ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਈ.) ਵੱਲੋਂ ਕਰਵਾਈਆਂ ਜਾਣ ਵਾਲੀਆਂ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ (ਸੀ.ਐੱਸ.ਈ.) ਪ੍ਰੀਲਿਮਸ ਅਤੇ ਇੰਡੀਅਨ ਫਾਰੈਸਟ ਸਰਵਿਸ ਪ੍ਰੀਲਿਮਸ ਦੀਆਂ ਪ੍ਰੀਖਿਆਵਾਂ ਲੋਕ ਸਭਾ ਚੋਣਾਂ ਕਾਰਨ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਦੋਵੇਂ ਪ੍ਰੀਖਿਆਵਾਂ 26 ਮਈ ਨੂੰ ਹੋਣੀਆਂ ਸਨ। ਯੂ.ਪੀ.ਐਸ.ਸੀ ਨੇ ਅਧਿਕਾਰਤ ਨੋਟਿਸ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਮ ਚੋਣਾਂ ਦੇ ਪ੍ਰੋਗਰਾਮ ਕਾਰਨ, ਕਮਿਸ਼ਨ ਨੇ ਸਿਵਲ ਸੇਵਾਵਾਂ (ਪ੍ਰੀਲਿਮਸ) ਪ੍ਰੀਖਿਆ ਅਤੇ ਭਾਰਤੀ ਜੰਗਲਾਤ ਸੇਵਾ ਪ੍ਰੀਲਿਮਜ਼ 2024 ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ 26 ਮਈ ਨੂੰ ਹੋਣੀਆਂ ਸਨ। ਹੁਣ ਪ੍ਰੀਲਿਮਜ਼ ਪ੍ਰੀਖਿਆ 16 ਜੂਨ ਨੂੰ ਲਈ ਜਾਵੇਗੀ।
ਇਹ ਵੀ ਪੜ੍ਹੋ : ‘ਮੈਂ ਨਿਕਲਾ ਗੱਡੀ ਲੇ ਕੇ…’ ਵਰਗੇ ਮਿਊਜ਼ੀਕਲ ਹਾਰਨ ‘ਤੇ ਇਸ ਦੇਸ਼ ਵਿਚ ਲੱਗਾ ਬੈਨ, ਕਾਰਨ ਜਾਣ ਹੋ ਜਾਓਗੇ ਹੈਰਾਨ
ਯੂ.ਪੀ.ਐਸ.ਸੀ ਸਿਵਲ ਸਰਵਿਸਿਜ਼ ਪ੍ਰੀਲਿਮਸ ਪ੍ਰੀਖਿਆ ਦੀ ਮਿਤੀ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਨਾਲ ਟਕਰਾਅ ਰਹੀ ਹੈ, ਜਿਸ ਕਾਰਨ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: