ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਸੂਬੇ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਅਤੇ ਇਸ ਵਾਰ 70 ਨੂੰ ਪਾਰ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਕਿਹਾ ਕਿ ਉਹ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਪੈਰਾ-ਮੈਡੀਕਲ ਸਟਾਫ਼ ਅਤੇ ਮੈਡੀਕਲ ਕਿੱਟਾਂ ਦਾ ਪ੍ਰਬੰਧ ਕਰਨਗੇ, ਤਾਂ ਜੋ ਜੇਕਰ ਕਿਸੇ ਵੋਟਰ ਦੀ ਗਰਮੀ ਕਰਕੇ ਸਿਹਤ ਖ਼ਰਾਬ ਹੁੰਦੀ ਹੈ ਤਾਂ ਉਸ ਦਾ ਤੁਰੰਤ ਇਲਾਜ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ‘ਤੇ ਐਨ.ਸੀ.ਸੀ., ਐਨ.ਐਸ.ਐਸ ਅਤੇ ਹੋਰ ਵਲੰਟੀਅਰਾਂ ਦੀ ਮਦਦ ਲਈ ਜਾਵੇਗੀ, ਜੋ ਲੋੜ ਪੈਣ ‘ਤੇ ਵੋਟਰਾਂ ਨੂੰ ਪਾਣੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਵਾਂਗੇ। ਪਾਣੀ ਦੀ ਸਹੂਲਤ ਤੋਂ ਇਲਾਵਾ ਹਰ ਕੇਂਦਰ ‘ਤੇ ਓ.ਆਰ.ਐਸ ਦਾ ਪ੍ਰਬੰਧ ਕੀਤਾ ਜਾਵੇਗਾ।
ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਬਜ਼ੁਰਗਾਂ, ਅਪਾਹਜਾਂ, ਗਰਭਵਤੀ ਔਰਤਾਂ ਅਤੇ ਜੇ ਕੋਈ ਵਿਅਕਤੀ ਲੰਬੇ ਸਮੇਂ ਤੋਂ ਕਿਸੇ ਬੀਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਵੋਟ ਪਾਉਣ ਆਇਆ ਹੈ ਤਾਂ ਉਨ੍ਹਾਂ ਲਈ ਪੋਲਿੰਗ ਬੂਥਾਂ ‘ਤੇ ਕੁਰਸੀਆਂ ਦਾ ਇੰਤਜ਼ਾਮ ਕੀਤਾ ਜਾਵੇਗਾ। ਕੜਕਦੀ ਧੁੱਪ ਤੋਂ ਬਚਣ ਲਈ ਪੋਲਿੰਗ ਸਟੇਸ਼ਨਾਂ ਦੇ ਬਾਹਰ ਛਾਂ ਲਈ ਟੈਂਟ ਲਗਾਏ ਜਾਣਗੇ। ਪੰਜਾਬ ਵਿੱਚ 38,62,105 ਵੋਟਰ ਬਜ਼ੁਰਗ ਹਨ ਅਤੇ 1,51,555 ਅੰਗਹੀਣ ਵੋਟਰ ਹਨ। ਉਨ੍ਹਾਂ ਦੀ ਮਦਦ ਲਈ ਰਾਜ ਚੋਣ ਕਮਿਸ਼ਨ ਵੱਲੋਂ ਟਰਾਂਸਪੋਰਟ ਵਾਹਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਸਿਬਿਨ ਸੀ ਨੇ ਕਿਹਾ ਕਿ ਕਮਿਸ਼ਨ ਨੇ ਰਾਜ ਦੇ ਹਰੇਕ ਜ਼ਿਲ੍ਹਾ ਅਧਿਕਾਰੀ ਅਤੇ ਡੀਈਓ ਨੂੰ ਵੋਟਿੰਗ ਵਾਲੇ ਦਿਨ ਪੋਲਿੰਗ ਸਟੇਸ਼ਨਾਂ ‘ਤੇ ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਹਰ ਜ਼ਿਲ੍ਹਾ ਅਧਿਕਾਰੀ ਵੱਲੋਂ ਵੋਟਰਾਂ ਨੂੰ ਕੁਝ ਹੋਰ ਦਿਸ਼ਾ-ਨਿਰਦੇਸ਼ ਵੀ ਭੇਜੇ ਜਾ ਰਹੇ ਹਨ, ਤਾਂ ਜੋ ਦੱਸਿਆ ਜਾ ਸਕੇ ਕਿ ਵੋਟਰਾਂ ਨੂੰ ਵੋਟਿੰਗ ਵਾਲੇ ਦਿਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਵੋਟਾਂ ਵਾਲੇ ਦਿਨ ਵੋਟਰ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਵੋਟਿੰਗ ਵਾਲੇ ਦਿਨ ਜੇ ਸੰਭਵ ਹੋਵੇ ਤਾਂ ਵੋਟਰ ਆਪਣੇ ਨਾਲ ਪਾਣੀ ਦੀ ਬੋਤਲ, ਟੋਪੀ ਅਤੇ ਛੱਤਰੀ ਲੈ ਕੇ ਆਉਣ, ਜੋ ਉਨ੍ਹਾਂ ਨੂੰ ਗਰਮੀ ਤੋਂ ਬਚਾ ਸਕੇ।
ਘਰ ਤੋਂ ਬਾਹਰ ਨਿਕਲਦੇ ਸਮੇਂ ORS ਘੋਲ ਜਾਂ ਕੋਈ ਪੌਸ਼ਟਿਕ ਡ੍ਰਿੰਕ ਦਾ ਸੇਵਨ ਕਰੋ।
ਕੋਲਡ ਡਰਿੰਕਸ ਅਤੇ ਕਾਰਬੋਨੇਟਿਡ ਡਰਿੰਕਸ ਦਾ ਸੇਵਨ ਨਾ ਕਰੋ।
ਪੋਲਿੰਗ ਬੂਥ ‘ਤੇ ਆਪਣੇ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਨਾਲ ਨਾ ਲਿਆਓ।
ਇਹ ਵੀ ਪੜ੍ਹੋ : ਨੈਸਲੇ ਮਗਰੋਂ ਹੁਣ ਇਸ ‘ਫਿਸ਼ ਕਰੀ ਮਸਾਲੇ’ ‘ਤੇ ਉਠੇ ਸਵਾਲ, ਸਿੰਗਾਪੁਰ ਨੇ ਵਾਪਸ ਮੰਗਵਾਏ ਸਾਰੇ ਪ੍ਰਾਡਕਟ
ਡੀਈਓ ਲੁਧਿਆਣਾ ਦੀ ਨਵੀਂ ਪਹਿਲਕਦਮੀ, ਗੂੰਗੇ-ਬੋਲੇ ਲੋਕਾਂ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ
ਡੀਈਓ ਲੁਧਿਆਣਾ ਨੇ ਇੱਕ ਨਵੀਂ ਪਹਿਲ ਕਰਦਿਆਂ ਗੂੰਗੇ-ਬੋਲੇ ਲੋਕਾਂ ਲਈ ਹੈਲਪਲਾਈਨ ਨੰਬਰ-83605-83697 ਜਾਰੀ ਕੀਤਾ ਹੈ। ਡੀਈਓ ਨੇ ਦੱਸਿਆ ਕਿ ਇਸ ਹੈਲਪਲਾਈਨ ਨੰਬਰ ‘ਤੇ ਵੀਡੀਓ ਕਾਲ ਰਾਹੀਂ ਗੂੰਗੇ-ਬੋਲੇ ਲੋਕਾਂ ਦੀ ਵੋਟ ਬਣਾਉਣ ਤੋਂ ਲੈ ਕੇ ਚਿੰਨ੍ਹਾਂ ਦੀ ਵਰਤੋਂ ਅਤੇ ਦਸਤਖਤ ਕਰਨ ਤੱਕ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਜੇ ਉਨ੍ਹਾਂ ਨੂੰ ਜ਼ਰੂਰੀ ਜਾਣਕਾਰੀ ਦੀ ਲੋੜ ਹੈ ਜਾਂ ਵੋਟਰ ਵਜੋਂ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਵੀਡੀਓ ਕਾਲ ਰਾਹੀਂ ਸਮਝਿਆ ਜਾਵੇਗਾ ਅਤੇ ਹੱਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: