70 ਦੇ ਦਹਾਕੇ ‘ਚ ਰਿਲੀਜ਼ ਹੋਈ ਜੁੜਵਾ ਭੈਣਾਂ ‘ਤੇ ਆਧਾਰਿਤ ਫਿਲਮ ‘ਸੀਤਾ ਔਰ ਗੀਤਾ’ ਤੁਸੀਂ ਜ਼ਰੂਰ ਦੇਖੀ ਹੋਵੇਗੀ। ਪਰ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸਲ ਜ਼ਿੰਦਗੀ ‘ਚ ਵੀ ਅਜਿਹਾ ਕੁਝ ਹੋ ਸਕਦਾ ਹੈ। ਜਾਰਜੀਆ ਦੀ ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਕਹਾਣੀ ਵਾਇਰਲ ਹੋਈ ਹੈ। ਜਿੱਥੇ ਦੋ ਜੌੜੀਆਂ ਭੈਣਾਂ ਪੈਦਾ ਹੁੰਦੇ ਹੀ ਵੱਖ ਹੋ ਗਈਆਂ ਸਨ ਪਰ 19 ਸਾਲ ਬਾਅਦ ਇੱਕ ਵਾਇਰਲ ਵੀਡੀਓ ਨੇ ਉਨ੍ਹਾਂ ਨੂੰ ਦੁਬਾਰਾ ਮਿਲਾਇਆ।
ਐਮੀ ਖਵੀਤੀਆ ਅਤੇ ਅਨੋ ਸਰਤਾਨੀ ਨੂੰ ਪੈਦਾ ਹੁੰਦਿਆਂ ਹੀ ਉਨ੍ਹਾਂ ਦੀ ਮਾਂ ਤੋਂ ਖੋਹ ਕੇ ਵੱਖ-ਵੱਖ ਪਰਿਵਾਰਾਂ ਨੂੰ ਵੇਚ ਦਿੱਤਾ ਗਿਆ। ਦੋਵੇਂ ਜਾਰਜੀਆ ਵਿਚ ਕੁਝ ਮੀਲ ਦੀ ਦੂਰੀ ‘ਤੇ ਰਹਿ ਰਹੀਆਂ ਸਨ, ਪਰ ਇਸ ਗੱਲ ਤੋਂ ਅਣਜਾਣ ਸਨ ਕਿ ਉਹ ਜੌੜੀਆਂ ਭੈਣਾਂ ਹਨ। ਪਰ ਇੱਕ ਟੇਲੈਂਟ ਸ਼ੋਅ ਅਤੇ ਟਿੱਕਟੌਕ ਵੀਡੀਓ ਨੇ ਖੁਲਾਸਾ ਕੀਤਾ ਕਿ ਐਮੀ ਅਤੇ ਅਨੋ ਜੌੜੀਆਂ ਭੈਣਾਂ ਸਨ, ਅਤੇ ਕਿਤੇ ਵੱਖ ਹੋ ਗਈਆਂ ਸਨ। ਆਖਿਰਕਾਰ 19 ਸਾਲ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਲੱਭ ਲਿਆ।
ਰਿਪੋਰਟ ਮੁਤਾਬਕ ਜਾਰਜੀਆ ਵਿੱਚ ਹਸਪਤਾਲਾਂ ਤੋਂ ਬੱਚੇ ਚੋਰੀ ਕਰਨ ਅਤੇ ਵੇਚਣ ਦੀਆਂ ਘਟਨਾਵਾਂ ਆਮ ਹਨ ਅਤੇ ਹੁਣ ਤੱਕ ਇਸ ‘ਤੇ ਕਾਬੂ ਨਹੀਂ ਪਾਇਆ ਗਿਆ ਹੈ। ਜਦੋਂ ਐਮੀ 11 ਸਾਲ ਦੀ ਸੀ ਤਾਂ ਉਸ ਨੇ ਆਪਣੇ ਮਨਪਸੰਦ ਟੀਵੀ ਸ਼ੋਅ ‘ਜਾਰਜੀਆਜ਼ ਗੌਟ ਟੇਲੇਂਟ’ ‘ਚ ਇਕ ਲੜਕੀ ਨੂੰ ਦੇਖਿਆ ਜੋ ਬਿਲਕੁਲ ਉਸ ਵਰਗੀ ਦਿਸਦੀ ਸੀ। ਪਰ ਐਮੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਆਪਣੀ ਲੰਬੇ ਸਮੇਂ ਤੋਂ ਗੁੰਮ ਹੋਈ ਭੈਣ ਐਨੋ ਨੂੰ ਦੇਖ ਰਹੀ ਸੀ। ਉਸੇ ਸਮੇਂ, ਐਨੋ ਨੂੰ TikTok ‘ਤੇ ਇੱਕ ਵੀਡੀਓ ਮਿਲਿਆ ਜਿਸ ਵਿੱਚ ਲੜਕੀ ਦਾ ਚਿਹਰਾ ਬਿਲਕੁਲ ਉਸ ਵਰਗਾ ਸੀ। ਇਹ ਕੋਈ ਹੋਰ ਨਹੀਂ ਸਗੋਂ ਉਸਦੀ ਜੌੜੀ ਭੈਣ ਐਮੀ ਸੀ। ਦੋਵੇਂ ਭੈਣਾਂ ਇਸ ਨੂੰ ਮਹਿਜ਼ ਇਤਫ਼ਾਕ ਸਮਝਦੀਆਂ ਸਨ।
ਇਹ ਵੀ ਪੜ੍ਹੋ : ਏਅਰਪੋਰਟ ‘ਤੇ ਲੈਂਡ ਕਰਦੇ ਹੀ ਮਧੂਮੱਖੀਆਂ ਨੇ ਫਲਾਈਟ ‘ਤੇ ਬੋਲਿਆ ‘ਹਮਲਾ’, ਯਾਤਰੀਆਂ ਦੇ ਛੁੱਟੇ ਪਸੀਨੇ
ਰਿਪੋਰਟ ਮੁਤਾਬਕ, ਫਿਰ ਇੱਕ ਦਿਨ TikTok ‘ਤੇ ਇੱਕ ਹੋਰ ਵੀਡੀਓ ਸਾਹਮਣੇ ਆਇਆ, ਜਿਸ ਨੇ ਉਨ੍ਹਾਂ ਨੂੰ ਇਸ਼ਾਰਾ ਦਿੱਤਾ ਹੈ ਕਿ ਦੋਵਾਂ ਵਿਚਕਾਰ ਕੁਝ ਕੁਨੈਕਸ਼ਨ ਹੈ। ਬਾਅਦ ਵਿਚ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਦੀ ਮਾਂ ਅਜਾ ਸ਼ੋਨੀ 2002 ਵਿਚ ਉਨ੍ਹਾਂ ਨੂੰ ਜਨਮ ਦੇਣ ਤੋਂ ਬਾਅਦ ਕੋਮਾ ਵਿਚ ਚਲੀ ਗਈ ਸੀ ਅਤੇ ਉਸ ਦੇ ਪਤੀ ਗੋਚਾ ਗਖਾਰੀਆ ਨੇ ਐਨੋ ਅਤੇ ਐਮੀ ਨੂੰ ਵੱਖ-ਵੱਖ ਪਰਿਵਾਰਾਂ ਨੂੰ ਵੇਚ ਦਿੱਤਾ ਸੀ।
ਪੁਨਰ-ਮਿਲਨ ਦੀ ਇਹ ਘਟਨਾ ਦੋ ਸਾਲ ਪਹਿਲਾਂ ਵਾਪਰੀ ਸੀ, ਜਦੋਂ ਦੋਵੇਂ ਭੈਣਾਂ 19 ਸਾਲ ਪਹਿਲਾਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਰਾਜਧਾਨੀ ਤਬਿਲਿਸੀ ਦੇ ਰੁਸਤਾਵੇਲੀ ਬ੍ਰਿਜ ‘ਤੇ ਇੱਕ ਦੂਜੇ ਨੂੰ ਮਿਲੀਆਂ ਸਨ।
ਵੀਡੀਓ ਲਈ ਕਲਿੱਕ ਕਰੋ –