ਜਦੋਂ ਸਰਦੀਆਂ ਵਿੱਚ ਮੌਸਮੀ ਖਾਣੇ ਦੀ ਗਿਣਤੀ ਕੀਤੀ ਜਾਂਦੀ ਹੈ, ਤਾਂ ਲੋਕ ਅਕਸਰ ਸ਼ਲਗਮ ਬਾਰੇ ਗੱਲ ਕਰਨਾ ਭੁੱਲ ਜਾਂਦੇ ਹਨ। ਚਿੱਟੇ ਅਤੇ ਜਾਮਨੀ ਰੰਗ ਦੀ ਇਹ ਖੂਬਸੂਰਤ ਸਬਜ਼ੀ ਅਕਸਰ ਬਾਜ਼ਾਰ ‘ਚ ਦੇਖਣ ਨੂੰ ਮਿਲਦੀ ਹੈ। ਪਰ ਬਹੁਤ ਘੱਟ ਲੋਕ ਇਸ ਨੂੰ ਖਰੀਦਦੇ ਹਨ। ਸ਼ਲਗਮ ਵਿੱਚ ਉਹ ਸਾਰੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤਮੰਦ ਰਹਿਣ ਲਈ ਜ਼ਰੂਰੀ ਹੁੰਦੇ ਹਨ। ਇਸ ਵਿਚ ਮੈਗਨੀਸ਼ੀਅਮ, ਫਾਸਫੋਰਸ, ਫੋਲੇਟ, ਕੈਲਸ਼ੀਅਮ, ਵਿਟਾਮਿਨ ਸੀ, ਪੋਟਾਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇੰਨੇ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਦੇ ਨਾਲ, ਸਰਦੀਆਂ ਵਿੱਚ ਸ਼ਲਗਮ ਖਾਣ ਦੇ ਇਹ 5 ਫਾਇਦੇ ਜ਼ਰੂਰ ਜਾਣ ਲਓ।
ਅੰਤੜੀਆਂ ਦੀਆਂ ਸਮੱਸਿਆਵਾਂ ਨੂੰ ਠੀਕ ਕਰਦਾ
ਫਾਈਬਰ ਨਾਲ ਭਰਪੂਰ ਹੋਣ ਕਾਰਨ ਸ਼ਲਗਮ ਪਾਚਨ ਕਿਰਿਆ ਲਈ ਚੰਗਾ ਹੁੰਦਾ ਹੈ। ਇਸ ਵਿੱਚ ਮੌਜੂਦ ਤੱਤ ਕੋਲਨ ਵਿੱਚ ਸੋਜ ਅਤੇ ਦਬਾਅ ਨੂੰ ਘੱਟ ਕਰਦੇ ਹਨ। ਉੱਚ ਫਾਈਬਰ ਭੋਜਨ ਖਾਸ ਤੌਰ ‘ਤੇ ਅੰਤੜੀਆਂ ਦੀਆਂ ਦੀਵਾਰਾਂ ‘ਤੇ ਬਣੇ ਪਾਊਚਾਂ ਵਿੱਚ ਸੋਜਸ਼ ਲਈ ਚੰਗਾ ਹੁੰਦਾ ਹੈ। ਇਸ ਲਈ ਸਰਦੀਆਂ ਵਿੱਚ ਸ਼ਲਗਮ ਨੂੰ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ
2013 ਵਿੱਚ ਬ੍ਰਿਟਿਸ਼ ਜਰਨਲ ਆਫ਼ ਕਲੀਨਿਕਲ ਫਾਰਮਾਕੋਲੋਜੀ ਵਿੱਚ ਇੱਕ ਅਧਿਐਨ ਮੁਤਾਬਕ ਸ਼ਲਗਮ ਵਿੱਚ ਡਾਇਟ੍ਰਰੀ ਨਾਈਟ੍ਰੇਟ ਹੁੰਦਾ ਹੈ। ਜੋ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਪੋਟਾਸ਼ੀਅਮ ਦੀ ਭਰਪੂਰ ਮਾਤਰਾ ਸਰੀਰ ਵਿੱਚੋਂ ਸੋਡੀਅਮ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ, ਜਿਸ ਨਾਲ ਧਮਨੀਆਂ ਨੂੰ ਆਰਾਮ ਮਿਲਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਘੱਟ ਜਾਂਦੀ ਹੈ। ਇਸ ਲਈ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀ ਸਰਦੀਆਂ ਦੀ ਖੁਰਾਕ ‘ਚ ਸ਼ਲਗਮ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਗਲੂਕੋਜ਼ ਦਾ ਪੱਧਰ ਸਹੀ ਰੱਖਦਾ ਹੈ
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੀ ਰਿਪੋਰਟ ਮੁਤਾਬਕ ਸਲਗਮ ਦੇ ਐਬਸਟਰੈਕਟ ਵਿੱਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ, ਜੋ ਗਲੂਕੋਜ਼ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਉਪ ਰਾਸ਼ਟਰਪਤੀ ਧਨਖੜ ਦਾ ਵੱਡਾ ਬਿਆਨ- ‘ਪੰਜਾਬ ਯੂਨੀਵਰਸਿਟੀ ‘ਚ ਹਰਿਆਣਾ ਦੀ ਵੀ ਹਿੱਸੇਦਾਰੀ’
ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ
ਸਰਦੀਆਂ ‘ਚ ਜੇ ਤੁਸੀਂ ਆਪਣੀ ਡਾਈਟ ‘ਚ ਸ਼ਲਗਮ ਨੂੰ ਸ਼ਾਮਲ ਕਰਦੇ ਹੋ ਤਾਂ ਇਹ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਇਸ ਵਿੱਚ ਉੱਚ ਫਾਈਬਰ ਅਤੇ ਘੱਟ ਕੈਲੋਰੀ ਹੁੰਦੀ ਹੈ। ਜੋ ਤੁਹਾਡੀ ਭਾਰ ਘਟਾਉਣ ਵਾਲੀ ਖੁਰਾਕ ਲਈ ਬਿਲਕੁਲ ਸਹੀ ਹੈ। ਇਸ ਤੋਂ ਇਲਾਵਾ ਕਬਜ਼ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।
ਇਮਿਊਨਿਟੀ ਅਤੇ ਖੂਨ ਵਧਾਉਣ ਵਿੱਚ ਮਦਦ ਕਰਦਾ ਹੈ
ਸ਼ਲਗਮ ਵੀ ਆਇਰਨ ਦਾ ਭਰਪੂਰ ਸਰੋਤ ਹੈ। ਇਸ ਵਿਚ ਐਂਟੀ-ਆਕਸੀਡੈਂਟ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਵੀ ਹੁੰਦੇ ਹਨ। ਜਿਸ ਨਾਲ ਇਮਿਊਨਿਟੀ ਠੀਕ ਰਹਿੰਦੀ ਹੈ। ਇਸ ਲਈ ਸਰਦੀਆਂ ਵਿੱਚ ਸ਼ਲਗਮ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਸ਼ਲਗਮ ਖਾਣ ਦੇ ਤਰੀਕੇ
ਸ਼ਲਗਮ ਨੂੰ ਡਾਇਟ ਵਿੱਚ ਸ਼ਾਮਲ ਕਰਨ ਲਈ ਅਚਾਰ ਜਾਂ ਫਿਰ ਸਬਜ਼ੀ ਦਾ ਬਦਲ ਹੈ। ਤੁਸੀਂ ਚਾਹੋ ਤਾਂ ਆਲੂ ਦੀ ਬਜਾਏ ਲ਼ਗਮ ਨੂੰ ਉਬਾਲ ਕੇ ਇਸਤੇਮਾਲ ਕਰੋ ਜਾਂ ਫਿਰ ਸੂਪ ਬਣਾ ਕੇ ਪੀਓ।
ਵੀਡੀਓ ਲਈ ਕਲਿੱਕ ਕਰੋ : –