ਤਪਾ ਮੰਡੀ : ਬਿਜਲੀ ਵਿਭਾਗ ਵੱਲੋਂ ਲਾਪ੍ਰਵਾਹੀ ਦੇ ਮਾਮਲੇ ਨਿਤ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸ਼ਹਿਣਾ ਤੋਂ ਸਾਹਮਣੇ ਆਇਆ ਹੈ ਜਿਥੇ ਬਿਜਲੀ ਵਿਭਾਗ ਵੱਲੋਂ ਇਕ ਖਿਡੋਣੇ ਵੇਚਣ ਵਾਲੇ ਨੂੰ 21810 ਰੁਪਏ ਦਾ ਬਿੱਲ ਭੇਜਿਆ ਗਿਆ ਹੈ।
ਖਿਡੋਣੇ ਵੇਚਣ ਵਾਲੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦਾ ਇੰਨਾ ਬਿਲ ਨਹੀਂ ਆ ਸਕਦਾ ਕਿਉਂਕਿ ਉਸ ਦੀ ਦੁਕਾਨ ਵਿਚ ਸਿਰਫ 2 ਬੱਲਬ ਤੇ ਇਕ ਪੱਖਾ ਹੀ ਚੱਲਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਗਰੀਬ ਹੋਣ ਕਾਰਨ ਇੰਨ੍ਹਾਂ ਬਿੱਲ ਨਹੀਂ ਭਰ ਸਕਦੇ। ਪ੍ਰਸ਼ਾਸਨ ਤੋਂ ਮੰਗ ਕਰਦਿਆਂ ਉਸ ਨੇ ਕਿਹਾ ਕਿ ਉਸ ਦਾ ਬਿੱਲ ਮੁਆਫ਼ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: