ਤੁਸੀਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਖਾਂਦੇ ਹੋਵੋਗੇ, ਜਿਨ੍ਹਾਂ ਵਿਚ ਸ਼ਿਮਲਾ ਮਿਰਚ ਸਭ ਤੋਂ ਵੱਧ ਇਸਤੇਮਾਲ ਹੁੰਦੀ ਹੈ। ਇਹ ਚੌਲਾਂ, ਸਬਜ਼ੀ ਵਜੋਂ ਤੇ ਫਾਸਟ ਫੂਡ ਵਿਚ ਖੂਬ ਵਰਤੀ ਜਾਂਦੀ ਹੈ। ਪਰ ਸਬਜ਼ੀਆਂ ਦੀ ਧਿਆਨ ਨਾਲ ਖਰੀਦਣੀਆਂ ਚਾਹੀਦੀਆਂ ਹਨ। ਕਈ ਵਾਰ ਇਨ੍ਹਾਂ ਦੇ ਅੰਦਰ ਕੀੜੇ ਹੁੰਦੇ ਹਨ। ਫੁੱਲ ਗੋਭੀ, ਬੈਂਗਣ ਅਤੇ ਭਿੰਡੀ ਵਿੱਚ ਵਧੇਰੇ ਕੀੜੇ ਵੇਖਣ ਨੂੰ ਮਿਲਦੇ ਹਨ। ਇੰਨਾ ਹੀ ਨਹੀਂ ਬੰਦ ਗੋਭੀ ਅਤੇ ਸ਼ਿਮਲਾ ਮਿਰਚ ‘ਚ ਵੀ ਅਜੀਬ ਕੀੜੇ ਪਾਏ ਗਏ ਹਨ, ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਡਰ ਜਾਵੇ। ਸ਼ਿਮਲਾ ਮਿਰਚ ਦੀ ਗੱਲ ਕਰੀਏ ਤਾਂ ਅੱਜਕਲ੍ਹ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਜਦੋਂ ਸ਼ਿਮਲਾ ਮਿਰਚ ਨੂੰ ਕੱਟਿਆ ਜਾਂਦਾ ਹੈ ਤਾਂ ਇਕ ਲੰਬੇ ਚਿੱਟੇ ਧਾਗੇ ਵਰਗਾ ਕੀੜਾ ਨਿਕਲਦਾ ਹੈ। ਇਸ ਨੂੰ ਥ੍ਰੈੱਡ ਵਾਰਮ ਕਿਹਾ ਜਾਂਦਾ ਹੈ, ਜੋ ਇਸ ਸਬਜ਼ੀ ਵਿੱਚ ਪਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਖਰੀਦਦੇ ਸਮੇਂ ਪਛਾਣ ਕਰੋ ਕਿ ਸ਼ਿਮਲਾ ਮਿਰਚ ਸਹੀ ਹੈ ਜਾਂ ਨਹੀਂ।
ਸ਼ਿਮਲਾ ਮਿਰਚ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
1- ਜੇ ਤੁਸੀਂ ਸ਼ਿਮਲਾ ਮਿਰਚ ਦੀ ਸਬਜ਼ੀ ਖਾਣਾ ਪਸੰਦ ਕਰਦੇ ਹੋ ਤਾਂ ਇਸ ਨੂੰ ਖਰੀਦਦੇ ਸਮੇਂ ਖਾਸ ਧਿਆਨ ਰੱਖੋ। ਕਈ ਵਾਰ ਇਸ ਦੇ ਅੰਦਰ ਧਾਗੇ ਵਰਗਾ ਲੰਬਾ ਚਿੱਟਾ ਕੀੜਾ ਹੁੰਦਾ ਹੈ। ਇਨ੍ਹੀਂ ਦਿਨੀਂ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਕਈ ਵਾਰ ਕੱਟਣ ‘ਤੇ ਸ਼ਿਮਲਾ ਮਿਰਚ ਅੰਦਰੋਂ ਪੂਰੀ ਤਰ੍ਹਾਂ ਕਾਲੀ ਅਤੇ ਸੜੀ ਹੋਈ ਦਿਖਾਈ ਦਿੰਦੀ ਹੈ। ਅਜਿਹੇ ‘ਚ ਜਦੋਂ ਵੀ ਤੁਸੀਂ ਇਸ ਸਬਜ਼ੀ ਨੂੰ ਖਰੀਦਦੇ ਹੋ ਤਾਂ ਬਾਹਰੀ ਹਿੱਸੇ ਨੂੰ ਧਿਆਨ ਨਾਲ ਦੇਖੋ। ਜੇਕਰ ਚਮੜੀ ਅਤੇ ਇਸ ਦੀ ਡੰਡੀ ਬਹੁਤ ਖੁਸ਼ਕ ਦਿਖਾਈ ਦਿੰਦੀ ਹੈ, ਤਾਂ ਇਸਨੂੰ ਨਾ ਖਰੀਦੋ।
2. ਸਬਜ਼ੀ ਮੰਡੀ ਵਿੱਚ ਕੁਝ ਸਬਜ਼ੀਆਂ ਵੈਕਸ ਦੀ ਪਰਤ ਲਾ ਕੇ ਵੇਚੀਆਂ ਜਾਂਦੀਆਂ ਹਨ। ਇਸ ਨਾਲ ਇਹ ਤਾਜ਼ਾ ਅਤੇ ਚਮਕਦਾਰ ਦਿਖਾਈ ਦਿੰਦੀਆਂ ਹਨ। ਸੇਬਾਂ ਨੂੰ ਚਮਕਾਉਣ ਲਈ ਵੀ ਵੈਕਸ ਕੋਟ ਦੀ ਵਰਤੋਂ ਅਕਸਰ ਕੀਤੀ ਜਾਂਦੀ ਹੈ। ਇਹ ਵੈਕਸ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜੇਕਰ ਸ਼ਿਮਲਾ ਮਿਰਚ ਬਹੁਤ ਜ਼ਿਆਦਾ ਚਮਕਦੀ ਦਿਖਾਈ ਦੇਵੇ ਤਾਂ ਇਸ ਨੂੰ ਇਕ ਵਾਰ ਰਗੜ ਕੇ ਦੇਖ ਲਓ।
ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਗਰਮੀ ਕੱਢੇਗੀ ਵੱਟ, 45 ਡਿਗਰੀ ਤੱਕ ਪਹੁੰਚੇਗਾ ਪਾਰਾ, 2 ਜ਼ਿਲ੍ਹਿਆਂ ‘ਚ ਹੀਟਵੇਵ ਅਲਰਟ
3. ਸ਼ਿਮਲਾ ਮਿਰਚ ਨੂੰ ਹੱਥਾਂ ‘ਚ ਲੈ ਕੇ ਦਬਾਓ। ਜੇ ਇਹ ਫੋਕੀ ਜਾਂ ਢਿੱਲੀ ਲੱਗਦੀ ਹੈ, ਸਖ਼ਤ ਨਹੀਂ, ਤਾਂ ਇਸਨੂੰ ਨਾ ਖਰੀਦੋ। ਇਹ ਤਾਜ਼ਾ ਨਹੀਂ ਹੈ ਅਤੇ ਇਸ ਲਈ ਢਿੱਲੀ ਦਿਖਾਈ ਦਿੰਦੀ ਹੈ। ਚੰਗੀ ਕੁਆਲਿਟੀ ਦਾ ਤਾਜ਼ਾ ਸ਼ਿਮਲਾ ਮਿਰਚ ਸਖ਼ਤ ਹੁੰਦੀ ਹੈ। ਅਜਿਹੇ ‘ਚ ਜਦੋਂ ਵੀ ਤੁਸੀਂ ਸ਼ਿਮਲਾ ਮਿਰਚ ਖਰੀਦਦੇ ਹੋ ਤਾਂ ਇਸ ਨੂੰ ਇਕ ਵਾਰ ਦਬਾ ਕੇ ਦੇਖ ਲਓ, ਨਹੀਂ ਤਾਂ ਇਹ ਅੰਦਰੋਂ ਖਰਾਬ ਹੋਣ ‘ਤੇ ਤੁਹਾਡੇ ਪੈਸੇ ਬਰਬਾਦ ਹੋ ਜਾਣਗੇ।
4. ਜੇ ਹਰੀ ਸ਼ਿਮਲਾ ਮਿਰਚ ਉੱਪਰੋਂ ਪੀਲੀ ਲੱਗਦਾ ਹੈ ਤਾਂ ਇਸ ਨੂੰ ਨਾ ਖਰੀਦੋ। ਕਿਸੇ ਵੀ ਤਰ੍ਹਾਂ ਦਾ ਦਾਗ ਵੀ ਖਰਾਬ ਸ਼ਿਮਲਾ ਮਿਰਚ ਦਾ ਸੰਕੇਤ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: