ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਇੱਕ ਦੂਜੇ ਨੂੰ ਜੱਫੀ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਹ ਵੀਡੀਓ ਦਰੇਸੀ ਮੈਦਾਨ ਨੇੜੇ ਇੱਕ ਸਕੂਲ ਵਿੱਚ ਕਰਵਾਏ ਬਾਬਾ ਖਾਟੂ ਸ਼ਿਆਮ ਦੇ ਜਾਗਰਣ ਦੀ ਹੈ। ਜਾਗਰਣ ਵਿੱਚ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਭਜਨ ਗਾਇਆ। ਇਸ ਦੌਰਾਨ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੱਫੀ ਪਾਈ।
ਕਨ੍ਹਈਆ ਮਿੱਤਲ ਨੇ ਜਾਗਰਣ ਦੇ ਮੰਚ ਤੋਂ ਸਾਫ਼ ਕਿਹਾ ਕਿ ਉਹ ਕਿਸੇ ਇੱਕ ਆਗੂ ਦੇ ਹੱਕ ਵਿੱਚ ਕੋਈ ਭਜਨ ਨਹੀਂ ਗਾ ਰਹੇ। ਉਨ੍ਹਾਂ ਲਈ ਚੋਣਾਂ ਵਿਚ ਹਿੱਸਾ ਲੈਣ ਵਾਲੇ ਸਾਰੇ ਉਮੀਦਵਾਰ ਬਰਾਬਰ ਹਨ। ਜੋ ਸੰਗਤ ਜਾਗਰਣ ਵਿਚ ਮੋਦੀ ਦਾ ਨਾਰਾ ਲਾ ਰਹੀ ਸੀ ਉਨ੍ਹਾਂ ਨੂੰ ਵੀ ਕਨ੍ਹਈਆ ਮਿੱਤਲ ਨੇ ਰੋਕ ਦਿੱਤਾ ਅਤੇ ਲੋਕਾਂ ਨੂੰ ਕਿਹਾ ਕਿ ਮੋਦੀ ਦਾ ਨਾਰਾ ਕਿਸੇ ਨੇ ਨਹੀਂ ਲਗਾਉਣਾ। ਰਾਮ ਨਾਮ ਦਾ ਜੈਕਾਰਾ ਲਾਏ।
ਇਹ ਵੀ ਪੜ੍ਹੋ : ਤਿਰੰਗੇ ‘ਚ ਲਿਪਟ ਪਹੁੰਚੀ ਸ਼ਹੀਦ ਗੁਰਪ੍ਰੀਤ ਦੀ ਮ੍ਰਿਤ.ਕ ਦੇਹ, 4 ਸਾਲਾ ਪੁੱਤ ਨੇ ਮਾਰਿਆ ਪਿਤਾ ਨੂੰ ਆਖਰੀ ਸਲੂਟ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ‘ਚ ਕਈ ਚਰਚਾਵਾਂ ਛਿੜ ਗਈਆਂ ਹਨ। ਦੋਵੇਂ ਆਗੂ ਲੋਕ ਸਭਾ ਚੋਣਾਂ ਵਿੱਚ ਇੱਕ ਦੂਜੇ ਦੇ ਵਿਰੋਧੀ ਹਨ। ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਲੋਕਾਂ ਵਿੱਚ ਗੱਦਾਰ ਵੀ ਕਿਹਾ ਕਿਉਂਕਿ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ। ਬਿੱਟੂ 10 ਸਾਲਾਂ ਤੋਂ ਲੁਧਿਆਣਾ ਦੇ ਸੰਸਦ ਮੈਂਬਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: