ਲੋਕਾਂ ਨੂੰ ਠੱਗਣ ਲਈ ਕਈ ਲੋਕ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ। ਕੁਝ ਉਬਰ ਕੈਬ ਡਰਾਈਵਰ ਵੀ ਹੁਣ ਸਪੂਫ ਐਪਸ ਦੀ ਮਦਦ ਨਾਲ ਗਾਹਕਾਂ ਨੂੰ ਧੋਖਾ ਦੇ ਰਹੇ ਹਨ। ਉਹ ਸਪੂਫ ਐਪਸ ਦੀ ਮਦਦ ਨਾਲ ਗਾਹਕਾਂ ਨੂੰ ਗਲਤ ਪੇਮੈਂਟ ਸਕ੍ਰੀਨ ਦਿਖਾਉਂਦੇ ਹਨ ਅਤੇ ਉਨ੍ਹਾਂ ਤੋਂ ਜ਼ਿਆਦਾ ਕਿਰਾਇਆ ਵਸੂਲਦੇ ਹਨ। ਅਜਿਹੀ ਧੋਖਾਧੜੀ ਦਾ ਸ਼ਿਕਾਰ ਹੋਏ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਇਸ ਧੋਖਾਧੜੀ ਬਾਰੇ ਦੱਸਿਆ ਹੈ। Reddit ‘ਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਹੁਣ ਕਈ ਲੋਕ ਆਪਣੇ ਨਾਲ ਹੋਈ ਇਸ ਤਰ੍ਹਾਂ ਦੀ ਧੋਖਾਧੜੀ ਬਾਰੇ ਵੀ ਦੱਸ ਰਹੇ ਹਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰ ਰਹੇ ਹਨ।
ਦਿੱਲੀ ਦੇ ਇਸ Reddit ਯੂਜ਼ਰ ਨੇ ਸਕਰੀਨਸ਼ਾਟ (ਫਰਜ਼ੀ ਭੁਗਤਾਨ) ਵੀ ਸਾਂਝਾ ਕੀਤਾ ਹੈ, ਜਿਸ ‘ਚ ਦੁੱਗਣਾ ਕਿਰਾਇਆ ਵਸੂਲਿਆ ਗਿਆ ਸੀ। ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੇ ਘਰ ਲਈ ਕੈਬ ਬੁੱਕ ਕਰਵਾਈ ਸੀ। 24 ਮਾਰਚ ਨੂੰ ਰਾਤ ਸਾਢੇ 10 ਵਜੇ ਉਹ ਆਪਣੇ ਪਿਤਾ ਨੂੰ ਏਅਰਪੋਰਟ ਤੋਂ ਲੈਣ ਆਇਆ ਸੀ। ਕੈਬ ਨੂੰ 340 ਰੁਪਏ ਦੇ ਕਿਰਾਏ ‘ਤੇ ਉਬਰ ਐਪ ਰਾਹੀਂ ਬੁੱਕ ਕੀਤਾ ਗਿਆ ਸੀ।
ਰਿਪੋਰਟ ਮੁਤਾਬਕ ਪਿਓ-ਪੁੱਤ ਜਦੋਂ ਘਰ ਪਹੁੰਚੇ ਤਾਂ ਕੈਬ ਡਰਾਈਵਰ ਨੇ ਉਨ੍ਹਾਂ ਤੋਂ 648 ਰੁਪਏ ਮੰਗੇ। ਇਹ ਉਸ ਕੀਮਤ ਤੋਂ ਦੁੱਗਣੀ ਸੀ ਜਿਸ ‘ਤੇ ਕੈਬ ਬੁੱਕ ਕੀਤੀ ਗਈ ਸੀ। ਜਦੋਂ ਡਰਾਈਵਰ ਨੂੰ ਕਿਰਾਏ ਦੀ ਪੁਸ਼ਟੀ ਕਰਨ ਲਈ ਸਕਰੀਨ ਦਿਖਾਉਣ ਲਈ ਕਿਹਾ ਗਿਆ ਤਾਂ ਡਰਾਈਵਰ ਦੇ ਫੋਨ ਦੀ ਸਕਰੀਨ ‘ਤੇ 648 ਰੁਪਏ ਦਾ ਕਿਰਾਇਆ ਵੀ ਦਿਖਾਈ ਦੇ ਰਿਹਾ ਸੀ। ਉਬਰ ਡਰਾਈਵਰ ਨੇ ਦੱਸਿਆ ਕਿ ਵੇਟਿੰਗ ਕਰਕੇ ਕਿਰਾਇਆ ਵਧ ਗਿਆ। ਉਸ ਨੂੰ ਉਬਰ ਡਰਾਈਵਰ ‘ਤੇ ਸ਼ੱਕ ਹੋਇਆ ਪਰ ਕਾਹਲੀ ਵਿਚ ਹੋਣ ਕਾਰਨ ਉਸ ਨੇ ਬਹਿਸ ਨਹੀਂ ਕੀਤੀ ਅਤੇ ਕਿਰਾਏ ਦਾ ਭੁਗਤਾਨ ਕਰ ਦਿੱਤਾ। ਉਸ ਨੇ ਸਕਰੀਨ ‘ਤੇ ਦਿਖਾਈ ਗਈ ਪੇਮੈਂਟ ਦੀ ਫੋਟੋ ਵੀ ਲਈ।
ਜਦੋਂ ਉਸ ਨੇ ਘਰ ਜਾ ਕੇ ਫੋਟੋ ਨੂੰ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਫੋਟੋ ਵਿੱਚ ਨਾਮ ਦੀ ਸਪੈਲਿੰਗ ਗਲਤ ਸੀ। ਨਾਲ ਹੀ ਸਕ੍ਰੀਨ ‘ਤੇ Uber ਐਪ ਦੇ ਦੋ ਆਈਕਨ ਦਿਖਾਈ ਦੇ ਰਹੇ ਸਨ। ਜਦੋਂ Uber ਕਸਟਮਰ ਕੇਅਰ ਨੂੰ ਫੋਨ ਕੀਤਾ ਗਿਆ ਤਾਂ ਡਰਾਈਵਰ ਨੇ ਕਿਹਾ ਕਿ ਉਸ ਨੂੰ ਸਿਰਫ 127.48 ਰੁਪਏ ਹੀ ਮਿਲੇ।
Reddit ‘ਤੇ ਉਬਰ ਫਰਾਡ ਦੀ ਇਸ ਪੋਸਟ ਤੋਂ ਬਾਅਦ ਹੁਣ ਕਈ ਲੋਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨਾਲ ਵੀ ਅਜਿਹਾ ਹੀ ਫਰਾਡ ਹੋਇਆ ਹੈ। ਕੁਝ ਲੋਕ ਤਾਂ ਉਬਰ ਸੇਵਾ ਲੈਂਦੇ ਸਮੇਂ ਸਾਵਧਾਨ ਰਹਿਣ ਲਈ ਵੀ ਕਹਿ ਰਹੇ ਹਨ। ਪੈਂਸੇਂਜਰ ਨੂੰ ਸਿਰਫ ਉਬਰ ਐਪ ‘ਤੇ ਦਿਖਾਈ ਗਈ ਰਕਮ ਦਾ ਭੁਗਤਾਨ ਕਰਨਾ ਚਾਹੀਦਾ ਹੈ। ਡਰਾਈਵਰ ਦੇ ਫ਼ੋਨ ਦੀ ਸਕਰੀਨ ‘ਤੇ ਦਿਖਾਏ ਗਏ ਕਿਰਾਏ ‘ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਬਹੁਤ ਸਾਰੇ ਡਰਾਈਵਰ ਜ਼ਿਆਦਾ ਪੈਸੇ ਵਸੂਲਣ ਲਈ ਸਪੂਫ ਐਪਸ ਦੀ ਵਰਤੋਂ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: