ਨੰਗਲ ਡੈਮ ਦੇ ਸਤਲੁਜ ਦਰਿਆ ਵਿੱਚ ਦੋ ਨੌਜਵਾਨਾਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਦੋਵੇਂ ਮੁੰਡੇ ਦਰਿਆ ‘ਚ ਨਹਾਉਣ ਗਏ ਸਨ। ਦੋਵਾਂ ਦੀ ਦਰਿਆ ‘ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਇੱਕ ਮੁੰਡਾ ਹਰਸ਼ ਰਾਣਾ ਪਿੰਡ ਨੰਗਲ ਨਿੱਕੂ ਦੇ ਸਰਪੰਚ ਬਬਰੀਤ ਰਾਣਾ ਦਾ ਪੁੱਤਰ ਹੈ ਅਤੇ ਦੂਜਾ ਨੌਜਵਾਨ ਦੀਪਕ ਕੁਮਾਰ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿਚ ਬਿਜਲੀ ਦਾ ਕੱਟ ਲੱਗਿਆ ਹੋਇਆ ਸੀ, ਜਿਸ ਕਰਕੇ ਗਰਮੀ ਲੱਗਣ ਕਰਕੇ ਦੋਵੇਂ ਦਰਿਆ ਵਿਚ ਨਹਾਉਣ ਲਈ ਚਲੇ ਗਏ ਪਰ ਉਥੇ ਇਹ ਦਰਦਨਾਕ ਭਾਣਾ ਵਾਪਰ ਗਿਆ। ਹਾਦਸੇ ਤੋਂ ਬਾਅਦ ਬੀਬੀਐਮਬੀ ਦੇ ਗੋਤਾਖੋਰਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਦੋਵਾਂ ਦੀ ਉਮਰ 15-15 ਸਾਲ ਹੈ। ਗੋਤਾਖੋਰ ਕਮਲਪ੍ਰੀਤ ਸੈਣੀ ਅਤੇ ਬੀਬੀਐਮਬੀ ਦੇ ਗੋਤਾਖੋਰਾਂ ਨੇ ਡੁੱਬਣ ਵਾਲੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ : ਅਮੀਰ ਹੋਣ ਦੇ ਚੱਕਰ ‘ਚ ਮਾਂ ਤੇ 2 ਜਵਾਕੜੀਆਂ ਦੀ ਗਈ ਜਾ/ਨ, ਪਿਤਾ ਦੀ ਹਾਲਤ ਵੀ ਗੰਭੀਰ
ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਨੰਗਲ ਨਿੱਕੂ ਅਤੇ ਪੁਰਾਣੇ ਗੁਰਦੁਆਰਾ ਸਾਹਿਬ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨ 10ਵੀਂ ਪਾਸ ਕਰਕੇ 11ਵੀਂ ਜਮਾਤ ਦੀ ਪੜ੍ਹਾਈ ਕਰ ਰਹੇ ਸਨ। ਦੋਵਾਂ ਦੇ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -: