ਗੁੰਡਾਗਰਦੀ ਤੇ ਬੁਲੇਟ ਮੋਟਰਸਾਈਕਲਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਹੁਣ ਸਖਤ ਹੋ ਗਈ ਹੈ। ਜਲੰਧਰ ਪੁਲਿਸ ਪ੍ਰਸ਼ਾਸਨ ਸ਼ਹਿਰ ਦੇ ਵੱਖ-ਵੱਖ ਸਰਕਾਰੀ ਥਾਵਾਂ ਅਤੇ ਹੋਰ ਖੇਤਰਾਂ ਵਿੱਚ ਦੁਪਹੀਆ ਵਾਹਨਾਂ ‘ਤੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਜਲੰਦਰ ਦੇ ਕੋਰ ਕੰਪਲੈਕਸ ਤੋਂ ਬਾਹਰ ਨਾਕਾਬੰਦੀ ਕੀਤੀ ਗਈ ਅਤੇ ਕਈ ਦਰਜਨ ਚਲਾਨ ਕੱਟੇ ਗਏ।
ਇਸ ਮੌਕੇ ਏ.ਸੀ.ਪੀ ਹੈੱਡਕੁਆਰਟਰ ਮਨਵੀਰ ਬਾਜਵਾ ਨੇ ਦੱਸਿਆ ਕਿ ਮਾਨਯੋਗ ਸੀ.ਪੀ ਦੀਆਂ ਹਦਾਇਤਾਂ ਮੁਤਾਬਕ ਸ਼ਹਿਰ ਅੰਦਰ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਚੈਕਿੰਗ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਦੇ ਚਲਦਿਆਂ ਪਹਿਲਾਂ ਜਲੰਧਰ ਦੀ ਕਚਹਿਰੀ ਦੇ ਅੰਦਰ ਅਤੇ ਫਿਰ ਕੰਪਲੈਕਸ ਦੇ ਬਾਹਰ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ : ਟਾਈਟਨ ਪਣਡੁੱਬੀ ‘ਚ ਸ਼ਾਮ ਤੱਕ ਦੀ ਆਕਸੀਜਨ ਬਚੀ, ਲੱਭਣ ਲਈ 10 ਹੋਰ ਜਹਾਜ਼ ਲਾਏ
ਏਸੀਪੀ ਮਨਵੀਰ ਕੇ ਨੇ ਦੱਸਿਆ ਕਿ ਚੈਕਿੰਗ ਦੌਰਾਨ 40 ਤੋਂ 50 ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਜਿਨ੍ਹਾਂ ਵਿੱਚ ਕਾਨੂੰਨ ਮੁਤਾਬਕ ਕੁਝ ਨੁਕਸ ਸਨ ਅਤੇ ਅੱਧੀ ਦਰਜਨ ਦੇ ਕਰੀਬ ਬੁਲੇਟ ਮੋਟਰਸਾਈਕਲਾਂ ਨੂੰ ਰੋਕਿਆ ਗਿਆ। ਏ.ਸੀ.ਪੀ ਮਨਵੀਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰ ਕੇ ਭੱਜਣ ਦੀ ਬਜਾਏ ਚੌਰਾਹਿਆਂ ‘ਤੇ ਰੁਕ ਕੇ ਗੱਲ ਕਰਨ, ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: