ਗੁਰਦਾਸਪੁਰ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਐਤਵਾਰ ਨੂੰ ਲੁਧਿਆਣਾ ਪਹੁੰਚੇ। ਬਾਜਵਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਜਵਾਬ ਦੇਣ ਲਈ ਅੱਜ ਆਪਣੇ ਵਾਅਦੇ ਮੁਤਾਬਕ ਲੁਧਿਆਣਾ ਵਿਚ ਡੇਰਾ ਲਾ ਲਿਆ ਹੈ। ਉਨ੍ਹਾਂ ਨੇ ਲੁਧਿਆਣਾ ‘ਚ ਆਪਣੇ ਦੋਸਤ ਦੀ ਕੋਠੀ ਲੈ ਲਈ ਹੈ। ਉਹ ਲੋਕ ਸਭਾ ਚੋਣਾਂ ਦੌਰਾਨ ਇੱਥੇ ਹੀ ਰਹਿਣਗੇ। ਪੂਰੇ ਪੰਜਾਬ ਦੀ ਮੁਹਿੰਮ ਲੁਧਿਆਣਾ ਤੋਂ ਹੀ ਚਲਾਈ ਜਾਵੇਗੀ। ਜਿਸ ਵੀ ਉਮੀਦਵਾਰ ਨੇ ਨਾਮਜ਼ਦਗੀ ਜਾਂ ਪ੍ਰਚਾਰ ਕਰਨਾ ਹੈ, ਉਹ ਇੱਥੋਂ ਜਾ ਕੇ ਸ਼ਾਮ ਤੱਕ ਵਾਪਸ ਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਆਪਣੇ ਛੋਟੇ ਭਰਾ ਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਡਟ ਕੇ ਲੜਾਈ ਲੜਾਂਗਾ। ਲੁਧਿਆਣਾ ਕਾਂਗਰਸ ਦਾ ਗੜ੍ਹ ਰਿਹਾ ਹੈ ਤੇ ਇਥੇ ਦੀ ਜਨਤਾ ਇਸ ਵਾਰ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਭੇਜੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਕਾਂਗਰਸ ਛੱਡ ਕੇ ਹੋਰ ਪਾਰਟੀਆਂ ਵਿਚ ਸ਼ਾਮਲ ਹੋਏ ਹਨ ਅਤੇ ਵਿਜੀਲੈਂਸ ਦੇ ਕੇਸਾਂ ਵਿਚ ਫਸੇ ਹੋਏ ਹਨ। ਕੁਝ ਆਗੂ ਅਜਿਹੇ ਵੀ ਹਨ, ਜਿਨ੍ਹਾਂ ਨੇ ਨੀਲੇ ਨੋਟਾਂ ਦੇ ਚੱਕਰ ਵਿੱਚ ਪਾਰਟੀ ਛੱਡ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਜੇਕਰ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਕਰੀਏ ਤਾਂ ਬਿੱਟੂ ਦੀ ਕੋਈ ਪਛਾਣ ਨਹੀਂ ਹੈ।
ਉਨ੍ਹਾਂ ਕਿਹਾਕਿ ਸਿਰਫ਼ ਲੋਕ ਉਸ ਨੂੰ ਸਵ. ਬੇਅੰਤ ਸਿੰਘ ਕਰਕੇ ਜਾਣਦੇ ਹਨ। ਬਿੱਟੂ ਨੇ ਸਭ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਸੀ। ਉਸ ਨੇ 5 ਸਾਲਾਂ ਵਿੱਚ ਉੱਥੇ ਕਿਸੇ ਦੇ ਫੋਨ ਦਾ ਜਵਾਬ ਨਹੀਂ ਦਿੱਤਾ। ਉਸ ਨੂੰ ਪਤਾ ਸੀ ਕਿ ਉਹ ਚੋਣ ਹਾਰ ਜਾਵੇਗਾ, ਇਸ ਲਈ ਉਸ ਨੇ ਲੁਧਿਆਣਾ ਨੂੰ ਚੁਣਿਆ। ਪਰ ਹੁਣ ਪਿਛਲੇ 10 ਸਾਲਾਂ ਤੋਂ ਇੱਥੇ ਵੀ ਇਹੀ ਸਥਿਤੀ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਬਿੱਟੂ ਲੋਕਾਂ ਅਤੇ ਵਰਕਰਾਂ ਦੇ ਫੋਨ ਨਹੀਂ ਚੁੱਕਦਾ, ਇਸ ਕਰਕੇ ਇਸ ਵਾਰ ਉਸ ਨੇ ਪਾਰਟੀ ਹੀ ਬਦਲ ਲਈ। ਪਾਰਟੀ ਨੇ ਬੇਅੰਤ ਸਿੰਘ ਦੇ ਪਰਿਵਾਰ ਨੂੰ ਬਹੁਤ ਸਤਿਕਾਰ ਦਿੱਤਾ। ਪਾਰਟੀ ਨੇ ਬੇਅੰਤ ਸਿੰਘ ਦੀ ਪਤਨੀ ਜਸਵੰਤ ਕੌਰ ਨੂੰ ਵੀ ਚੋਣ ਲੜਵਾਈ। ਬਿੱਟੂ ਦੇ ਤਾਇਆ ਲੰਮਾ ਸਮਾਂ ਕੈਬਨਿਟ ਮੰਤਰੀ ਰਹੇ।
ਇਹ ਵੀ ਪੜ੍ਹੋ : ਦੋਸਤ ਤੋਂ ਵਿਰੋਧੀ ਬਣੇ ਵੜਿੰਗ ਤੇ ਬਿੱਟੂ ਨੇ ਇੱਕ-ਦੂਜੇ ਨੂੰ ਪਾਈ ਜੱਫੀ, ਵੀਡੀਓ ਹੋ ਰਹੀ ਵਾਇਰਲ
ਬਾਜਵਾ ਨੇ ਕਿਹਾ ਕਿ ਫਿਰ ਤਾਏ ਦੇ ਭਰਾ ਚਾਚਾ ਜੀ ਦਾ ਭਰਾ ਗੁਰਕੀਰਤ ਸਿੰਘ ਕੋਟਲੀ ਵੀ ਮੰਤਰੀ ਸੀ। ਬਿੱਟੂ ਦੇ ਭਰਾ ਨੂੰ ਵੀ ਕਾਂਗਰਸ ਸਰਕਾਰ ਵੇਲੇ ਡੀਐਸਪੀ ਬਣਾਇਆ ਗਿਆ ਸੀ। ਪਰ ਫਿਰ ਵੀ ਜੇ ਬਿੱਟੂ ਜਾਂ ਉਸਦਾ ਪਰਿਵਾਰ ਕਾਂਗਰਸ ਤੋਂ ਖੁਸ਼ ਨਹੀਂ ਹੈ ਤਾਂ ਮੇਰਾ ਮੰਨਣਾ ਹੈ ਕਿ ਕੋਈ ਵੀ ਪਰਿਵਾਰ ਨੂੰ ਖੁਸ਼ ਨਹੀਂ ਕਰ ਸਕਦਾ। ਬਿੱਟੂ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਜਪਾ ‘ਚ ਸ਼ਾਮਲ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: