ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਵੀਰਵਾਰ ਨੂੰ ਭਿਆਨਕ ਐਵਲਾਂਜ ਆਇਆ। ਇਹ ਬਰਫ਼ਬਾਰੀ ਗੁਲਮਰਗ ਦੇ ਬੈਕ ਕੰਟਰੀ ਇਲਾਕੇ ਵਿੱਚ ਵਾਪਰੀ। ਇਸ ਹਾਦਸੇ ‘ਚ ਇਕ ਵਿਦੇਸ਼ੀ ਦੀ ਮੌਤ ਹੋ ਗਈ, ਜਦਕਿ ਦੂਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਰਾਹਤ ਅਤੇ ਬਚਾਅ ਟੀਮ ਵੱਲੋਂ ਦੱਸਿਆ ਗਿਆ ਕਿ ਤਿੰਨ ਵਿਦੇਸ਼ੀ ਇਕੱਠੇ ਬਾਹਰ ਗਏ ਸਨ। ਉਸ ਦੇ ਤੀਜੇ ਸਾਥੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਦੱਸ ਦਈਏ ਕਿ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਚੌਥੇ ਦਿਨ ਵੀ ਬੰਦ ਹੈ, ਰਾਮਬਨ-ਬਨਿਹਾਲ ਸੈਕਟਰ ‘ਚ ਕਈ ਥਾਵਾਂ ‘ਤੇ ਪਹਾੜੀ ਦਰਾਰਾਂ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਆਵਾਜਾਈ ਬਹਾਲੀ ਦਾ ਕੰਮ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਗੁਲਮਰਗ ਵਿੱਚ ਸਰਦੀਆਂ ਦੀਆਂ ਖੇਡਾਂ ਦਾ ਦੂਜਾ ਦਿਨ ਹੈ। ਇਸ ਦੌਰਾਨ ਗੁਲਮਰਗ ਵਿੱਚ ਵੱਖ-ਵੱਖ ਮੁਕਾਬਲੇ ਚੱਲ ਰਹੇ ਹਨ। ਦੇਸ਼ ਭਰ ਤੋਂ ਖਿਡਾਰੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਸੈਲਾਨੀ ਵੀ ਇੱਥੇ ਪੁੱਜੇ ਹੋਏ ਹਨ। ਇਸ ਦੌਰਾਨ ਬਰਫ ਖਿਸਕਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਾਰਾਮੂਲਾ ਪੁਲਿਸ, 18RR, HAWS ਅਤੇ ਸਥਾਨਕ ਲੋਕਾਂ ਦੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਬਰਫੀਲੇ ਤੂਫਾਨ ਕਾਰਨ ਤਿੰਨ ਸੈਲਾਨੀ ਲਾਪਤਾ ਹੋ ਗਏ ਸਨ। ਹਾਲਾਂਕਿ ਇਨ੍ਹਾਂ ਵਿੱਚੋਂ ਸਿਰਫ਼ ਇੱਕ ਸੈਲਾਨੀਆਂ ਦਾ ਪਤਾ ਲੱਗਾ ਹੈ। ਸੈਲਾਨੀ ਜ਼ਖਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸੁਰੱਖਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ‘ਚ ਲਏ ਗਏ ਵੱਡੇ ਫੈਸਲੇ, CM ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ 10 ਜ਼ਿਲ੍ਹਿਆਂ ਲਈ ਤਾਜ਼ਾ ਬਰਫੀਲੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਸੀ। ਜੰਮੂ-ਕਸ਼ਮੀਰ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਜੇਕੇਡੀਐੱਮਏ) ਨੇ ਇਕ ਐਡਵਾਈਜ਼ਰੀ ‘ਚ ਕਿਹਾ ਸੀ ਕਿ ਅਗਲੇ 24 ਘੰਟਿਆਂ ‘ਚ ਅਨੰਤਨਾਗ ਅਤੇ ਕੁਲਗਾਮ ਜ਼ਿਲਿਆਂ ‘ਚ 2000 ਮੀਟਰ ਤੋਂ ਘੱਟ ਖਤਰੇ ਦੇ ਪੱਧਰ ‘ਤੇ ਬਰਫ ਖਿਸਕਣ ਦੀ ਸੰਭਾਵਨਾ ਹੈ। ਐਡਵਾਈਜ਼ਰੀ ‘ਚ ਅੱਗੇ ਕਿਹਾ ਗਿਆ ਹੈ ਕਿ ਅਗਲੇ 24 ਘੰਟਿਆਂ ‘ਚ ਡੋਡਾ, ਕਿਸ਼ਤਵਾੜ, ਪੁੰਛ, ਰਾਮਬਨ, ਕੁਪਵਾੜਾ ਅਤੇ ਗੰਦਰਬਲ ਜ਼ਿਲਿਆਂ ‘ਚ 2000 ਮੀਟਰ ਤੋਂ ਜ਼ਿਆਦਾ ਦੀ ਉਚਾਈ ‘ਤੇ ਬਰਫ ਖਿਸਕਣ ਦੀ ਸੰਭਾਵਨਾ ਹੈ।