RBI ਵੱਲੋਂ Paytm ‘ਤੇ ਆਪਣੀ ਪਕੜ ਮਜ਼ਬੂਤ ਕਰਨ ਤੋਂ ਬਾਅਦ, ਤੁਹਾਡੇ ਦਿਮਾਗ ਵਿੱਚ ਇੱਕ ਹੀ ਸਵਾਲ ਘੁੰਮ ਰਿਹਾ ਹੈ ਕਿ ਹੁਣ Paytm FasTag ਦਾ ਕੀ ਹੋਵੇਗਾ? 29 ਫਰਵਰੀ ਤੋਂ ਬਾਅਦ ਤੁਸੀਂ ਨਾ ਤਾਂ ਪੇਟੀਐਮ ਫਾਸਟੈਗ ਦਾ ਰੀਚਾਰਜ ਕਰ ਸਕੋਗੇ ਅਤੇ ਨਾ ਹੀ ਫਾਸਟੈਗ ਤੋਂ ਪੈਸੇ ਕਢਵਾ ਸਕੋਗੇ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਨਵਾਂ ਫਾਸਟੈਗ ਖਰੀਦੋਗੇ, ਤਾਂ ਅਜਿਹਾ ਸੋਚਣਾ ਗਲਤ ਹੈ ਕਿਉਂਕਿ ਹੁਣ ਤੁਸੀਂ ਫਾਸਟੈਗ ਨੂੰ ਡਿਐਕਟੀਵੇਟ ਕੀਤੇ ਬਿਨਾਂ ਨਵਾਂ ਫਾਸਟੈਗ ਨਹੀਂ ਖਰੀਦ ਸਕਦੇ।
NHAI ਨੇ ਕੁਝ ਸਮਾਂ ਪਹਿਲਾਂ ਵਨ ਵਹੀਕਲ ਵਨ ਫਾਸਟੈਗ ਨਿਯਮ ਲਾਗੂ ਕੀਤਾ ਹੈ। ਇਹ ਨਵਾਂ ਨਿਯਮ ਇਸ ਲਈ ਲਿਆਂਦਾ ਗਿਆ ਕਿਉਂਕਿ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਵਾਹਨਾਂ ਲਈ ਇੱਕ ਹੀ ਫਾਸਟੈਗ ਦੀ ਵਰਤੋਂ ਕਰ ਰਹੇ ਸਨ। ਤੁਹਾਡੀ ਕਾਰ ਦਾ ਨੰਬਰ ਫਾਸਟੈਗ ਵਿੱਚ ਰਜਿਸਟਰਡ ਹੈ ਅਤੇ ਸਰਕਾਰ ਦਾ ਨਵਾਂ ਨਿਯਮ ਕਹਿੰਦਾ ਹੈ ਕਿ ਇੱਕ ਵਾਹਨ ਲਈ ਤੁਸੀਂ ਸਿਰਫ਼ ਇੱਕ ਹੀ ਫਾਸਟੈਗ ਲੈ ਸਕਦੇ ਹੋ।
ਅਜਿਹੀ ਸਥਿਤੀ ਵਿੱਚ ਦੂਜਾ ਫਾਸਟੈਗ ਲੈਣ ਤੋਂ ਬਾਅਦ, ਕਾਰ ਦਾ ਨੰਬਰ ਦਰਜ ਕਰਨ ਤੋਂ ਬਾਅਦ, ਦੂਜਾ ਫਾਸਟੈਗ ਤੁਹਾਡੇ ਵਾਹਨ ਲਈ ਐਕਟੀਵੇਟ ਨਹੀਂ ਹੋਵੇਗਾ। ਜੇ ਤੁਸੀਂ ਕਿਸੇ ਹੋਰ ਬੈਂਕ ਦਾ ਫਾਸਟੈਗ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਪਹਿਲਾਂ ਵਾਲਾ ਫਾਸਟੈਗ ਬੰਦ ਕਰਨਾ ਹੋਵੇਗਾ।
ਜੇ ਤੁਸੀਂ ਵੀ ਇਸ ਦੁਚਿੱਤੀ ਨਾਲ ਜੂਝ ਰਹੇ ਹੋ ਪ੍ਰੇਸ਼ਾਨ ਨਾ ਹੋਵੋ। ਇਹ ਕੰਮ ਘਰ ਬੈਠੇ ਹੀ ਹੋ ਸਕਦਾ ਸੀ। ਇਸ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਇੱਕ ਅਜਿਹਾ ਤਰੀਕਾ ਹੈ ਜਿਸ ਦੀ ਮਦਦ ਨਾਲ ਤੁਸੀਂ Paytm ਐਪ ਦੇ ਜ਼ਰੀਏ ਕੁਝ ਆਸਾਨ ਸਟੈੱਪਸ ਨੂੰ ਫਾਲੋ ਕਰਕੇ ਘਰ ਬੈਠੇ ਪੇਟੀਐਮ ਦੇ ਫਾਸਟੈਗ ਨੂੰ ਬੰਦ ਕਰ ਸਕਦੇ ਹੋ।
Paytm FasTag ਬੰਦ ਕਰਨ ਦੀ ਪ੍ਰਕਿਰਿਆ: ਇਸ ਤਰ੍ਹਾਂ ਫਾਸਟੈਗ ਬੰਦ ਕਰੋ
Paytm ਐਪ ਖੋਲ੍ਹੋ ਅਤੇ ਫਿਰ ਸਰਚ ਬਾਕਸ ਵਿੱਚ Fastag ਲਿਖ ਕੇ ਸਰਚ ਕਰੋ।
ਸਰਚ ਰਿਜ਼ਲਟ ਆਉਣ ਤੋਂ ਬਾਅਦ ਮੈਨੇਜ ਫਾਸਟੈਗ ‘ਤੇ ਟੈਪ ਕਰੋ।
ਇਸ ਤੋਂ ਬਾਅਦ ਤੁਹਾਨੂੰ ਕਾਰ ਦਾ ਨੰਬਰ ਦਿਖਾਈ ਦੇਵੇਗਾ, ਹੇਠਾਂ ਸਕ੍ਰੌਲ ਕਰੋ ਅਤੇ ਹੈਲਪ ਐਂਡ ਸਪੋਰਟ ‘ਤੇ ਟੈਪ ਕਰੋ।
Need Help ਆਪਸ਼ਨ ‘ਤੇ ਕਲਿੱਕ ਕਰੋ ਅਤੇ ਫਿਰ Query Related to updating fastag profile ‘ਤੇ ਟੈਪ ਕਰੋ
i want to close my fastag ਆਪਸ਼ਨ ‘ਤੇ ਟੈਪ ਕਰਨ ਤੋਂ ਬਾਅਦ vrn ਨੰਬਰ ਦਿਸੇਗਾ, ਨੰਬਰ ‘ਤੇ ਟੈਪ ਕਰੋ ਅਤੇ ਫਿਰ YES ‘ਤੇ ਟੈਪ ਕਰੋ।
Yes ‘ਤੇ ਕਲਿੱਕ ਕਰਨ ਤੋਂ ਬਾਅਦ CLOSE Fastag ‘ਤੇ ਟੈਪ ਕਰੋ ਅਤੇ ਵਾਹਨ ਨੰਬਰ ਨੂੰ ਦੁਬਾਰਾ ਚੁਣੋ।
ਵਾਹਨ ਦਾ ਨੰਬਰ ਚੁਣਨ ਤੋਂ ਬਾਅਦ ਤੁਹਾਨੂੰ ਫਾਸਟੈਗ ਨੂੰ ਬੰਦ ਕਰਨ ਦਾ ਕਾਰਨ ਦੱਸਣਾ ਹੋਵੇਗਾ।
ਤੁਸੀਂ i am switching to other bank fastag ‘ਤੇ ਟੈਪ ਕਰੋ ਅਤੇ Proceed ‘ਤੇ ਟੈਪ ਕਰੋ।
ਇਸ ਤੋਂ ਬਾਅਦ ਤੁਹਾਨੂੰ Close Fastag ‘ਤੇ ਟੈਪ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਰਿਕਸ਼ੇ ਵਾਲੇ ਦੀ ‘ਫਰਾਟੇਦਾਰ’ ਇੰਗਲਿਸ਼ ਸੁਣ ਕੇ ‘ਅੰਗਰੇਜ਼’ ਵੀ ਰਹਿ ਗਏ ਹੈਰਾਨ, ਵੀਡੀਓ ਹੋ ਰਹੀ ਵਾਇਰਲ
ਜੇਕਰ ਤੁਹਾਡੇ ਫਾਸਟੈਗ ਵਿੱਚ ਪੈਸੇ ਪਏ ਹਨ, ਤਾਂ ਫਾਸਟੈਗ ਬੰਦ ਹੋਣ ਤੋਂ ਬਾਅਦ ਪੰਜ ਤੋਂ ਸੱਤ ਦਿਨਾਂ ਵਿੱਚ ਤੁਹਾਡੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਤੁਸੀਂ ਸਕਰੀਨ ‘ਤੇ request ਦੇ ਸਫਲ ਮੈਸੇਜ ਨੂੰ ਦੇਖੋਗੇ। ਇਸ ਤੋਂ ਬਾਅਦ ਤੁਹਾਨੂੰ ਫਾਸਟੈਗ ਨੂੰ ਵ੍ਹੀਟਕਲ ਤੋੰ ਰਿਮੂਵ ਕਰਕੇ ਅਤੇ ਡੈਮੇਜ ਕਰਨਾ ਹੋਵੇਗਾ। ਡੈਮੇਜ ਤੋਂ ਬਾਅਦ ਫੋਟੋ ਨੂੰ ਪੇਟੀਐੱਮ ਵਿਚ ਅਪਲੋਡ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ –