ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ 10 ਫਰਵਰੀ ਨੂੰ ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ 8 ਲੱਖ ਰਪਏ ਲੁੱਟਣ ਦੀ ਵਾਰਦਾਤ ਨੂੰ ਪੁਲਿਸ ਨੇ ਟ੍ਰੇਸ ਕਰ ਲਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰੇ ਕਾਬੂ ਕੀਤੇ ਗਏ। ਲੁੱਟ ਦੀ ਰਕਮ ਵਿੱਚੋਂ 6 ਲੱਖ ਕੈਸ਼ ਬਰਾਮਦ ਕਰ ਲਿਆ ਗਿਆ।
ਗੌਤਮ ਕੁਮਾਰ ਚਿੰਟੂ ਖਮਾਣੋਂ ਵਿਚ ਮਾਰਕਫੈੱਡ ਵਿਚ ਡਾਟਾ ਐਂਟਰੀ ਆਪ੍ਰੇਟਰ ਹੈ ਅਤੇ ਸ਼ਾਮ ਨੂੰ ਫਾਈਨਾੰਸ ਕੰਪਨੀ ਵਿੱਚ ਪਾਰਟ ਟਾਈਮ ਨੌਕਰੀ ਕਰਦਾ ਹੈ। 10 ਫਰਵਰੀ ਨੂੰ ਗੌਤਮ ਚਿੰਟੂ ਨੇ 8 ਫਪੀਲਡ ਅਫਸਰਾਂ ਤੋਂ ਪੇਮੈਂਟ ਕਲੈਕਟ ਦੀ ਕੀਤੀ। 8 ਲੱਖ 51 ਹਜ਼ਾਰ ਰੁਪਏ ਬੈਗ ਵਿੱਚ ਲੈ ਕੇ ਗੌਤਮ ਰਾਤ ਨੂੰ ਘਰ ਜਾ ਰਿਹਾ ਸੀ। ਬਿਲਾਸਪੁਰ ਪਿੰਡ ਦੇ ਕੋਲ ਰਾਤ ਕਰੀਬ ਸਾਢੇ 9 ਵਜੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਸੀ। ਤੇਜ਼ਧਾਰ ਹਥਿਆਰਾਂ ਨਾਲਲ ਹਮਲਾ ਕਰਕੇ ਕੈਸ਼ ਲੁੱਟ ਕੇ ਫਰਾਰ ਹੋ ਗਏੇ ਸਨ।
ਇਸ ਲੁੱਟ ਦਾ ਮਾਸਟਰਮਾਈਂਡ ਫਾਈਨਾਂਸ ਕੰਪਨੀ ਦਾ ਸਾਬਕਾ ਕਾਰਿੰਦਾ ਨਿਕਲਿਆ। ਡੀ.ਐੱਸ.ਪੀ. ਦੇਵਿੰਦਰ ਕੁਮਾਰ ਨੇ ਦੱਸਿਆ ਕਿ ਮਲਕੀਤ ਸਿੰਗ ਕਿਤੂ ਪਹਿਲਾੰ ਇਸ ਫਾਈਨਾਂਸ ਕੰਪਨੀ ‘ਤੇ ਕੰਮ ਕਰਦਾ ਸੀ। ਉਸ ਨੇ ਇਹ ਪਲਾਨਿੰਗ ਬਣਾਈ। ਮਲਕੀਤ ਖੁਦ ਵਾਰਦਾਤ ਕਰਨ ਨਹੀਂ ਆਇਆ। ਦੋ ਹੋਰ ਲੁਟੇਰੇ ਬਾਈਕ ‘ਤੇ ਆਏ ਸਨ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿੱਚ ਰਕਮ ਆਪਸ ਵਿੱਚ ਵੰਡ ਲਈ ਗਈ।
ਇਹ ਵੀ ਪੜ੍ਹੋ : ਅੰਬਾਨੀ ਪਰਿਵਾਰ ਨੇ ਅੰਨ ਸੇਵਾ ਨਾ ਸ਼ੁਰੂ ਕੀਤੀ ਪ੍ਰੀ-ਵੈਡਿੰਗ ਸੈਰਾਮਨੀ, ਪੁੱਤ-ਨੂੰਹ ਨਾਲ ਮੁਕੇਸ਼ ਅੰਬਾਨੀ ਨੇ ਵੀ ਪਰੋਸਿਆ ਖਾਣਾ
ਡੀ.ਐੱਸ.ਪੀ. ਦਵਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਖੇੜੀ ਨੌਧ ਸਿੰਘ ਦੇ ਐਸਐਚਓ ਹਰਵਿੰਦਰ ਸਿੰਘ ਦੀ ਟੀਮ ਨੇ ਘਟਨਾ ਦਾ ਪਤਾ ਲਗਾਇਆ। ਸਤਨਾਮ ਸਿੰਘ, ਦਵਿੰਦਰ ਸਿੰਘ ਗੋਲੂ ਅਤੇ ਮਲਕੀਤ ਸਿੰਘ ਕੀਤੂ ਵਾਸੀ ਫ਼ਿਰੋਜ਼ਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ ‘ਚੋਂ ਤੇਜ਼ਧਾਰ ਹਥਿਆਰ, 6 ਲੱਖ ਰੁਪਏ ਅਤੇ ਲੁੱਟੀ ਗਈ ਰਕਮ ਨਾਲ ਖਰੀਦਿਆ ਇਕ ਆਈਫੋਨ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।