ਅੱਜ ਦੇ ਵੇਲੇ ਸਾਡਾ ਸਮਾਰਟਫੋਨ ਜਾਂਲੈਪਟਾਪ ਜੇ ਚਾਰਜ ਨਾ ਹੋਵੇ ਤਾਂ ਵੱਡੀ ਦਿੱਕਤ ਹੋਣ ਲੱਗਦੀ ਹੈ, ਅਜਿਹੇ ਵਿਚ ਜਦੋਂ ਅਸੀਂ ਬਾਹਰ ਰਹਿੰਦੇ ਹਨ ਤਾਂ ਪਬਲਿਕ ਚਾਰਜਿੰਗ ਪੋਰਟ ਦਾ ਇਸਤੇਮਾਲ ਕਰ ਲੈਂਦੇ ਹਨ ਤਾਂਕਿ ਰਾਹ ਚੱਲਦੇ ਸਾਡਾ ਫੋਨ ਚਾਰਜ ਹੋ ਜਾਏ ਅਤੇ ਫਿਰਤੋਂ ਅਸੀਂ ਉਸ ਨੂੰ ਆਰਾਮ ਨਾਲ ਇਸੇਤਮਲ ਕਰ ਸਕਣ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਬਲਿਕ ਚਾਰਜਿੰਗ ਪੋਰਟ ਤੋਂ ਚਾਰਜ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ। ਭਾਵੇਂ ਹੀ ਤੁਹਾਡੇ ਡਿਵਾਈਸ ਵਿਚ ਬੈਟਰੀ ਘੱਟ ਹੋਵੇ, ਪਰ ਇੱਕ ਛੋਟੀ ਜਿਹੀ ਗਲਤੀ ਨਾਲ ਤੁਹਾਨੂੰ ਵਿੱਤੀ ਨੁਕਸਾਨ ਹੋਣ ਦਾ ਖਤਰਾ ਹੈ। ਆਪਣੇ ਡਿਵਾਈਸ ਨੂ ਖਤਰਨਾਕ ਯੂਐੱਸਬੀ ਚਾਰਜਿੰਗ ਸਟੇਸ਼ਨਾਂ ਵਿੱਚ ਪਲੱਗ ਕਰਨ ਨਾਲ ਤੁਸੀਂ ਜੂਸ ਜੈਕਿੰਗ ਸਾਈਬਰ ਹਮਲੇ ਦਾ ਸ਼ਿਕਾਰ ਹੋ ਸਕਦੇ ਹਨ।
ਇਸ ਗੱਲ ਨੂੰ ਲੈ ਕੇ ਭਾਰਤ ਸਰਕਾਰ (CERT-In) ਨੇ ਸਮਾਰਟਫੋਨ ਜਾਂ ਲੈਪਟਾਪ ਯੂਜ਼ਰਸ ਨੂੰ USB ਚਾਰਜਰ ਘੁਟਾਲੇ ਬਾਰੇ ਚਿਤਾਵਨੀ ਦਿੱਤੀ ਹੈ। ਸਾਈਬਰ ਸੁਰੱਖਿਆ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਏਜੰਸੀ ਸੀਈਆਰਟੀ-ਇਨ ਦੀ ਤਾਜ਼ਾ ਰਿਪੋਰਟ ਮੁਤਾਬਕ ਸਾਈਬਰ ਅਪਰਾਧੀ ਸੁਰੱਖਿਆ ਘਟਨਾਵਾਂ ਨਾਲ ਨਜਿੱਠਣ ਲਈ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਟਕਨਾਲੋਜੀ ਮਤਰਾਲਾ ਦੀ ਏਜੰਸੀ ਨੇ ਖੁਲਾਸਾ ਕੀਤਾ ਹੈ ਕਿ ਸਾਈਬਰ ਅਪਰਾਧੀ ਮੈਲਿਸ਼ੀਅਸ ਐਕਟੀਵਿਟੀ ਲਈ ਏਅਰਪੋਰਟ, ਕੈਫੇ, ਹੋਟਲ, ਬੱਸ ਸਟੈਂਡ ਤੇ ਦੂਜੇ ਪਬਲਿਕ ਪਲੇਸ ਇੰਸਟਾਲ ਕੀਤੇ ਗਏ USB ਚਾਰਜਿੰਗ ਪੋਰਟ ਦੀ ਵਰਤੋਂ ਕਰ ਸਕਦੇ ਹਨ।
ਸਕੈਮਰਸ ਪਬਲਿਕ ਚਾਰਜਿੰਗ ਥਾਵਾਂ ‘ਤੇ ਮੈਲਵੇਅਰ ਇੰਜੈਕਟ ਵੀ ਕਰ ਸਕੇਦ ਹਨ, ਜੋ ਸਕੈਮਰਸ ਨੂੰ ਤੁਹਾਡੇ ਡਿਵਾਈਸ ਦਾ ਕੰਟਰੋਲ ਲੈਣ ਦੀ ਇਜਾਜ਼ਤ ਦਿੰਦਾ ਹੈ। ਇਕ ਵਾਰ ਜਦੋਂ ਉਨ੍ਹਾਂ ਦਾ ਕੰਟਰੋਲ ਹੋ ਜਾਂਦਾ ਹੈ, ਤਾਂ ਅਪਰਾਧੀ ਐਕਸੈੱਸ ਦੇਣ ਲਈ ਫਿਰੌਤੀ ਦੀ ਮੰਗ ਕਰ ਸਕਦੇ ਹਨ।
ਇਹ ਵੀ ਪੜ੍ਹੋ : ਲਾਲਕ੍ਰਿਸ਼ਣ ਅਡਵਾਣੀ ‘ਭਾਰਤ ਰਤਨ’ ਨਾਲ ਸਨਮਾਨਤ, ਰਾਸ਼ਟਰਪਤੀ ਨੇ ਘਰ ਜਾ ਕੇ ਦਿੱਤਾ ਸਨਮਾਨ, PM ਵੀ ਮੌਜੂਦ
ਆਪਣੇ ਆਪ ਨੂੰ USB ਚਾਰਜਰ ਘੁਟਾਲੇ ਤੋਂ ਕਿਵੇਂ ਬਚਾਈਏ?
– CERT-ਇਨ ਨੇ ਕੁਝ ਸਲਾਹ ਦਿੱਤੀ ਹੈ ਤਾਂ ਜੋ ਜੂਸ ਜੈਕਿੰਗ ਤੋਂ ਬਚਿਆ ਜਾ ਸਕੇ।
-ਆਪਣੇ ਮੋਬਾਈਲ ਡਿਵਾਈਸ ਨੂੰ ਚਾਰਜ ਕਰਨ ਲਈ ਇਲੈਕਟ੍ਰਿਕ ਵਾਲ ਆਊਟਲੇਟ ਦੀ ਵਰਤੋਂ ਕਰਨਾ ਬਿਹਤਰ ਹੈ।
-ਆਪਣੀ ਖੁਦ ਦੀ ਕੇਬਲ ਜਾਂ ਪਾਵਰ ਬੈਂਕ ਲੈ ਕੇ ਜਾਣ ਦੀ ਕੋਸ਼ਿਸ਼ ਕਰੋ।
-ਆਪਣੇ ਮੋਬਾਈਲ ਡਿਵਾਈਸ ਨੂੰ ਲਾਕ ਕਰੋ ਅਤੇ ਕਨੈਕਟ ਕੀਤੇ ਡਿਵਾਈਸਾਂ ਨਾਲ ਪੇਅਰਿਗ ਨੂੰ ਡਿਸੇਬਲ ਰੱਖੋ।
– ਰਿਮੂਵੇਬਲ ਸਟੋਰੇਜ ਡਿਵਾਈਸਾਂ ‘ਤੇ ਪੋਰਟਾਂ ਤੱਕ ਪਹੁੰਚ ਨੂੰ ਰੋਕਣ ਲਈ USB ਡਾਟਾ ਬਲਾਕਰ ਦੀ ਵਰਤੋਂ ਕਰੋ।
– ਫ਼ੋਨ ਸਾਫ਼ਟਵੇਅਰ ਨੂੰ ਹਮੇਸ਼ਾ ਅੱਪ ਟੂ ਡੇਟ ਰੱਖੋ।
ਵੀਡੀਓ ਲਈ ਕਲਿੱਕ ਕਰੋ -: