ਪੰਜਾਬ ਦੇ 3 ਸਾਬਕਾ ਮੰਤਰੀਆਂ ਦੀ ਕਾਂਗਰਸ ਵਿੱਚ ਵਾਪਸੀ ਹੋ ਗਈ ਹੈ। ਸਾਬਕਾ ਮੰਤਰੀ ਰਾਜਕੁਮਾਰ ਵੇਰਕਾ, ਬਲਵੀਰ ਸਿੱਧੂ ਤੇ ਗੁਰਪ੍ਰੀਤ ਕਾਂਗੜ ਨੇ ਭਾਜਪਾ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਹੈ। ਇਹ ਤਿੰਨੋਂ ਨੇਤਾ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਪਹੁੰਚੇ, ਜਿਥੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ CLP ਲੀਡਰ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਤਿੰਨਾਂ ਦੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕਰਾਈ ਗਈ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਬੁਲਾਈ ਗਈ ਪ੍ਰੈੱਸ ਕਾਨਫਰੰਸ ‘ਚ ਵੇਰਕਾ ਨੇ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਬੀਜੇਪੀ ਤੋਂ ਮੋਹਭੰਗ ਹੋ ਗਿਆ ਹੈ। ਕਾਂਗਰਸ ਛੱਡ ਕੇਮੈਂ ਸਾਲ ਭਰ ਪਹਿਲਾਂ ਇਹ ਪਾਰਟੀ ਜੁਆਇਨ ਕੀਤੀ ਪਰ ਇਥੇ ਭੇਦਭਾਵ ਮਹਿਸੂਸ ਕੀਤਾ। ਭਾਜਪਾ ਵਿੱਚ ਮੈਨੂੰ ਬਣਦਾ ਸਨਮਾਨ ਹਾਸਲ ਨਹੀਂ ਹੋਇਆ। ਮੇਰੇ ਤੋਂ ਗਲਤੀ ਹੋ ਗਈ ਸੀ ਅਤੇ ਹੁਣ ਮੈ ਇਸ ਨੂੰ ਸੁਧਾਰਨ ਲਈ ਵਾਪਸ ਕਾਂਗਰਸ ਵਿੱਚ ਆ ਰਿਹਾ ਹਾਂ। ਮੇਰੇ ਬਾਅਦ ਕਈ ਹੋਰ ਕਾਂਗਰਸੀ ਨੇਤਾ ਵੀ ਅਗਲੇ ਕੁਝ ਦਿਨਾਂ ਵਿੱਚ ਵੀ ਵਾਪਸੀ ਕਰਨਗੇ।
ਇਹ ਵੀ ਪੜ੍ਹੋ : ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਰੇਲਵੇ ਦਾ ਵੱਡਾ ਤੋਹਫ਼ਾ, ਪੰਜਾਬ ਤੋਂ ਕੱਟੜਾ ਲਈ ਚੱਲੇਗੀ ਸਪੈਸ਼ਲ ਰੇਲਗੱਡੀ
ਅਸਲ ਵਿੱਚ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਮਗਰੋਂ ਰਾਜਕੁਮਾਰ ਵੇਰਕਾ ਤੇ ਕਾਂਗਰਸ ਦੇ ਕਈ ਦੂਜੇ ਵੱਡੇ ਲੀਡਰਾਂ ਨੇ ਪਾਰਟੀ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜ ਲਿਆ ਸੀ। ਇਨ੍ਹਾਂ ਨੇਤਾਵਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਹੋਈ ਕਰਾਰੀ ਹਾਰ ਮਗਰੋਂ ਕਾਂਗਰਸ ਵਿੱਚ ਮਚੇ ਅੰਦਰੂਨੀ ਕਲੇਸ਼ ਮਗਰੋਂ ਪਾਰਟੀ ਛੱਡੀ ਸੀ। ਹੁਣ ਤਕਰੀਬਨ ਇੱਕ ਸਾਲ ਮਗਰੋਂ ਹੀ ਰਾਜਕੁਮਾਰ ਵੇਰਕਾ ਭਾਜਪਾ ਛੱਡ ਕੇ ਘਰ ਵਾਪਸੀ ਕਰਨ ਵਾਲੇ ਕਾਂਗਰਸ ਦੇ ਪਹਿਲੇ ਨੇਤਾ ਬਣ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: