ਲਖੀਮਪੁਰ ਹਿੰਸਾ ਮਾਮਲੇ ‘ਚ ਮੰਗਲਵਾਰ ਨੂੰ ਸੁਣਵਾਈ ਤੋਂ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਅਚਾਨਕ ਆਪਣੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਮਿਲਣ ਪਹੁੰਚੇ। ਉਹ ਕਰੀਬ ਅੱਧਾ ਘੰਟਾ ਜੇਲ੍ਹ ਅੰਦਰ ਆਪਣੇ ਪੁੱਤਰ ਨਾਲ ਰਹੇ। ਜਾਂਚ ਦੇ ਆਧਾਰ ‘ਤੇ ਐੱਸਆਈਟੀ ਨੇ ਸੋਮਵਾਰ ਨੂੰ ਧਾਰਾਵਾਂ ਵਧਾਉਣ ਲਈ ਅਦਾਲਤ ‘ਚ ਅਰਜ਼ੀ ਦਿੱਤੀ ਸੀ।
ਮੰਗਲਵਾਰ ਸਵੇਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਸਦਰ ਦੇ ਵਿਧਾਇਕ ਯੋਗੇਸ਼ ਵਰਮਾ ਨਾਲ ਜੇਲ੍ਹ ਪਹੁੰਚੇ। ਜੇਲ੍ਹ ਦੇ ਅੰਦਰ ਜਾ ਕੇ ਉਨ੍ਹਾਂ ਦੀ ਮੁਲਾਕਾਤ ਆਪਣੇ ਪੁੱਤਰ ਆਸ਼ੀਸ਼ ਮਿਸ਼ਰਾ ਨਾਲ ਹੋਈ, ਜਦੋਂ ਅੱਧੇ ਕੁ ਘੰਟੇ ਬਾਅਦ ਉਹ ਬਾਹਰ ਆਏ ਤਾਂ ਉਸ ਸਮੇਂ ਜੇਲ੍ਹ ਦੇ ਬਾਹਰ ਮੀਡੀਆ ਕਰਮਚਾਰੀ ਮੌਜੂਦ ਸਨ। ਉਨ੍ਹਾਂ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਾਹਲੀ-ਕਾਹਲੀ ਆਪਣੀ ਕਾਰ ‘ਚ ਬੈਠ ਕੇ ਨਿਕਲ ਗਏ।
ਦੱਸਣਯੋਗ ਹੈ ਕਿ ਹਿੰਸਾ ‘ਚ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੀ ਮੌਤ ਦੇ ਮਾਮਲੇ ‘ਚ ਜੇਲ ‘ਚ ਬੰਦ ਭਾਜਪਾ ਮੈਂਬਰ ਸੁਮਿਤ ਜੈਸਵਾਲ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਬੁੱਧਵਾਰ ਨੂੰ ਜ਼ਿਲ੍ਹਾ ਜੱਜ ਦੀ ਅਦਾਲਤ ‘ਚ ਸੁਣਵਾਈ ਹੋਵੇਗੀ। ਸੀਜੇਐੱਮ ਦੀ ਅਦਾਲਤ ਵੱਲੋਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਮਗਰੋਂ ਸੁਮਿਤ ਜੈਸਵਾਲ ਨੇ 27 ਨਵੰਬਰ ਨੂੰ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਜ਼ਿਲ੍ਹਾ ਜੱਜ ਨੇ ਪੁਲਿਸ ਤੋਂ ਕੇਸ ਦੀ ਕੇਸ ਡਾਇਰੀ ਅਤੇ ਮੁਲਜ਼ਮਾਂ ਦਾ ਅਪਰਾਧਿਕ ਇਤਿਹਾਸ ਤਲਬ ਕੀਤਾ ਸੀ। ਜ਼ਮਾਨਤ ਅਰਜ਼ੀ ‘ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਣੇ ਛੇ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਜ਼ਿਲ੍ਹਾ ਜੱਜ ਦੀ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਜਦੋਂਕਿ ਇਸੇ ਮਾਮਲੇ ਵਿੱਚ ਪੰਜ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ’ਤੇ 20 ਦਸੰਬਰ ਨੂੰ ਸੁਣਵਾਈ ਹੋਣੀ ਹੈ।
ਇਹ ਵੀ ਪੜ੍ਹੋ : IG ਚੀਮਾ ਨੂੰ ਤਰੱਕੀ ਦੇ ਕੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਕਮਾਨ ਦੇਣ ਦੀ ਤਿਆਰੀ
ਤਿਕੁਨੀਆ ਮਾਮਲੇ ਵਿੱਚ ਕਿਸਾਨਾਂ ਦੀ ਤਰਫੋਂ ਦਾਇਰ ਕੇਸ ਵਿੱਚ ਸੀਜੇਐਮ ਚਿੰਤਾਰਾਮ ਦੀ ਅਦਾਲਤ ਵਿੱਚ ਜਾਂਚ ਅਧਿਕਾਰੀ ਵੱਲੋਂ ਦਿੱਤੀ ਗਈ ਅਰਜ਼ੀ ’ਤੇ ਸੁਣਵਾਈ ਹੋਈ। ਬਚਾਅ ਪੱਖ ਵੱਲੋਂ ਇਸਤਗਾਸਾ ਧਾਰਾਵਾਂ ਨੂੰ ਵਧਾਉਣ ਦੀ ਅਰਜ਼ੀ ‘ਤੇ ਦਲੀਲ ਦਿੱਤੀ ਗਈ ਸੀ। ਅੱਧੇ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ ਅਦਾਲਤ ਦਾ ਹੁਕਮ ਆਇਆ।
ਤਫ਼ਤੀਸ਼ ਦੌਰਾਨ ਮੁਲਜ਼ਮਾਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਗੰਭੀਰ ਸੱਟਾਂ ਮਾਰਨ ਸਣੇ ਕੇਸ ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਲਈ ਹੁਣ ਮੁਲਜ਼ਮਾਂ ਨੂੰ ਵਧੀਆਂ ਧਾਰਾਵਾਂ ਤਹਿਤ ਸੀਜੇਐਮ ਅਦਾਲਤ ਵਿੱਚ ਮੁੜ ਜ਼ਮਾਨਤ ਲਈ ਅਰਜ਼ੀ ਦੇਣੀ ਪਵੇਗੀ। ਉਸ ਤੋਂ ਬਾਅਦ ਜ਼ਿਲ੍ਹਾ ਜੱਜ ਨੂੰ ਅਰਜ਼ੀ ਦੇਣੀ ਹੋਵੇਗੀ।