ਟਮਾਟਰ ਇੱਕ ਸਸਤੀ ਅਤੇ ਆਸਾਨੀ ਨਾਲ ਮਿਲਣ ਵਾਲੀ ਸਬਜ਼ੀ ਹੈ, ਜੋ ਨਾ ਸਿਰਫ਼ ਸਵਾਦਿਸ਼ਟ ਹੁੰਦੀ ਹੈ ਸਗੋਂ ਕਈ ਸਿਹਤ ਲਾਭ ਵੀ ਦਿੰਦੀ ਹੈ। ਇਸ ਵਿੱਚ ਐਂਟੀਆਕਸੀਡੈਂਟ ਅਤੇ ਕੀਟਾਣੂਨਾਸ਼ਕ ਤੱਤ ਪਾਏ ਜਾਂਦੇ ਹਨ। ਇੱਕ ਤਾਜ਼ਾ ਖੋਜ ਵਿੱਚ ਵਿਗਿਆਨੀਆਂ ਨੇ heFE ਕਿ ਟਮਾਟਰ ਦਾ ਰਸ ਟਾਈਫਾਈਡ ਬੁਖਾਰ ਦਾ ਕਾਰਨ ਬਣਨ ਵਾਲੇ ਬੈਕਟੀਰੀਆ (ਸਾਲਮੋਨੇਲਾ ਟਾਈਫੀ) ਨੂੰ ਖਤਮ ਕਰ ਸਕਦਾ ਹੈ। ਇਹ ਬੈਕਟੀਰੀਆ ਸਾਡੀ ਪਾਚਨ ਅਤੇ ਪਿਸ਼ਾਬ ਨਲੀ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਟਮਾਟਰ ਆਪਣੇ ਐਂਟੀਆਕਸੀਡੈਂਟ ਅਤੇ ਐਂਟੀ-ਮਾਈਕ੍ਰੋਬਾਇਲ ਗੁਣਾਂ ਦੇ ਕਾਰਨ ਬਹੁਤ ਸਾਰੇ ਸਿਹਤ ਲਾਭ ਪ੍ਰਦਾਨ ਕਰਦਾ ਹੈ। ਇੱਕ ਤਾਜ਼ਾ ਸਟੱਡੀ ਵਿੱਚ ਵਿਗਿਆਨੀਆਂ ਨੇ ਡੂੰਘਾਈ ਵਿੱਚ ਟਮਾਟਰ ਦੇ ਜੂਸ ਦੇ ਸਿਹਤ ਲਾਭਾਂ ਦੀ ਜਾਂਚ ਕੀਤੀ ਹੈ। ਇਹ ਸਾਲਮੋਨੇਲਾ ਟਾਈਫੀ ਅਤੇ ਹਾਨੀਕਾਰਕ ਬੈਕਟੀਰੀਆ ਨਾਲ ਲੜ ਸਕਦਾ ਹੈ ਜੋ ਪਾਚਨ ਅਤੇ ਪਿਸ਼ਾਬ ਨਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਖੋਜ ਮਾਈਕ੍ਰੋਬਾਇਓਲੋਜੀ ਸਪੈਕਟ੍ਰਮ, ਅਮਰੀਕਨ ਸੁਸਾਇਟੀ ਫਾਰ ਮਾਈਕ੍ਰੋਬਾਇਓਲੋਜੀ ਦੇ ਜਰਨਲ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ।

ਖੋਜੀਆਂ ਨੇ ਖੁਲਾਸਾ ਕੀਤਾ ਹੈ ਕਿ ਟਮਾਟਰ ਦਾ ਜੂਸ ਬੈਕਟੀਰੀਆ ਸਾਲਮੋਨੇਲਾ ਟਾਈਫੀ ਨੂੰ ਮਾਰ ਸਕਦਾ ਹੈ, ਜੋ ਕਿ ਟਾਈਫਾਈਡ ਬੁਖਾਰ ਲਈ ਜ਼ਿੰਮੇਵਾਰ ਇੱਕ ਗੰਭੀਰ ਹਿਊਮਨ ਸਪੈਸਿਫਿਕ ਪੈਥੋਜਨ ਹੈ। ਕਾਰਨੇਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਅਤੇ ਇਮਿਊਨੋਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਅਧਿਐਨ ਦੇ ਮੁੱਖ ਜਾਂਚਕਰਤਾ ਡਾ. ਜੇਓਂਗਮਿਨ ਸੌਂਗ ਨੇ ਕਿਹਾ ਕਿ ਇੰਟੇਸਟਾਈਨਲ ਪੈਥੋਜੇਨ ਦੇ ਖਿਲਾਫ ਟਮਾਟਰ ਅਤੇ ਉਸ ਦੇ ਰਸ ਦੇ ਐਂਟੀਬੈਕਟੀਰੀਅਲ ਗੁਣਾਂ ਨੂੰ ਤੈਅ ਕਰਨਾ ਸੀ, ਜਿਸ ਵਿੱਚ ਸਾਲਮੋਨੇਲਾ ਟਾਈਫੀ ਵੀ ਸ਼ਾਮਲ ਹੈ ਅਤੇ ਇਸ ਦੇ ਗੁਣਾਂ ਕਾਰਨ ਅਸਰਦਾਰ ਬਣਾਉਂਦੇ ਹਨ।
ਸ਼ੁਰੂਆਤੀ ਪ੍ਰਯੋਗਾਂ ਵਿੱਚ, ਸਾਲਮੋਨੇਲਾ ਟਾਈਫੀ ‘ਤੇ ਟਮਾਟਰ ਦੇ ਜੂਸ ਦੇ ਐਂਟੀਬੈਕਟੀਰੀਅਲ ਪ੍ਰਭਾਵ ਦੀ ਪੁਸ਼ਟੀ ਕੀਤੀ ਗਈ ਸੀ। ਅੱਗੇ, ਖੋਜ ਟੀਮ ਨੇ ਪ੍ਰਕਿਰਿਆ ਵਿੱਚ ਸ਼ਾਮਲ ਐਂਟੀਮਾਈਕਰੋਬਾਇਲ ਪੇਪਟਾਇਡਾਂ ਦੀ ਪਛਾਣ ਕਰਨ ਲਈ ਟਮਾਟਰ ਦੇ ਜੀਨੋਮ ਵਿੱਚ ਡੂੰਘਾਈ ਨਾਲ ਖੋਜ ਕੀਤੀ ਅਤੇ ਪਾਇਆ ਕਿ ਇਹ ਪੇਪਟਾਇਡ, ਛੋਟੇ ਪ੍ਰੋਟੀਨ, ਬੈਕਟੀਰੀਆ ਦੀ ਝਿੱਲੀ ਨੂੰ ਰੋਕਦੇ ਹਨ, ਜੋ ਕਿ ਜਰਾਸੀਮ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ : ਘੰਟਿਆਂ ਤੱਕ Laptop ਦਾ ਇਸਤੇਮਾਲ ਕਰਨ ‘ਤੇ ਹੋ ਸਕਦੇ ਨੇ ਨੁਕਸਾਨ, ਬਚਣ ਲਈ ਅਪਣਾਓ ਇਹ ਟਿਪਸ
ਟਮਾਟਰ ਦਾ ਜੂਸ ਸਾਲਮੋਨੇਲਾ ਟਾਈਫੀ, ਇਸਦੇ ਹਾਈਪਰਵਾਇਰਲੈਂਟ ਰੂਪਾਂ ਅਤੇ ਬੈਕਟੀਰੀਆ ਨੂੰ ਖਤਮ ਕਰਦਾ ਹੈ ਜੋ ਪਾਚਨ ਅਤੇ ਪਿਸ਼ਾਬ ਨਲੀ ਦੀ ਸਿਹਤ ਨੂੰ ਪ੍ਰਭਾਵਤ ਕਰਦੇ ਹਨ। ਜਨਤਕ ਜਾਗਰੂਕਤਾ, ਖਾਸ ਕਰਕੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ, ਉਹਨਾਂ ਦੇ ਕੁਦਰਤੀ ਐਂਟੀਬੈਕਟੀਰੀਅਲ ਲਾਭਾਂ ਕਾਰਨ ਟਮਾਟਰ ਅਤੇ ਹੋਰ ਫਲਾਂ ਦੇ ਨਾਲ-ਨਾਲ ਸਬਜ਼ੀਆਂ ਦੀ ਖਪਤ ਵਿੱਚ ਵਾਧਾ ਹੋਵੇਗਾ।
(ਇਹ ਲੇਖ ਤੁਹਾਡੀ ਆਮ ਜਾਣਕਾਰੀ ਲਈ ਹੈ। ਇਸ ‘ਤੇ ਅਮਲ ਕਰਨ ਤੋਂ ਪਹਿਲਾਂ ਆਪਣਏ ਡਾਕਟਰ ਜਾਂ ਹੈਲਥ ਮਾਹਰ ਦੀ ਸਲਾਹ ਜ਼ਰੂਰ ਲਓ)
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























