ਫਾਜ਼ਿਲਕਾ ਜਿਲ੍ਹਾ ਪ੍ਰਸ਼ਾਸਨ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਫਿਲਮ ਦਿਖਾਉਣ ਦਾ ਵਾਅਦਾ ਕੀਤਾ ਸੀ, ਜਿਸ ‘ਤੇ ਅੱਜ ਪ੍ਰਸ਼ਾਸਨ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ 200 ਦੇ ਕਰੀਬ ਵੋਟਰਾਂ ਨੂੰ 12ਵੀਂ ਫੇਲ ਫਿਲਮ ਵਿਖਾਈ। ਜਿਨ੍ਹਾਂ ਵੋਟਰਾਂ ਨੇ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ, ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਸ ਲਈ ਗਿਫਟ ਵਜੋਂ ਮੂਵੀ ਟਿਕਟ ਦਿੱਤਾ। ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਸਿਨੇਮਾ ਹਾਲਾਂ ਵਿੱਚ ਫਿਲਮਾਂ ਦੀਆਂ ਟਿਕਟਾਂ ਦਿੱਤੀਆਂ ਗਈਆਂ ਸਨ।
ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਮਨੋਜ ਕੁਮਾਰ ਸ਼ਰਮਾ (ਵਿਕਰਾਂਤ ਮੈਸੀ) ਦੇ ਆਈਪੀਐਸ ਅਫਸਰ ਬਣਨ ਤੱਕ ਦੇ ਸਫਰ ਨੂੰ ਦਰਸਾਉਂਦੀ ਹੈ। ਜਿੱਥੇ ਫਿਲਮ ਦਾ ਹੀਰੋ ਮਨੋਜ ਕੁਮਾਰ ਸ਼ਰਮਾ ਆਈਪੀਐਸ ਅਫਸਰ ਬਣਨਾ ਚਾਹੁੰਦਾ ਹੈ।
ਇਸ ਮੁਕਾਮ ਨੂੰ ਹਾਸਲ ਕਰਨ ਲਈ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਹੈ ਅਤੇ ਇਸ ਦੌਰਾਨ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ ਵੋਟਿੰਗ ਕਰਨ ਜਾ ਰਹੇ ਨੌਜਵਾਨ ਵੋਟਰਾਂ ਨੂੰ ਇਹ ਫ਼ਿਲਮ ਦਿਖਾਈ ਗਈ ਹੈ।
ਇਹ ਵੀ ਪੜ੍ਹੋ : ਮਸ਼ਹੂਰ ਭਜਨ ਗਾਇਕ ਘਨ੍ਹਈਆ ਮਿੱਤਲ ‘ਤੇ ਪਰਚਾ ਦਰਜ! ਜਾਗਰਣ ਦੌਰਾਨ ਕਰ ‘ਤੀ ਇਹ ਗਲਤੀ
ਜ਼ਿਕਰਯੋਗ ਹੈ ਕਿ ਵੋਟਾਂ ਦੌਰਾਨ ਵੋਟਰਾਂ ਦਾ ਉਮੰਗ-ਉਤਸ਼ਾਹ ਵਧਾਉਣ ਲਈ ਅਤੇ ਵੋਟਿੰਗ ਦੀ ਫੀਸਦੀ ਵਧਾਉਣ ਲਈ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਖੂਬ ਮੁਸ਼ੱਕਤ ਕੀਤੀ ਗਈ। ਕਿਤੇ ਵੋਟਰਾਂ ਦਾ ਫੁੱਲਾਂ ਨਾਲ ਸਵਾਗਤ ਹੋਇਆ, ਕਿਤੇ ਪਹਿਲੀ ਵਾਰ ਵੋਟਿੰਗ ਕਰਨ ਵਾਲੇ ਵੋਟਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਦੇ ਨਾਲ ਹੀਪੋਲਿੰਗ ਬੂਥਾਂ ‘ਤੇ ਸ਼ਰਬਤ ਲਾਉਣ, ਸੈਲਫੀ ਪੁਆਇੰਟ ਬਣਾਉਣ ਤੇ ਹੋਰ ਵੀ ਕਈ ਉਪਰਾਲੇ ਕੀਤੇ ਗਏ ਜਿਸ ਨਾਲ ਵੋਟਰ ਆਕਰਸ਼ਿਤ ਹੋਣ ਤੇ ਵੱਧ ਤੋਂ ਵੱਧ ਆਪਣੇ ਇਸ ਅਧਿਕਾਰ ਦੀ ਵਰਤੋਂ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -: