Zomato ਨੇ ਹਾਲ ਹੀ ਵਿੱਚ ਸ਼ਾਕਾਹਾਰੀ ਗਾਹਕਾਂ ਲਈ Pure Veg Fleet ਸੇਵਾ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਜ਼ੋਮੈਟੋ ਦੇ ਡਿਲੀਵਰੀ ਪਾਰਟਨਰ ਹਰੇ ਕੱਪੜਿਆਂ ‘ਚ ਸ਼ਾਕਾਹਾਰੀ ਗਾਹਕਾਂ ਨੂੰ ਭੋਜਨ ਪਹੁੰਚਾਉਣ ਜਾ ਰਹੇ ਸਨ। ਪਰ ਸੀਈਓ ਦੀਪਇੰਦਰ ਗੋਇਲ ਦੇ ਇਸ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਹੋਇਆ। ਨਤੀਜਾ ਇਹ ਹੋਇਆ ਕਿ ਗੋਇਲ ਨੂੰ ਕੁਝ ਘੰਟਿਆਂ ਵਿੱਚ ਹੀ ਆਪਣਾ ਫੈਸਲਾ ਬਦਲਣਾ ਪਿਆ। ਉਸ ਨੇ ਟਵੀਟ ਕਰਕੇ ਲੋਕਾਂ ਨੂੰ ਕਿਹਾ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ।
ਗੋਇਲ ਨੇ ਮੰਗਲਵਾਰ ਸ਼ਾਮ ਨੂੰ ਇੱਕ ਟਵੀਟ ਵਿੱਚ ਨਵੀਂ ਸੇਵਾ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਕਿਹਾ ਕਿ ਜ਼ੋਮੈਟੋ ‘ਸ਼ੁੱਧ ਵੇਜ ਕਸਟਮਰਸ’ ਲਈ ਇੱਕ ਨਵੀਂ ਸੇਵਾ ਲਿਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਡਿਲੀਵਰੀ ਪਾਰਟਨਰ ਅਤੇ ਉਹ ਖੁਦ ਹਰੇ ਰੰਗ ਦੀ ਡਰੈੱਸ ਅਤੇ ਹਰੇ ਬਾਕਸ ‘ਚ ਨਜ਼ਰ ਆ ਰਹੇ ਹਨ।
This feature will see a phased roll out across the country in the next few weeks. We remain committed to listening to our customers, and serving our community in the best possible way.
— Deepinder Goyal (@deepigoyal) March 19, 2024
ਜ਼ੋਮੈਟੋ ਦੇ ਸੀਈਓ ਨੇ ਆਪਣੇ ਫੈਸਲੇ ਪਿੱਛੇ ਤਰਕ ਦਿੱਤਾ ਕਿ ਦੁਨੀਆ ਭਰ ਵਿੱਚ ਸਭ ਤੋਂ ਵੱਧ ਵੈਜੀਟੇਰੀਅਨ ਇੰਡੀਆ ਵਿੱਚ ਹਨ, ਅਤੇ ਇਹ ਸਰਵਿਸ ਲੋਕਾਂ ਦੇ ਫੀਡਬੈਕ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਹੈ। ਪਰ ਥੋੜ੍ਹੇ ਹੀ ਸਮੇਂ ਵਿੱਚ, ਵੱਡੀ ਗਿਣਤੀ ਵਿੱਚ ਐਕਸ ਯੂਜ਼ਰਸ ਨੇ ਜ਼ੋਮੈਟੋ ਦੇ ਫੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਸੇਵਾ ਚੰਗੀ ਹੋਣੀ ਚਾਹੀਦੀ ਹੈ, ਹਰਾ-ਲਾਲ ਕਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ।
ਗੋਇਲ ਦੇ ਇਸ ਫੈਸਲੇ ‘ਤੇ ਕਈ ਲੋਕ ਗੁੱਸੇ ‘ਚ ਸਨ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਸਮਾਜ ਵਿੱਚ ਕਿਸੇ ਨੂੰ ਪਤਾ ਲੱਗੇ ਕਿ ਉਹ ਸ਼ਾਕਾਹਾਰੀ ਖਾ ਰਹੇ ਹਨ ਜਾਂ ਨਾਨ-ਵੈਜ। ਕੁਝ ਯੂਜ਼ਰਸ ਨੇ ਇਹ ਵੀ ਕਿਹਾ ਹੈ ਕਿ ਅਜਿਹੇ ‘ਚ ਤੁਹਾਨੂੰ ਉਨ੍ਹਾਂ ਗਾਹਕਾਂ ਲਈ ਵੀ ਨਵੀਂ ਸਰਵਿਸ ਸ਼ੁਰੂ ਕਰਨੀ ਚਾਹੀਦੀ ਹੈ ਜੋ ਲੱਸਣ ਅਤੇ ਪਿਆਜ਼ ਵੀ ਨਹੀਂ ਖਾਂਦੇ।
ਇਹ ਵੀ ਪੜ੍ਹੋ : ਲੁਧਿਆਣਾ : ਬਿੱਲ ਮੰਗਣ ‘ਤੇ ਰੈਸਟੋਰੈਂਟ ‘ਚ ਹੰਗਾਮਾ, ਮੈਨੇਜਰ-ਸਟਾਫ਼ ਨੂੰ ਕੁੱਟਿਆ, ਬੁਲਾਉਣੀ ਪਈ ਪੁਲਿਸ
Zomato ਦਾ ਯੂ-ਟਰਨ
ਫਿਰ ਕੀ ਸੀ। ਜ਼ਬਰਦਸਤ ਵਿਰੋਧ ਤੋਂ ਬਾਅਦ ਆਨਲਾਈਨ ਫੂਡ ਡਿਲੀਵਰੀ ਐਪ ਜ਼ੋਮੈਟੋ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ। ਕੱਪੜਿਆਂ ਦੇ ਰੰਗ ਕਾਰਨ ਡਿਲੀਵਰੀ ਪਾਰਟਨਰ ਵਿਚਕਾਰ ਫਰਕ ਆਉਂਦਾ ਹੈ। ਅਜਿਹੇ ‘ਚ ਅਸੀਂ ਇਸ ਫਰਕ ਨੂੰ ਦੂਰ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਸਾਰੇ ਡਿਲੀਵਰੀ ਏਜੰਟ ਲਾਲ ਕੱਪੜੇ ਪਹਿਨਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: