ਲੁਧਿਆਣਾ ‘ਚ ਭਲਕੇ ਹੋਣ ਵਾਲੀਆਂ ਵੋਟਾਂ ਲਈ ਪ੍ਰਸ਼ਾਸਨ ਨੇ ਵੋਟਰਾਂ ਲਈ ਵਿਸ਼ੇਸ਼ ਐਲਾਨ ਕੀਤਾ ਹੈ। ਪ੍ਰਸ਼ਾਸਨ ਨੇ ਸਵੇਰੇ-ਸਵੇਰੇ ਵੋਟਾਂ ਪਾਉਣ ਲਈ ਆਉਣ ਵਾਲੇ ਵੋਟਰਾਂ ਲਈ ਤੋਹਫ਼ੇ ਰੱਖੇ ਹੋਏ ਹਨ। ਜਿਹੜੇ ਕਰਮਚਾਰੀ ਚੋਣ ਡਿਊਟੀ ਨਿਭਾ ਰਹੇ ਹਨ ਉਨ੍ਹਾਂ ਦੇ ਦਸ ਸਾਲ ਤੱਕ ਦੇ ਸਾਰੇ ਬੱਚਿਆਂ ਦੀ ਨਿਗਰਾਨੀ ਲਈ ਪੂਰੇ ਜ਼ਿਲ੍ਹੇ ਵਿਚ ਚਿਲਡਰਨ ਕੇਅਰ ਸੈਂਟਰ ਬਣਾਏ ਗਏ ਹਨ, ਜਿਥੇ ਬੱਚਿਆਂ ਦੀ ਦੇਖਭਾਲ ਘਰ ਵਾਂਗ ਕੀਤੀ ਜਾਵੇਗੀ। ਬੱਚਿਆਂ ਲਈ ਖਾਣ-ਪੀਣ ਅਤੇ ਖਿਡੌਣਿਆਂ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਲੁਧਿਆਣਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਸਮੂਹ ਵੋਟਰਾਂ ਨੂੰ ਅੱਗੇ ਆ ਕੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੱਦੇਨਜ਼ਰ ਵੋਟਰਾਂ ਲਈ ਠੰਢੇ-ਮਿੱਠੇ ਪਾਣੀ ਅਤੇ ਸ਼ਬਾਰਤ ਦਾ ਪ੍ਰਬੰਧ ਕੀਤਾ ਗਿਆ ਹੈ। ਪੋਲਿੰਗ ਸਟੇਸ਼ਨਾਂ ‘ਤੇ ਆਉਣ ਵਾਲੇ ਵੋਟਰਾਂ ਦਾ ਸਵਾਗਤ ਸ਼ਰਬਤ ਦੇ ਗਿਲਾਸ ਨਾਲ ਕੀਤਾ ਜਾਵੇਗਾ।
ਡੀਸੀ ਸਾਕਸ਼ੀ ਸਾਹਨੀ ਨੇ ਚੋਣ ਵਰਕਰਾਂ ਨੂੰ ਵੋਟਿੰਗ ਦੌਰਾਨ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪੋਲਿੰਗ ਵਿੱਚ ਜੁਟੀਆਂ ਮਹਿਲਾ ਵਰਕਰਾਂ ਨੂੰ ਦੱਸਿਆ ਕਿ ਉਹ ਇੱਕ ਚਾਰ ਸਾਲ ਦੀ ਬੱਚੀ ਦੀ ਮਾਂ ਵੀ ਹੈ। ਮੈਂ ਆਪਣੀ ਧੀ ਨੂੰ ਵੀ ਬੁਲਾਇਆ ਹੈ ਅਤੇ ਸਮਝਾਇਆ ਹੈ ਕਿ ਅਸੀਂ ਇੱਕ ਵੱਡਾ ਕੰਮ ਕਰਨ ਜਾ ਰਹੇ ਹਾਂ। ਇਸੇ ਤਰ੍ਹਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਚੋਣ ਡਿਊਟੀ ’ਤੇ ਲੱਗੇ ਚੋਣ ਵਰਕਰਾਂ ਦੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਨੇ ਆਪਣੇ ਸਿਰ ਲੈ ਲਈ ਹੈ। ਪੋਲਿੰਗ ਮੁਲਾਜ਼ਮਾਂ ਦੇ ਬੱਚਿਆਂ ਦੀ ਦੇਖਭਾਲ ਲਈ ਲੁਧਿਆਣਾ ਵਿੱਚ ਚਾਰ ਥਾਵਾਂ ’ਤੇ ਬਾਲ ਸੰਭਾਲ ਕੇਂਦਰ ਬਣਾਏ ਗਏ ਹਨ। ਇਹ ਕੇਂਦਰ ਪੀਏਯੂ ਅਤੇ ਰੈੱਡ ਕਰਾਸ ਲੁਧਿਆਣਾ ਵਿੱਚ ਸਥਾਪਿਤ ਕੀਤੇ ਗਏ ਹਨ, ਜਿੱਥੇ ਬੱਚਿਆਂ ਦੀ ਪੂਰੀ ਤਰ੍ਹਾਂ ਦੇਖਭਾਲ ਘਰ ਵਾਂਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਟਿਆਲਾ ‘ਚ ਕਿਸਾਨ ਦੀ ਮੌ/ਤ ਦਾ ਮਾਮਲਾ, BJP ਆਗੂ ਹਰਪਾਲਪੁਰ ਨੂੰ ਮਿਲੀ ਜ਼ਮਾਨਤ
ਲੁਧਿਆਣਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਦੀਆਂ ਈ.ਵੀ.ਐਮ ਮਸ਼ੀਨਾਂ ਲਈ ਡਿਸਪੈਚ ਅਤੇ ਰਿਸੀਵਿੰਗ ਸੈਂਟਰ ਨਿਰਧਾਰਤ ਕੀਤੇ ਹਨ, ਜਿਸ ਵਿੱਚ ਖੰਨਾ, ਸਮਰਾਲਾ, ਸਾਹਨੇਵਾਲ, ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮਾ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ ਵਿਧਾਨ ਸਭਾ, ਪਾਇਲ ਵਿਧਾਨ ਸਭਾ, ਦਾਖਾ ਵਿਧਾਨ ਸਭਾ, ਰਾਏਕੋਟ ਵਿਧਾਨ ਸਭਾ ਅਤੇ ਜਗਰਾਉਂ ਵਿਧਾਨ ਸਭਾ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: