰਸਕਿਨ ਸ਼ੋਅਰੂਮ ‘ਤੇ ਦੋ ਚੋਰਾਂ ਨੇ ਧਾਵਾ ਬੋਲਿਆ। ਧੁੰਦ ਕਾਰਨ ਚੋਰਾਂ ਨੇ ਦੇਰ ਰਾਤ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਛੱਤ ਰਾਹੀਂ ਟੀਨ ਕੱਟ ਕੇ ਸ਼ੋਅਰੂਮ ਵਿੱਚ ਦਾਖਲ ਹੋਏ। ਸੁਰੱਖਿਆ ਸਾਇਰਨ ਵੱਜਿਆ, ਪਰ ਬਦਮਾਸ਼ਾਂ ਨੇ ਇਸ ਦੀਆਂ ਤਾਰਾਂ ਨੂੰ ਕੱਟ ਕੇ ਉਖਾੜ ਦਿੱਤਾ।
ਬਦਮਾਸ਼ਾਂ ਨੇ ਸ਼ੋਅਰੂਮ ਦੇ ਸਟਾਕ ਰੂਮ ‘ਚੋਂ ਕੀਮਤੀ ਸਾਮਾਨ ਅਤੇ ਡੇਢ ਲੱਖ ਰੁਪਏ ਚੋਰੀ ਕਰ ਲਏ। ਚੋਰਾਂ ਦੀਆਂ ਇਹ ਹਰਕਤਾਂ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਚੋਰ ਰਾਤ 2.26 ਵਜੇ ਸ਼ੋਅਰੂਮ ਵਿੱਚ ਦਾਖਲ ਹੋਏ। ਬਦਮਾਸ਼ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਸ਼ੋਅਰੂਮ ਵਿੱਚ ਰਹੇ। ਚੋਰ ਚਮੜੇ ਦਾ ਕਈ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ।
ਜਾਣਕਾਰੀ ਦਿੰਦਿਆਂ ਮੈਨੇਜਰ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਸ਼ੋਅਰੂਮ ‘ਚੋਂ ਮਹਿੰਗਾ ਸਮਾਨ ਚੋਰੀ ਹੋ ਗਿਆ ਹੈ। ਸ਼ੋਅਰੂਮ ਵਿੱਚ ਬੂਟ 7 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ 1 ਲੱਖ ਰੁਪਏ ਤੱਕ ਉਪਲਬਧ ਹਨ। ਬਦਮਾਸ਼ ਕੰਪਨੀ ਦਾ ਮੋਬਾਈਲ, ਟੈਬ, ਜੈਕੇਟ ਅਤੇ ਮਹਿੰਗੀ ਬੈਲਟ ਵੀ ਲੈ ਗਏ। ਚੋਰ 8 ਤੋਂ 10 ਬੰਡਲ ਬਣਾ ਕੇ ਮਹਿੰਦਰਾ ਪਿਕਅੱਪ ਵਿੱਚ ਸਾਮਾਨ ਲੱਦ ਕੇ ਫ਼ਰਾਰ ਹੋ ਗਏ। 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਸ਼ੋਅਰੂਮ ਦੇ ਮੁਲਾਜ਼ਮ ਨੇ ਦੱਸਿਆ ਕਿ ਇਲਾਕੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਚੋਰਾਂ ਨੇ ਪਹਿਲਾਂ ਵੀ ਕਈ ਹੋਰ ਸ਼ੋਅਰੂਮਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤਰ੍ਹਾਂ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਗਸ਼ਤ ਨੂੰ ਲੈ ਕੇ ਸ਼ੱਕ ਦੇ ਘੇਰੇ ਵਿੱਚ ਹੈ। ਪੁਲਿਸ ਦੀ ਗਸ਼ਤ ਦੀ ਘਾਟ ਕਾਰਨ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸ਼ੋਅਰੂਮ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਨਾਲ ਸੰਪਰਕ ਕੀਤਾ ਗਿਆ ਪਰ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਆਇਆ ਬਾਹਰ, UP ਦੇ ਬਰਨਾਵਾ ਆਸ਼ਰਮ ਲਈ ਰਵਾਨਾ
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”