ਆਈਫੋਨ ਤੇ ਐੱਪਲ ਵਾਚ ਦੇ ਲਾਲਚ ਨੇ ਦੋ ਦੋਸਤਾਂ ਨੂੰ ਕਾਤਲ ਬਣਾ ਦਿੱਤਾ। ਨਾਭਾ ਦੇ ਅਜਨੌਦਾ ਕਲਾਂ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਦਾ ਆਈਫੋਨ ਅਤੇ ਐਪਲ ਵਾਚ ਕਰਕੇ ਉਸਦੇ ਦੋ ਦੋਸਤਾਂ ਨੇ ਕਤਲ ਕਰ ਦਿੱਤਾ। ਪੁਲਿਸ ਨੇ 10 ਦਿਨਾਂ ਬਾਅਦ ਉਸ ਦੇ ਦੋ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਗੁਰਜਿੰਦਰ ਸਿੰਘ 9 ਅਕਤੂਬਰ ਨੂੰ ਘਰੋਂ ਚਲਾ ਗਿਆ ਸੀ। ਇਸ ਤੋਂ ਬਾਅਦ 18 ਅਕਤੂਬਰ ਨੂੰ ਗੁਰਜਿੰਦਰ ਸਿੰਘ ਦੀ ਲਾਸ਼ ਮੈੱਸ ਨਹਿਰ ‘ਚੋਂ ਬਰਾਮਦ ਹੋਈ। ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੇ ਸੋਚਿਆ ਕਿ ਗੁਰਜਿੰਦਰ ਦੀ ਮੌਤ ਨਸ਼ੇ ਕਾਰਨ ਹੋਈ ਹੈ।
ਮਾਮਲਾ ਗੁਰਜਿੰਦਰ ਦੇ ਪਿਤਾ ਭੁਪਿੰਦਰ ਸਿੰਘ ਨਿਵਾਸੀ ਪਿੰਡ ਅਜਨੌਦਾ ਕਲਾਂ ਨਾਭਾ ਦੇ ਬਿਆਨ ਦਰਜ ਕਰਨ ਮਗਰੋਂ ਸਿਮਰਨਜੀਤ ਸਿੰਘ ਨਿਵਾਸੀ ਹੀਰਾ ਮਹਿਲ ਨਾਭਾ ਅਤੇ ਕਰਨ ਕੁਮਾਰ ਨਿਵਾਸੀ ਨਿਊ ਫ੍ਰੈਂਡਸ ਕਾਲੋਨੀ ਨਾਭਾ ‘ਤੇ ਦਰਜ ਹੋਇਆ ਹੈ।
ਇਸ ਸਬੰਧੀ ਅੱਜ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਵਿਅਕਤੀਆਂ ਨੇ ਮਿਲ ਕੇ ਨਸ਼ੇ ਦਾ ਸੇਵਨ ਕੀਤਾ ਸੀ, ਜਿਸ ਤੋਂ ਬਾਅਦ ਲਾਲਚ ਕਾਰਨ ਇਨ੍ਹਾਂ ਨੇ ਕਤਲ ਕਰ ਦਿੱਤਾ। ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਜਿੰਦਰ ਸਿੰਘ ਪਟਿਆਲਾ ਅਰਬਨ ਸਟੇਟ ਦੇ ਰਹਿਣ ਵਾਲੇ ਮਨਿੰਦਰ ਪਾਲ ਸਿੰਘ ਕੋਲ ਡਰਾਈਵਰੀ ਦਾ ਕੰਮ ਕਰਦਾ ਸੀ। 9 ਅਕਤੂਬਰ ਨੂੰ ਉਹ ਆਪਣੇ ਰੁਟੀਨ ਕੰਮ ਲਈ ਰਵਾਨਾ ਹੋ ਗਿਆ। ਗੁਰਜਿੰਦਰ ਸਿੰਘ ਨੇ ਘਰੋਂ ਕਿਹਾ ਸੀ ਕਿ ਉਹ ਕਸ਼ਮੀਰ ਜਾਵੇਗਾ ਅਤੇ ਜਾਂਦੇ ਸਮੇਂ ਗੁਰਜਿੰਦਰ ਆਪਣੇ ਨਾਲ ਆਈਫੋਨ 11 ਅਤੇ ਸਪੋਰਟਸ ਘੜੀ ਲੈ ਗਿਆ ਸੀ।
ਇਸ ਤੋਂ ਬਾਅਦ ਜਦੋਂ ਗੁਰਿੰਦਰ ਸਿੰਘ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਸੋਚਿਆ ਕਿ ਉਹ ਕਸ਼ਮੀਰ ਚਲਾ ਗਿਆ ਹੈ ਪਰ 18 ਅਕਤੂਬਰ ਨੂੰ ਉਸ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ। ਇਸ ਤੋਂ ਬਾਅਦ ਜਦੋਂ ਉਸ ਨੇ ਮਨਿੰਦਰ ਪਾਲ ਸਿੰਘ ਵਾਸੀ ਅਰਬਨ ਸਟੇਟ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ 15 ਅਕਤੂਬਰ ਨੂੰ ਸ਼ਾਮ ਨੂੰ ਡਿਊਟੀ ਤੋਂ ਘਰ ਜਾਂਦੇ ਸਮੇਂ ਗੁਰਜਿੰਦਰ ਸਿੰਘ ਉਨ੍ਹਾਂ ਤੋਂ 3000 ਰੁਪਏ ਲੈ ਕੇ ਨਿਕਲ ਗਿਆ ਸੀ।
ਪਰਿਵਾਰ ਨੂੰ ਲੱਗਾ ਕਿ ਗੁਰਜਿੰਦਰ ਸਿੰਘ ਦੀ ਮੌਤ ਨਸ਼ੇ ਕਾਰਨ ਹੋਈ ਹੈ, ਜਿਸ ਕਾਰਨ ਉਨ੍ਹਾਂ ਨੇ ਬਿਨਾਂ ਕੋਈ ਕਾਰਵਾਈ ਕੀਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਬਰਾਮਦ ਕਰ ਲਈ।
ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਗੁਰਜਿੰਦਰ ਸਿੰਘ ਨੂੰ ਸਿਮਰਨਜੀਤ ਸਿੰਘ ਨੇ 15 ਅਕਤੂਬਰ ਦੀ ਸ਼ਾਮ ਨੂੰ ਆਪਣੇ ਘਰ ਬੁਲਾਇਆ ਸੀ। ਇੱਥੇ ਘਰ ਵਿੱਚ ਹੀ ਇਨ੍ਹਾਂ ਦੋਸ਼ੀਆਂ ਨੇ ਆਈਫੋਨ ਮੋਬਾਈਲ, ਘੜੀ, ਬਾਈਕ ਦੇ ਲਾਲਚ ਵਿੱਚ ਗੁਰਜਿੰਦਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ।
ਇਹ ਵੀ ਪੜ੍ਹੋ : MP ਨਾਇਬ ਸਿੰਘ ਸੈਣੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਹਰਿਆਣਾ BJP ਪ੍ਰਧਾਨ
ਦੋਸ਼ੀਆਂ ਨੇ 15 ਅਕਤੂਬਰ ਦੀ ਸ਼ਾਮ ਨੂੰ ਗੁਰਜਿੰਦਰ ਸਿੰਘ ਨੂੰ ਫੋਨ ਕੀਤਾ ਸੀ ਪਰ ਲਾਸ਼ ਮਿਲਣ ਤੋਂ ਬਾਅਦ ਵੀ ਇਨ੍ਹਾਂ ਦੋਸ਼ੀਆਂ ਨੇ ਫੋਨ ਜਾਂ ਮੁਲਾਕਾਤ ਬਾਰੇ ਕੋਈ ਗੱਲ ਨਹੀਂ ਕੀਤੀ। ਜਿਵੇਂ ਹੀ ਪੁਲਿਸ ਨੂੰ ਮੋਬਾਈਲ ਕਾਲ ਡਿਟੇਲ ਮਿਲੀ ਤਾਂ ਉਨ੍ਹਾਂ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਤਾਂ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਫੜੇ ਗਏ ਦੋਵੇਂ ਮੁਲਜ਼ਮਾਂ ਨੇ ਦੱਸਿਆ ਕਿ 15 ਅਕਤੂਬਰ ਦੀ ਰਾਤ ਨੂੰ ਇਨ੍ਹਾਂ ਵਿਅਕਤੀਆਂ ਨੇ ਇਕੱਠੇ ਨਸ਼ੇ ਦਾ ਸੇਵਨ ਕੀਤਾ ਸੀ। ਇਹ ਕਤਲ ਲਾਲਚ ਕਾਰਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: