ਲੁਧਿਆਣਾ : ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਦੀ ਅਗਵਾਈ ਅਤੇ ਚਰਨਜੀਤ ਸਿੰਘ ਚੰਨੀ ਦੀ ਦੇਖ-ਰੇਖ ਵਿਧਾਨ ਸਭਾ ਹਲਕਾ ਪੱਛਮੀ ਦੇ ਹੰਬੜਾ ਰੋਡ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਗਰੇਵਾਲ ਅਤੇ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਆਪਾਂ ਸੂਬੇ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ ਕਿਉਂਕਿ ਇਹਨਾਂ ਬਾਹਰੀ ਪਾਰਟੀਆਂ ਨੇ ਸੂਬੇ ਦਾ ਬੇੜਾ ਗਰਕ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਕਾਰਜਕਾਲ ਦੌਰਾਨ ਲੁਧਿਆਣਾ ਸ਼ਹਿਰ ਦੀ ਜੋ ਨੁਹਾਰ ਬਦਲੀ ਸੀ ਅਤੇ ਡਿਵੈਲਪਮੈਂਟ ਤੇ ਸਦਕਾ ਸੰਸਾਰ ਪੱਧਰ ਤੇ ਜੋ ਪਛਾਣ ਬਣੀ ਸੀ, ਅੱਜ ਇਹਨਾਂ ਮਤਲਬੀ ਪਾਰਟੀਆਂ ਦੇ ਚੱਲਦਿਆਂ ਅਸੀਂ ਬਹੁਤ ਪਿਛੜ ਗਏ ਹਾਂ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਆਪਣੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਪੰਜਾਬ ਨੂੰ ਬਚਾਈਏ ਤਾਂ ਜੋ ਸਾਡੇ ਬੱਚਿਆਂ ਦਾ ਭਵਿੱਖ ਬਿਹਤਰ ਹੋ ਸਕੇ।
ਇਹ ਵੀ ਪੜ੍ਹੋ : ਜੰਮੂ ‘ਚ ਵੱਡਾ ਹਾ/ਦਸਾ, ਖਾਈ ‘ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, 16 ਦੀ ਮੌ/ਤ, ਕਈ ਫੱਟੜ
ਇਸ ਮੌਕੇ ਚਰਨਜੀਤ ਚੰਨੀ ਦੇ ਉੱਦਮ ਸਦਕਾ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਇਲਾਕਾ ਵਾਸੀਆਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਕਿ ਪੰਜਾਬ ਦੇ ਹਰ ਵਰਗ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਲਾਹੇਵੰਦ ਸਾਬਤ ਹੋਈ ਹੈ ਤੇ ਉਹ ਦੂਜੀ ਸਰਕਾਰਾਂ ਨੂੰ ਬਣਾ ਕੇ ਪਛਤਾ ਰਹੇ ਹਨ, ਜਿਸ ਦੇ ਚਲਦਿਆਂ ਇਸ ਵਾਰ ਉਹ ਆਪਣੀ ਹਰ ਇੱਕ ਮੋਹਰ ਤਕੜੀ ‘ਤੇ ਲਗਾਉਣਗੇ।
ਵੀਡੀਓ ਲਈ ਕਲਿੱਕ ਕਰੋ -: