ਲੋਕ ਆਪਣੀ ਸਹੂਲਤ ਲਈ ਮਿਹਨਤਾਂ ਦੀਆਂ ਕਮਾਈਆਂ ਵਿੱਚੋਂ ਗੱਡੀਆਂ ਤੇ ਹੋਰ ਵਾਹਨ ਲੈਂਦੇ ਹਨ। ਮਿਡਲ ਕਲਾਸ ਲੋਕਾਂ ਦੇ ਘਰ ਇੰਨੇ ਵੱਡੇ ਨਹੀਂ ਹੁੰਦੇ ਕਿ ਉਹ ਗੱਡੀ ਨੂੰ ਘਰ ਦੇ ਅੰਦਰ ਲਾ ਸਕਣ ਇਸ ਲਈ ਉਹ ਘਰ ਦੇ ਬਾਹਰ ਜਾਂ ਫਿਰ ਰੋਡ ‘ਤੇ ਲਾਉਂਦੇ ਹਨ। ਪਰ ਚੋਰ ਇੱਕ ਮਿੰਟ ਲਾਉਂਦੇ ਨੇ ਤੇ ਉਨ੍ਹਾਂ ਦੀ ਮਿਹਨਤਾਂ ਨਾਲ ਖਰੀਦੀਆਂ ਗੱਡੀਆਂ ਤੇ ਵਾਹਨ ਉਡਾ ਲੈ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਤੋਂ ਜਿਥੇ ਅੱਧੀ ਰਾਤੀਂ ਚੋਰਾਂ ਨੇ ਰੋਡ ‘ਤੇ ਲਾਈ ਗੱਡੀ ਚੋਰੀ ਕਰਕੇ ਲੈ ਗਏ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਅਜੈ ਕੁਮਾਰ ਨੇ ਦੱਸਿਆ ਕਿ ਇਹ ਚੋਰੀ ਰਾਤ ਕਰੀਬ ਇੱਕ ਵਜੇ ਹੋਈ। ਉਸ ਨੇ ਆਪਣੀ ਸਵਿਫਟ ਗੱਡੀ ਘਰ ਦੇ ਬਾਹਰ ਰੋਡ ‘ਤੇ ਲਾਈ ਹੋਈ ਸੀ। ਉਸ ਨੇ ਦੱਸਿਆ ਕਿ ਸਵੇਰੇ ਗੱਡੀ ਉਥੇ ਨਹੀਂ ਸੀ। ਜਦੋਂ ਸਵੇਰੇ 5.30 ਵਜੇ ਉਹ ਦੁਕਾਨ ‘ਤੇ ਆਇਆ ਤਾਂ ਪਤਾ ਕੈਮਰੇ ਵਿੱਚ ਵੇਖਿਆ ਕਿ ਦੋ ਬੰਦੇ ਰਾਤ ਕਰੀਬ 1 ਵਜੇ ਉਥੇ ਆਏ। ਉਨ੍ਹਾਂ ਨੇ ਸਾਹਮਣੇ ਪਹਿਲਾਂ ਕਮੇਟੀ ਘਰ ਦੇ ਖੰਭਿਆਂ ਦੀਆਂ ਤਾਰਾਂ ਕੱਟੀਆਂ। ਫਿਰ ਉਨ੍ਹਾਂ ਚੋਰਾਂ ਨੇ ਗੱਡੀ ਦਾ ਕਿਸੇ ਤਰ੍ਹਾਂ ਲੌਕ ਖੋਲ੍ਹਿਆ ਤੇ ਗੱਡੀ ਨੂੰ ਅੱਗੇ-ਪਿੱਛੇ ਕਰਦੇ ਹੋਏ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਚੋਰ ਕਰੀਬ 15-20 ਮਿੰਟ ਉਥੇ ਰਹੇ।
ਇਹ ਵੀ ਪੜ੍ਹੋ : ਇਸ ਦਿਨ ਤੋਂ ਫਿਰ ਵਿਗੜੇਗਾ ਮੌਸਮ ਦਾ ਮਿਜਾਜ਼, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਏੇਗਾ ਮੀਂਹ, ਡਿੱਗੇਗਾ ਪਾਰਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਕਿ ਅਜੈ ਕੁਮਾਰ ਪੁੱਤਤ ਮਹਿੰਦਰ ਪਾਲ ਵਾਸੀ ਕਿਲ੍ਹਾ ਰੋਡ, ਫਿਲੌਰ ਸਵਿਫਟ ਮਾਰਕਾ 19 ਗੱਡੀ ਘਰ ਦੇ ਬਾਹਰ ਘਰ ਦੇ ਬਾਹਰ ਰੋਡ ‘ਤੇ ਖੜ੍ਹੀ ਹੁੰਦੀ ਹੈ, ਜਿਸ ਨੂੰ ਚੋਰ ਚੋਰੀ ਕਰਕੇ ਲੈ ਗਏ। ਪੁਲਿਸ ਨੇ ਦੱਸਿਆ ਕਿ ਉਹ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਨ, ਜਿਸ ਮਗਰੋਂ ਬਣਦੀ ਕਾਰਵਾਈ ਕਰਨਗੇ।
ਵੀਡੀਓ ਲਈ ਕਲਿੱਕ ਕਰੋ –